
ਮਾਲੇਰਕੋਟਲਾ (ਸੰਦੌੜ), 3 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਥਾਨਕ ਸ਼ਹਿਰ ਦੇ ਐਸ.ਐਸ.ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਸਕੂਲ ਦੇ ਪ੍ਰਿੰਸੀਪਲ ਜਸਵੰਤ ਸਿੰਘ ਦੀ ਅਗਵਾਈ ਵਿੱਚ ਸ਼ਾਨਦਾਰ ਢੰਗ ਨਾਲ ਨੇਪਰੇ ਚੜ੍ਹਿਆ ਗਿਆ।ਇਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਸਕੂਲ ਪ੍ਰਬੰਧਕੀ ਕਮੇਟੀ ਐਸ ਐਸ ਜੈਨ ਸਭਾ (ਰਜਿ.) ਦੇ ਪ੍ਰਧਾਨ ਰਤਨ ਲਾਲ ਜੈਨ, ਜਨਰਲ ਸਕੱਤਰ ਸ਼ੁਦਰਸ਼ਨ ਕੁਮਾਰ ਜੈਨ ਤੇ ਮੈਬਰ ਵਿਜੇ ਕੁਮਾਰ ਜੈਨ, ਵਿਪਨ ਜੈਨ, ਸੁਰੇਸ਼ ਜੈਨ,ਰਮੇਸ਼ ਜੈਨ ਤੇ ਦਿਨੇਸ਼ ਜੈਨ ਹਾਜ਼ਰ ਰਹੇ। ਸਮੁੱਚੀ ਕਮੇਟੀ ਵਲੋਂ ਹਰ ਸ਼੍ਰੇਣੀ ਵਿੱਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।ਪ੍ਰਿੰਸੀਪਲ ਜਸਵੰਤ ਸਿੰਘ ਵਲੋਂ ਵਿੱਦਿਆਰਥੀਆਂ ਨੂੰ ਮਜਬੂਤ ਇਰਾਦੇ ਤੇ ਪੂਰੀ ਲਗਨ ਨਾਲ ਆਪਣੇ ਮਕਸਦ ਵਿੱਚ ਕਾਮਯਾਬ ਹੋਣ ਲਈ ਪੇ੍ਰਰਿਤ ਕਰਦੇ ਹੋਏ ਸਮੂਹ ਕਮੇਟੀ ਮੈਬਰਾਨ ਤੇ ਵਿੱਦਿਆਰਥੀਆਂ ਦੇ ਮਾਤਾ-ਪਿਤਾ ਦਾ ਸੁਆਗਤ ਕੀਤਾ ਗਿਆ। ਪੋ੍ਰਗਰਾਮ ਦੀ ਸ਼ੁੁਰੂਆਤ ਧਾਰਮਿਕ ਸ਼ਬਦਾਂ ਦੇ ਗਾਇਨ ਨਾਲ ਕੀਤੀ ਗਈ। ਸਕੂਲ ਦੇ ਵਿੱਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ, ਸਕਿੱਟਾਂ, ਡਾਂਸ ਤੇ ਸਮੂਹ ਗਾਨ ਪੇਸ਼ ਕਰ ਸਭ ਨੂੰ ਮੰਤਰਮੁਗਧ ਹੋਣ ਲਈ ਮਜਬੂਰ ਕਰ ਦਿੱਤਾ।ਸਟੇਜ ਸਕੱਤਰ ਦੀ ਭੂਮਿਕਾ ਮੈਡਮ ਆਸ਼ਾ ਰਾਣੀ ਤੇ ਉਸ਼ਮਾ ਪ੍ਰਵੀਨ ਵਲੋਂ ਬਾਖੂਬੀ ਨਿਭਾਈ ਗਈ। ਐਸ.ਐਸ.ਜੈਨ ਸਭਾ (ਰਜਿ.) ਵਲੋਂ ਪ੍ਰਿਸੀਪਲ ਜਸਵੰਤ ਸਿੰਘ ਨੂੰ ਉਹਨਾ ਦੀ ਸੁਚੱਜੀ ਅਗਵਾਈ ਤੇ ਵਧੀਆ ਕਾਰਗੁਜਾਰੀ ਲਈ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ ਤੇ ਸਮੁੱਚੇ ਸਟਾਫ ਦੀ ਵੀ ਪ੍ਰਸ਼ੰਸਾ ਵੀ ਕੀਤੀ ਗਈ।
Punjab Post Daily Online Newspaper & Print Media