Sunday, August 23, 2026

ਸਰਬਜੀਤ ਸਿੰਘ ਨੇ ਤਹਿਸੀਲਦਾਰ ਚੋਣਾਂ ਪਠਾਨਕੋਟ ਦਾ ਅਹੁੱਦਾ ਸੰਭਾਲਿਆ

ਪਠਾਨਕੋਟ, 31 ਮਾਰਚ (ਪੰਜਾਬ ਪੋਸਟ ਬਿਊਰੋ) – ਮੁੱਖ ਚੋਣ ਅਧਿਕਾਰੀ ਪੰਜਾਬ ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਸਰਬਜੀਤ ਸਿੰਘ ਚੋਣ ਕਾਨੂੰਗੋ ਪਠਾਨਕੋਟ ਨੇ ਅੱਜ ਪਠਾਨਕੋਟ ਵਿਖੇ ਤਹਿਸੀਲਦਾਰ ਚੋਣਾਂ ਪਠਾਨਕੋਟ ਦਾ ਅਹੁੱਦਾ ਸੰਭਾਲ ਲਿਆ।ਇਸ ਦੇ ਨਾਲ ਹੀ ਤਹਿਸੀਲਦਾਰ ਚੋਣਾਂ ਪਠਾਨਕੋਟ ਰਜਿੰਦਰ ਸਿੰਘ ਜਿਨ੍ਹਾਂ ਨੂੰ ਹੁਣ ਜਿਲ੍ਹਾ ਗੁਰਦਾਸਪੁਰ ਦਾ ਤਹਿਸੀਲਦਾਰ ਚੋਣਾਂ ਲਗਾਇਆ ਗਿਆ ਹੈ ਨੂੰ ਵੀ ਵਿਦਾਈ ਦਿੱਤੀ ਗਈ। PPN3103201737
ਇਸ ਮੋਕੇ ਤੇ ਸਟਾਫ ਵੱਲੋਂ ਇਕ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਉਕਤ ਦੋਨੋਂ ਅਧਿਕਾਰੀਆਂ ਦੇ ਪਰਿਵਾਰਿਕ ਮੈਂਬਰ ਵੀ ਵਿਸ਼ੇਸ ਰੁਪ ਵਿੱਚ ਹਾਜ਼ਰ ਹੋਏ। ਜਿਕਰਯੋਗ ਹੈ ਕਿ ਤਹਿਸੀਦਾਰ ਚੋਣਾਂ ਪਠਾਨਕੋਟ ਰਜਿੰਦਰ ਸਿੰਘ ਨੂੰ ਜਿਲ੍ਹਾ ਪਠਾਨਕੋਟ ਦੇ ਪਹਿਲੇ ਤਹਿਸੀਲਦਾਰ ਚੋਣਾਂ ਪਠਾਨਕੋਟ ਅਤੇ ਸਰਬਜੀਤ ਸਿੰਘ ਨੂੰ ਜਿਲ੍ਹੇ ਦੇ ਪਹਿਲੇ ਚੋਣ ਕਾਂਨੂੰਗੋ ਪਠਾਨਕੋਟ ਹੋਣ ਦਾ ਮਾਣ ਪ੍ਰਾਪਤ ਹੈ।ਸਟਾਫ ਵੱਲੋਂ ਦੋਨਾਂ ਅਧਿਕਾਰੀਆਂ ਨੂੰ ਯਾਦਗਾਰ ਚਿਨ੍ਹ ਦੇ ਕੇ ਸਨਮਾਨਤ ਕੀਤਾ ਗਿਆ।ਇਸ ਸਮਾਰੋਹ ਵਿੱਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਸਥਿਤ ਸਾਰੇ ਜਿਲ੍ਹਾ ਅਧਿਕਾਰੀ ਹਾਜ਼ਰ ਹੋਏ। ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਹਰਿੰਦਰ ਸਿੰਘ ਬੈਂਸ ਮੁੱਖ ਖੇਤੀ ਬਾੜੀ ਅਧਿਕਾਰੀ ਪਠਾਨਕੋਟ, ਡਾ. ਅਮਰੀਕ ਸਿੰਘ ਬਲਾਕ ਖੇਤੀ ਬਾੜੀ ਅਧਿਕਾਰੀ, ਸੁਖਵਿੰਦਰ ਸਿੰਘ ਜਿਲ੍ਹਾ ਭਲਾਈ ਆਫਿਸਰ,ਐਚ.ਐਸ. ਬਰਾੜ ਸੀਨੀਅਰ ਸਹਾਇਕ ਆਈ.ਟੀ.ਆਈ. ਲੜਕੇ,ਸੁਰੇਸ ਕੁਮਾਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ, ਰੋਹਿਤ ਕੁਮਾਰ, ਚੋਣ ਦਫਤਰ ਦੇ ਸੁਪਰੀਡੇਂਟ ਮਹਿੰਦਰ ਪਾਲ, ਵਿਨੋਦ ਕੁਮਾਰ, ਪ੍ਰੋਗਰਾਮ ਹਰਸਰਨ ਸਿੰਘ , ਰਾਜੇਸ ਕੁਮਾਰ  ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …

Leave a Reply