
ਸੰਦੌੜ, 3 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬ ਵਿਚ ਨਾਮੁਰਾਦ ਬਿਮਾਰੀਆਂ ਨੇ ਘੇਰਾ ਪਾ ਰੱਖਿਆ ਹੈ ਆਰਥਿਕ ਪੱਖੋਂ ਕਮਜ਼ੋਰ ਪਰਵਾਰ ਕਰਜ਼ਾਈ ਹੋ ਕੇ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਦਾ ਇਲਾਜ ਕਰਵਾ ਰਹੇ ਹਨ, ਪਰ ਸਰਕਾਰਾਂ ਵੱਲੋਂ ਦਿਨ ਪਰ ਦਿਨ ਵੱਧ ਰਹੀਆਂ ਲਾ-ਇਲਾਜ ਬਿਮਾਰੀਆਂ ਨੂੰ ਨੱਥ ਪਾਉਣ ਹਿਤ ਕੋਈ ਵੀ ਸਾਰਥਿਕ ਕਦਮ ਨਹੀਂ ਉਠਾਇਆ ਜਾ ਰਿਹਾ।ਬੇਅੰਤ ਮਿਸਾਲਾਂ ਵਿਚੋਂ ਨਾਮੁਰਾਦ ਬਿਮਾਰੀ ਨਾਲ ਜੂਝ ਰਹੀ ਕਸਬਾ ਭਦੌੜ ਦੇ ਵਸਨੀਕ ਗੁਰਬਖ਼ਸ਼ ਸਿੰਘ ਦੀ ਪਤਨੀ ਸੁਖਵੀਰ ਕੌਰ ਜੋ ਕਿ ਖਾਣੇ ਦੀ ਪ੍ਰਿਿਰਆ ਨੂੰ ਪੂਰੀ ਕਰ ਰਹੀ ਪੈਂਕਰੀਆ ਦੇ ਗਲ ਜਾਣ ਬਾਅਦ ਇਲਾਜ ਤੋਂ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਹਰ ਰੋਜ਼ ਮੌਤ ਦੇ ਨੇੜੇ ਜਾ ਰਹੀ ਹੈ। ਇਸ ਭਿਆਨਕ ਬਿਮਾਰੀ ਤੋਂ ਸੁਖਵੀਰ ਕੌਰ ਕਈ ਮਹੀਨਿਆਂ ਤੋਂ ਪੀੜ੍ਹਤ ਹੈ, ਜਿਸ ਦੇ ਇਲਾਜ `ਤੇ ਹੁਣ ਤੱਕ 3,00,000 ਤੋਂ ਵੀ ਵੱਧ ਖਰਚਾ ਆ ਚੁੱਕਾ ਹੈ ਅਤੇ ਭਗਤਾ ਭਾਈ ਕਾ ਬਠਿੰਡਾ ਦੇ ਗੌਰਮਿੰਟ ਮੈਡੀਕਲ ਕਾਲਜ ਐਂਡ ਹਸਪਤਾਲ ਸੈਕਟਰ 32 ਚੰਡੀਗੜ੍ਹ ਤੋਂ ਇਲਾਜ ਅਜੇ ਜਾਰੀ ਹੈ, ਪਰੰਤੂ ਸਿਹਤ ਵਿਚ ਕੋਈ ਖ਼ਾਸ ਸੁਧਾਰ ਨਹੀਂ ਆਇਆ। ਡਾਕਟਰਾਂ ਨੇ ਅਪ੍ਰੇਸ਼ਨ ਦੀ ਮਿਤੀ 5 ਅਪ੍ਰੈਲ ਗਈ ਹੈ।
ਕਰਜ਼ਾਈ ਹੋ ਚੁੱਕੇ ਗੁਰਬਖ਼ਸ਼ ਸਿੰਘ ਕੋਲ ਕਮਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਖ਼ਰਚ ਕਰਨ ਤੋਂ ਅਸਮਰਥ ਹੋ ਗਿਆ ਹੈ ਜੋ ਕਿ ਆਪਣੀ ਪਤਨੀ ਦੇ ਇਲਾਜ ਲਈ ਘਰ ਦਾ ਕੀਮਤੀ ਸਮਾਨ ਅਤੇ ਗਹਿਣੇ ਵੇਚ ਕੇ ਲਾ ਚੁੱਕਾ ਹੈ। ਇਲਾਜ ਤੋਂ ਵਹਿਣੀ ਸੁਖਵੀਰ ਕੌਰ ਤੇ ਉਸ ਦੇ ਪਤੀ ਨੇ ਆਪਣੀ ਨਵੀਂ ਜ਼ਿੰਦਗੀ ਲਈ ਦਾਨੀ ਅਤੇ ਸਮਾਜ ਸੇਵੀ ਜਥੇਬੰਦੀਆਂ ਅੱਗੇ ਸਹਾਇਤਾ ਦੀ ਗੁਹਾਰ ਲਗਾਈ ਹੈ ਕਿ ਇਲਾਜ ਕਰਵਾਉਣ ਲਈ ਉਸ ਦੀ ਮਾਲੀ ਮਦਦ ਕੀਤੀ ਜਾਵੇ।ਉਸ ਨੇ ਕਿਹਾ ਹੈ ਕਿ ਮਦਦ ਲਈ ਸਟੇਟ ਆਫ਼ ਪਟਿਆਲਾ ਬਰਾਂਚ ਭਦੌੜ ਦਾ ਖਾਤਾ ਨੰਬਰ 55151312271 ਹੈ ਅਤੇ ਆਈ.ਐਫ.ਐਸ ਕੋਡ ਐਸ.ਟੀ.ਬੀ.ਪੀ 0000032 ਹੈ ਅਤੇ ਮੋਬਾਇਲ ਨੰਬਰ 08146990140 ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਥੇ ਇਹ ਜਰੂਰੀ ਹੈ ਕਿ ਸਹਾਇਤਾ ਦੇਣ ਵਾਲੇ ਦਾਨੀ ਸੱਜਣ ਆਪਣੇ ਤੌਰ `ਤੇ ਜਾਂਚ ਜਰੂਰ ਕਰ ਲੈਣ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media