Friday, March 27, 2026

ਕੇਜਰੀਵਾਲ ਨੇ ਜਨਤਾ ਦੇ ਸੈਂਕੜੇ ਕਰੋੜ ਆਪਣੀ ਰਾਜਸੀ ਇੱਛਾ ਪੂਰਤੀ `ਤੇ ਕੀਤੇ ਬਰਬਾਦ – ਸਿਰਸਾ

ਨਵੀਂ ਦਿੱਲੀ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਦੇ ਸਾਂਝੇ ਉਮੀਦਵਾਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਟੈਕਸ ਦਾਤਾਵਾਂ ਦੇ ਸੈਂਕੜੇ ਕਰੋੜ ਰੁਪਏ ਆਪਣੀਆਂ ਤੇ ਆਪਣੀ ਪਾਰਟੀ ਦੀਆਂ ਸਿਆਸੀ ਇੱਛਾਵਾਂ ਪੂਰੀਆਂ ਕਰਨ `ਤੇ ਬਰਬਾਦ ਕਰ ਦਿੱਤੇ ਹਨ ਅਤੇ ਇਹ ਪੈਸਾ ਪਾਰਟੀ ਕੋਲੋਂ ਉਗਰਾਹਿਆ ਜਾਣਾ ਚਾਹੀਦਾ ਹੈ।PPN0104201714
ਇਥੇ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਵਿਚ ਵੱਖ ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਦੇ ਲੈਫ. ਗਵਰਨਰ ਨੇ ਦਿੱਲੀ ਦੇ ਟੈਕਸ ਦਾਤਾਵਾਂ ਦੇ ਪੈਸੇ ਦਿੱਲੀ ਤੋਂ ਬਾਹਰ ਇਸ਼ਤਿਹਾਰਬਾਜ਼ੀ `ਤੇ ਖਰਚਣ ਬਦਲੇ `ਆਪ` ਕੋਲੋਂ 97 ਕਰੋੜ ਰੁਪਏ ਭਰਵਾਉਣ ਦਾ ਸਹੀ ਫੈਸਲਾ ਲਿਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਤੇ ਉਹਨਾਂ ਦੀ ਜੁੰਡਲੀ ਸਰਕਾਰੀ ਖਾਤਿਆਂ ਵਿਚ ਪਏ ਪੈਸੇ ਨੂੰ ਆਪਣੀ ਨਿੱਜੀ ਤੇ ਪਾਰਟੀ ਦੀ ਦੌਲਤ ਸਮਝਦੀ ਹੈ ਤੇ ਜਿਸਨੇ ਇਸ ਦੀ ਦੁਰਵਰਤੋਂ ਆਪ ਦੇ ਪ੍ਰਚਾਰ ਵਾਸਤੇ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇ ਹੁਣ ਤੱਕ ਦੇ ਇਤਿਹਾਸ ਵਿਚ ਕਦੇ ਵੀ ਇਸ ਤਰੀਕੇ ਨਾਲ ਜਨਤਾ ਦੇ ਪੈਸੇ ਦੀ ਦੁਰਵਰਤੋਂ ਤੇ ਬਰਬਾਦੀ ਵੇਖਣ ਨੂੰ ਨਹੀਂ ਮਿਲੀ।ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਦੇ ਉਮੀਦਵਾਰ ਨੇ ਕਿਹਾ ਕਿ ਭਾਵੇਂ ਲੋਕ `ਆਪ` ਦੀਆਂ ਗਲਤੀਆਂ ਕਾਰਨ ਸਰਕਾਰੀ ਖਜਾਨੇ ਦੇ ਹੋਏ ਨੁਕਸਾਨ ਤੋਂ ਜਾਣੂ ਹਨ, ਪਰ ਇਹ ਢੁਕਵੀਂ ਅਥਾਰਟੀ ਦੀ ਜਿੰਮੇਵਾਰੀ ਹੈ ਕਿ ਉਹ ਆਪ ਲੀਡਰਸ਼ਿਪ ਕੋਲੋਂ ਬਰਬਾਦ ਕੀਤਾ ਜਨਤਾ ਦਾ ਪੈਸਾ ਕਢਵਾਵੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply