
ਚੌਂਕ ਮਹਿਤਾ, 3 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਰਾਜ ਵਿੱਚੋ ਨਸ਼ਾ ਖ਼ਤਮ ਕਰਨ ਦਾ ਜੋ ਵਾਅਦਾ ਕੀਤਾ ਗਿਆ ਹੈ, ਉਸ ਨੂੰ ਪੂਰੀ ਵਚਨਬੱਧਤਾ ਨਾਲ ਪੂਰਾ ਕੀਤਾ ਜਾਵੇਗਾ।ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਚੌਂਕ ਮਹਿਤਾ ਵਿਖੇ ਡਾ. ਪਰਮਜੀਤ ਸਿੰਘ ਸੰਧੂ ਸਾਬਕਾ ਚੇਅਰਮੈਨ ਦੀ ਅਗਵਾਈ ‘ਚ ਗੁਰਮੇਜ ਸਿੰਘ, ਗੁਰਮੁੱਖ ਸਿੰਘ ਤੇ ਗੁਰਦਿਆਲ ਸਿੰਘ ਦੇ ਗ੍ਰਹਿ ਵਿਖੇ ਕਰਵਾਏ ਗਏ ਧੰਨਵਾਦੀ ਸਮਾਗਮ ਦੌਰਾਨ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਰਦਿਆਂ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਪਿਛਲੇ 10 ਸਾਲਾਂ ‘ਚ ਜੋ ਬਹੁਤ ਵਿਕਾਸ ਪੱਖੋਂ ਪੱਛੜ੍ਹ ਗਿਆ ਹੈ, ਦਾ ਬਿਨ੍ਹਾਂ ਭੇਂਦਭਾਵ ਤੋਂ ਵਿਕਾਸ ਕਰਵਾਇਆ ਜਾਵੇਗਾ।ਲੋਕਾਂ ਨੇ ਚੌਂਕ ਮਹਿਤਾ ਦੇ ਗੰਦੇ ਪਾਣੀ ਦੇ ਨਿਕਾਸ, ਗਲੀਆ ਨਾਲੀਆ ਤੇ ਜਲ ਸਪਲਾਈ ਸਬੰਧੀ ਮੁਸ਼ਕਿਲਾਂ ਤੋ ਜਾਣੂ ਕਰਵਾਈਆ ਜਿਨਾਂ੍ਹ ਨੂੰ ਵਿਧਾਇਕ ਡੈਨੀ ਬੰਡਾਲਾ ਨੇ ਪਹਿਲ ਦੇ ਅਧਾਰ `ਤੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗੁਰਮੇਜ਼ ਸਿੰਘ ਉਦੋਨੰਗਲ ਤੋਂ ਇਲਾਵਾ ਸਾਬਕਾ ਸਰਪੰਚ ਹਰਕੇਵਲ ਸਿੰਘ ਦਬੁਰਜੀ, ਮਨਜੀਤ ਸਿੰਘ ਮੰਨਾ ਬਲਾਕ ਸੰੰਮਤੀ ਮੈਬਰ, ਵਿਜੇ ਤਨੇਜ਼ਾ, ਬਖਸ਼ੀਸ਼ ਸਿੰਘ ਸਾਬਕਾ ਸੰਮਤੀ ਮੈਬਰ, ਲਖਬੀਰ ਸਿੰਘ ਪੰਚ, ਪ੍ਰਧਾਨ ਅਮਰ ਰਾਵਤ, ਭੁਪਿੰਦਰ ਸਿੰਘ ਚਮਕੀਲਾ, ਰਾਣਾ ਜੰਡ, ਜਸਵਿੰਦਰ ਸਿੰਘ ਦਸ਼ਮੇਸ਼ ਨਗਰ, ਅਜੇ ਸ਼ਰਮਾ, ਅਵਤਾਰ ਸਿੰਘ ਆਰੇਵਾਲਾ, ਵਰਿੰਦਰ ਸ਼ਰਮਾ, ਦਵਿੰਦਰ ਸ਼ਰਮਾ, ਰਾਜੂ ਢਾਂਬੇਵਾਲਾ, ਜਥੇ: ਭੁਪਿੰਦਰ ਸਿੰਘ ਭਾਈਆ, ਗੁਰਭੇਜ ਸਿੰਘ, ਕੁਲਦੀਪ ਸਿੰਘ, ਹਰੀਸ਼ ਵਰਮਾ, ਸੁਖਜਿੰਦਰ ਕਾਕੂ, ਰਮਨ ਤਨੇਜਾ, ਹਰਜੋਤ ਸਿੰਘ, ਗੁਰਭੇਜ ਸਿੰਘ ਆਦਿ ਹਾਜ਼ਰ ਸਨ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media