ਚੌਕ ਮਹਿਤਾ, 3 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਮਹਿਤਾ-ਬਟਾਲਾ ਰੋਡ `ਤੇ ਸਥਿਤ ਡਿਪਸ ਸਕੂਲ ਦੇ ਨਜਦੀਕ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ ।ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬਲਕਾਰ ਸਿੰਘ ਨਾਮਕ ਵਿਅਕਤੀ ਜੋ ਕਿ ਸਵੇਰ ਦੇ ਸਮੇਂ ਸੈਰ ਨੂੰ ਜਾ ਰਿਹਾ ਸੀ ਤਾਂ ਉਸ ਨੇ ਸੜਕ `ਤੇ ਪਏ ਅਣਪਛਾਤੇ ਵਿਅਕਤੀ ਨੂੰ ਹਿਲਾ ਜੁਲਾ ਕੇ ਵੇਖਿਆ` ਪਰ ਉਸ ਦੀ ਮੌਤ ਹੋ ਚੁੱਕੀ ਸੀ। ਉਸ ਨੇ ਤੁਰੰਤ ਥਾਣਾ ਮਹਿਤਾ ਨੂੰ ਸੁਚਿਤ ਕੀਤਾ ਜਿਸ `ਤੇ ਤਰੁੰਤ ਏ.ਐਸ.ਆਈ ਬਲਜੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਸਾਰੀ ਕਾਰਵਾਈ ਕਰਕੇ ਮੁੱਕਦਮਾ ਦਰਜ ਕਰ ਲਿਆ ਹੈ ਤੇ ਲਾਸ਼ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਪਸਤਾਲ ਦੇ ਮੁਰਦਾ ਘਰ ਵਿਖੇ ਪਹੁੰਚਾ ਦਿਤਾ ਹੈ।ਏ.ਐਸ.ਆਈ ਨੇ ਕਿਹਾ ਕਿ ਅਣਪਛਾਤੇ ਦੀ ਮੌਤ ਸ਼ਾਇਦ ਕਿਸੇ ਨਾਮਲੂਮ ਗੱਡੀ ਨਾਲ ਟਕਰਾ ਜਾਣ `ਤੇ ਹੋਈ ਹੋਵੇਗੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ
ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …
Punjab Post Daily Online Newspaper & Print Media