Thursday, June 11, 2026

ਸਰਕਾਰੀ ਹਾਈ ਸਕੂਲ ਜਮਾਲਪੁਰਾ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ

PPN0304201714

ਮਾਲੇਰਕੋਟਲਾ (ਸੰਦੌੜ), 3 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਅਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਇਲਾਕੇ ਦੀਆਂ ਸਨਮਾਣਯੋਗ ਸ਼ਖਸ਼ੀਅਤਾਂ ਮੁਹੰਮਦ ਸ਼ਬੀਰ, ਮੁਹੰਮਦ ਸਾਬਰ, ਸ਼ਹਿਜ਼ਾਦ ਹੁਸੈਨ, ਰਹਿਮਾਨ ਪੱਪਾ, ਮੁਹੰਮਦ ਸ਼ਕੀਲ, ਮੁਹੰਮਦ ਨਾਸਰ, ਮੁਹੰਮਦ ਦਿਲਸ਼ਾਦ ਆਦਿ ਨੇ ਸ਼ਮੂਲੀਅਤ ਕੀਤੀ।ਸਕੂਲ ਮੁੱਖੀ ਅਨਵਾਰ ਅੰਜੁਮ ਨੇ ਸਕੂਲ ਦੇ ਸਲਾਨਾ ਨਤੀਜ਼ਿਆਂ ਦਾ ਐਲਾਨ ਕਰਨ ਤੋਂ ਪਹਿਲਾਂ ਸਕੂਲ ਦੀ ਸਿੱਖਿਆ ਤੇ ਖੇਡਾਂ ਦੇ ਮੈਦਾਨ ਵਿੱਚ ਪ੍ਰਾਪਤੀਆਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਜਗ੍ਹਾ ਦੇ ਪੱਖੋਂ ਸਾਡਾ ਸਕੂਲ ਬਹੁਤ ਛੋਟਾ ਹੈ, ਪ੍ਰੰਤੂ ਇਸ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਹਨ।
ਉਨ੍ਹਾਂ ਕਿਹਾ ਕਿ ਸਾਡੇ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਬਹੁਤ ਜਿਆਦਾ ਹੈ, ਪ੍ਰੰਤੂ ਉਨ੍ਹਾਂ ਦੇ ਬੈਠਣ ਲਈ ਪੂਰੇ ਕਮਰੇ ਨਹੀਂ ਹਨ। ਇਸ ਲਈ ਕਈ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਗਰਮੀ ਤੇ ਸਰਦੀ ਦੇ ਮੌਸਮ ਵਿੱਚ ਹੇਠਾਂ ਫਰਸ਼ ਤੇ ਹੀ ਕਮਰਿਆਂ ਤੋਂ ਬਾਹਰ ਬੈਠਣਾ ਪੈਂਦਾ ਹੈ।ਉਨ੍ਹਾਂ ਮੰਗ ਕੀਤੀ ਕਿ ਸਕੂਲ ਨੂੰ ਨਵੀਂ ਥਾਂ ਲੈ ਕੇ ਦਿੱਤੀ ਜਾਵੇ, ਤਾਂ ਜੋ ਇਹ ਸਮੱਸਿਆ ਹੱਲ ਹੋ ਸਕੇ।ਮੁਸਲਿਮ ਸਿੱਖ ਫਰੰਟ ਆਫ ਪੰਜਾਬ ਦੇ ਜਿੰਮੇਵਾਰਾਂ ਸ਼ਹਿਜ਼ਾਦ ਹੁਸੈਨ ਤੇ ਸ਼ਹਿਬਾਜ ਹੁਸੈਨ ਤੋਂ ਇਲਾਵਾ ਦੂਜੀਆਂ ਸਨਮਾਨਿਤ ਸ਼ਖਸ਼ੀਅਤਾਂ ਨੇ ਵਿਸ਼ਵਾਸ ਦਿਵਾਇਆ ਕਿ ਇਸ ਸਕੂਲ ਨੂੰ ਹੋਰ ਉਚਾਈਆਂ ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।ਦਸਵੀਂ ਸ਼੍ਰੇਣੀ ਚੋਂ ਵਧੀਆ ਅੰਕ ਲਿਜਾਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ। ਸਕੂਲ ਸਬੰਧੀ ਨਵੀਂ ਜਗ੍ਹਾ ਦੇ ਸਿਲਸਿਲੇ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਵੀਂ ਸਰਕਾਰ ਤੋਂ ਬਹੁਤ ਆਸਾਂ ਹਨ, ਇਸ ਲਈ ਸਕੂਲ ਨੂੰ ਨਵੀਂ ਥਾਂ ਹਰ ਹਾਲ ਵਿੱਚ ਦਿਵਾਈ ਜਾਵੇਗੀ। ਇਸ ਸਮਾਗਮ ਦੀ ਕਾਰਵਾਈ ਵਿਜੈ ਕਰਨ ਸਿੰਘ ਅੰਗਰੇਜ਼ੀ ਅਧਿਆਪਕ ਨੇ ਚਲਾਈ। ਇਸ ਮੌਕੇ ਤੇ ਮਾਸਟਰ ਮੁਹੰਮਦ ਰਫੀਕ, ਮਾਸਟਰ ਸਲੀਮ ਜੁਬੈਰੀ, ਮੈਡਮ ਸ਼ਕੂਰਾਂ ਬੇਗਮ, ਮੈਡਮ ਬਲਜੀਤ ਕੌਰ, ਮੈਡਮ ਰੁਬੀਨਾ, ਮੈਡਮ ਸਤਵਿੰਦਰ ਕੌਰ ਤੋਂ ਇਲਾਵਾ ਸਮੂਹ ਸਟਾਫ ਮੈਂਬਰਾਨ ਹਾਜ਼ਰ ਸਨ। ਇਸ ਸਮੇਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟ੍ਰਾਫੀਆਂ ਮੁਸਲਿਮ ਸਿੱਖ ਫੈਡਰੇਸ਼ਨ ਵੱਲੋਂ ਦਿੱਤੀਆਂ ਗਈਆਂ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply