Thursday, August 13, 2026

ਨਵੇਂ ਵਿੱਤੀ ਸਾਲ ਦੀ ਅਰੰਭਤਾ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ

ਜੰਡਿਆਲਾ ਗੁਰੂ, 1 ਅਪ੍ਰੈਲ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਹਰ ਸਾਲ ਦੀ ਤਰ੍ਹਾਂ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ ਜੰਡਿਆਲਾ ਗੁਰੂ ਵਲੋਂ ਅਪਨੇ ਗ੍ਰਹਿ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। PPN0104201722ਉਪਰੰਤ ਖੁੱਲੇ ਪੰਡਾਲ ਵਿੱਚ ਬੀਬੀ ਰੁਪਿੰਦਰ ਕੋਰ ਮਲਹੋਤਰਾ, ਕਾਕਾ ਹਰਸ਼ਪ੍ਰੀਤ ਸਿੰਘ, ਅਮ੍ਰਿਤਪਾਲ ਸਿੰਘ, ਅਮਰੀਕ ਸਿੰਘ ਅੰਕੁਸ਼, ਬੀਬੀ ਹਰਸਿਮਰਨ ਕੋਰ ਆਦਿ ਨੇ ਸ਼ਬਦ ਗਾਇਣ ਕੀਤਾ। ਇਸ ਮੋਕੇ ਗਿਆਨੀ ਪੂਰਨ ਸਿੰਘ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਲਾਹੀ ਬਾਣੀ ਅਤੇ ਕਥਾ ਵਾਖਿਆਣ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਨਾਂ ਨੇ ਮਲਹੋਤਰਾ ਪਰਿਵਾਰ ਵਲੋਂ ਕਾਰੋਬਾਰ ਨਾਲ ਸਬੰਧਤ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਗੁਰੂ ਸਾਹਿਬ ਦਾ ਉਟ ਆਸਰਾ ਲੈ ਕੇ ਕਰਨ ਨੂੰ ਸਭ ਤੋਂ ਉੱਤਮ ਅਤੇ ਗੁਰਸਿਖੀ ਦਾ ਅਸੂਲ ਦੱਸਿਆ। ਗਿ: ਪੂਰਨ ਸਿੰਘ  ਵਲੋਂ ਵਿਸ਼ੇਸ਼ ਤੋਰ ਤੇ ਪਹੁੰਚੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਅਤੇ ਖਡੂਰ ਸਾਹਿਬ ਤੋਂ ਪਹੁੰਚੇ ਬਾਬਾ ਸੇਵਾ ਸਿੰਘ ਦੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੋਕੇ ਹੋਰਨਾਂ ਤੋਂ ਇਲਾਵਾ ਮੰਦਿਰ ਭੱਦਰਕਾਲੀ ਦੇ ਮੁੱਖ ਪ੍ਰਬੰਧਕ ਬਾਬਾ ਗੋਪਾਲ ਗਿਰੀ, ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਅਮਰੀਕ ਸਿੰਘ ਮਲਹੋਤਰਾ ਪ੍ਰਧਾਨ ਇਨਕਮ ਟੈਕਸ ਬਾਰ ਐਸੋਸੀਏਸ਼ਨ ਅੰਮ੍ਰਿਤਸਰ, ਇੰਦਰ ਸਿੰਘ ਮਲਹੋਤਰਾ ਸਾਬਕਾ ਕੋਂਸਲਰ,  ਦੀਪ ਸਿੰਘ ਮਲਹੋਤਰਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਬਲਕਾਰ ਸਿੰਘ ਲੱਖਪਤੀ, ਆਸ਼ੂ ਵਿਨਾਇਕ ਯੂਥ ਕਾਗਰਸੀ, ਹੈਪੀ ਕੋਂਸਲਰ, ਡਾ: ਨਿਰਮਲ ਸਿੰਘ, ਨਿਰਮਲ ਸਿੰਘ ਲਾਹੋਰੀਆ ਸਾਬਕਾ ਮੀਤ ਪ੍ਰਧਾਨ, ਯੂਥ ਆਗੂ ਵਰਦੀਪ ਸਿੰਘ ਮਲਹੋਤਰਾ, ਸੋਹੰਗ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਸਰਬਜੀਤ ਸਿੰਘ ਸਾਬੀ, ਗੁਰਵਿੰਦਰ ਸਿੰਘ ਹੈਪੀ, ਹਰਦੇਵ ਸਿੰਘ, ਅਮਰੀਕ ਸਿੰਘ ਬਿੱਟਾ ਯੂਥ ਕਾਗਰਸੀ ਆਗੂ, ਗੁਰਸ਼ਰਨ ਸਿੰਘ ਖਜਾਲਾ, ਗੁਰਦੇਵ ਸਿੰਘ ਮਲਹੋਤਰਾ, ਸ਼ਰਨਜੀਤ ਸਿੰਘ, ਕਸ਼ਮੀਰ ਸਿੰਘ ਜਾਣੀਆਂ, ਐਡਵੋਕੇਟ ਅਮਨਦੀਪ ਸਿੰਘ, ਚਾਚਾ ਦਰਸ਼ਨ ਸਿੰਘ, ਪੱਪੀ, ਚੋਂਕੀ ਇੰਚਾਰਜ ਨਰੇਸ਼ ਕੁਮਾਰ, ਰੋਮੀ ਬੱਸੀ ਪੁੱਤਰ ਰਮੇਸ਼ ਕੁਮਾਰ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਚਰਨਜੀਤ ਸਿੰਘ ਪ੍ਰਧਾਨ ਲੰਗਰ ਕਮੇਟੀ, ਪਰਮਦੀਪ ਸਿੰਘ ਹੈਰੀ, ਚਰਨਜੀਤ ਸਿੰਘ ਟੀਟੋ, ਬਲਰਾਮ ਸੂਰੀ, ਬਲਵੰਤ ਸਿੰਘ ਡੇਅਰੀ ਵਾਲਾ, ਪ੍ਰਤਾਪ ਸਿੰਘ ਮਲਹੋਤਰਾ, ਐਡਵੋਕੇਟ ਬਿਕਰਮ ਸਿੰਘ, ਰਾਣਾ ਜੰਡ, ਰਾਕੇਸ਼ ਕੁਮਾਰ ਰਿੰਪੀ ਸਾਬਕਾ ਕੋਂਸਲਰ, ਲਾਲੀ ਚੋਪੜਾ, ਪਵਨ ਕੁਮਾਰ ਪੰਮਾ, ਅਰਵਿੰਦਰ ਸਿੰਘ ਪਿੰਟੂ, ਹਰਭਜਨ ਸਿੰਘ ਸਮੇਤ ਜੰਡਿਆਲਾ ਗੁਰੁ ਦਾ ਸਮੂਹ ਪੱਤਰਕਾਰ ਭਾਈਚਾਰਾ ਮੋਜੂਦ ਸੀ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply