Saturday, August 22, 2026

ਵਿਰਸਾ ਵਿਹਾਰ ਅੱਜ ਪੁੱਜਣਗੇ ਗਾਇਕ ਸੁਖਦੇਵ ਸਾਹਿਲ ਤੇ ਪਦਮ ਸ੍ਰੀ ਡਾ. ਸੁਰਜੀਤ ਪਾਤਰ

PPN0304201729ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਥਾਨਕ ਵਿਰਸਾ ਵਿਹਾਰ ਵੱਲੋਂ ਅਮਰੀਕਾ ਵਿੱਚ ਵੱਸਦੇ ਉਚੀ ਤੇ ਸੁੱਚੀ ਸ਼ਾਇਰੀ ਗਾਉਣ ਵਾਲੇ ਗਾਇਕ ਸੁਖਦੇਵ ਸਾਹਿਲ ਅਤੇ ਅਜ਼ੀਮ ਸ਼ਾਇਰ ਪਦਮ ਸ੍ਰੀ ਡਾ. ਸੁਰਜੀਤ ਪਾਤਰ ਦੀ ਸੁਰੀਲੀ ਸੁਹੱਬਤ ਮਾਨਣ ਦਾ ਪਿਆਰ ਭਰਿਆ ਸਮਾਗਮ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ 4 ਅਪ੍ਰੈਲ ਨੂੰ ਸ਼ਾਮ 5 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ।ਫੋਕਲੋਰ ਰਿਸਰਚ ਅਕਾਦਮੀ ਅਤੇ ਏਕਮ ਸਾਹਿਤ ਮੰਚ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦੌਰਾਨ ਨਰੋਈਆਂ, ਕਦਰਾਂ ਕੀਮਤਾਂ ਨੂੰ ਸਮਾਜਿਕ ਰਿਸ਼ਤਿਆਂ ਨਾਲ ਜੋੜਕੇ, ਸੰਵੇਦਨਾਤਮਕ ਸ਼ਾਇਰੀ ਨੂੰ ਗਾਇਕੀ ਦੇ ਰੂਪ ਵਿੱਚ ਅੱਲਗ ਅੰਦਾਜ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਵਿਰਸਾ ਵਿਹਾਰ ਦੇ ਪ੍ਰਧਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੱਸਿਆ ਕਿ ਇਸ ਸਮਾਗਮ ਵਿੱਚ ਸ਼੍ਰੋਮਣੀ ਸ਼ਾਇਰ ਸੁਰਜੀਤ ਜੱਜ ਅਤੇ ਹੋਰ ਨਾਮਵਰ ਸ਼ਾਹਿਤਕਾਰ ਵੀ ਪਹੁੰਚ ਰਹੇ ਹਨ।ਉਨਾਂ ਨੇ ਸਮੂਹ ਲੇਖਕਾਂ, ਬੁੱਧੀਜੀਵੀਆਂ, ਸੰਗੀਤ ਪ੍ਰੇਮੀਆਂ ਅਤੇ ਦਰਸ਼ਕਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

Select Files

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply