Wednesday, June 10, 2026

ਖੇਡ ਨੂੰ ਪ੍ਰਫੁਲਤ ਕਰਨ ਲਈ ਲੋਕਸਭਾ ਦੇ ਬਾਹਰ ਵੰਡੇ ਗਏ ਫੁੱਟਬਾਲ

ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਮਿਨੀਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ ਗੌਰਮਿੰਟ ਆਫ ਇੰਡੀਆ ਵੱਲੋਂ ਫੁਟਬਾਲ ਖੇਡ ਨੂੰ ਹਰੇਕ ਪਿੰਡ ਦੇ ਨੌਜਵਾਨ ਤਕ ਪਹੁੰਚਾਉਣ ਦੇ ਮਿਸ਼ਨ ਨਾਲ ਅੱਜ ਮਿਸ਼ਨ ਗਿਆਰਾਂ ਮਿਲੀਅਨ: ਟਾਕਿੰਗ ਫੁੱਟਬਾਲ ਐਕਰੋਸ ਇੰਡੀਆ ਸ਼ੁਰੂ ਕੀਤਾ ਗਿਆ।PPN0304201729ਇਸ ਦੀ ਜਿੰਮੇਵਾਰੀ ਭਾਰਤ ਸਰਕਾਰ ਵੱਲੋਂ ਸੰਸਦ ਮੈਂਬਰਾਂ ਦੀ ਲਗਾਈ ਗਈ ਹੈ। ਜਿਸ ਸਮੇਂ ਇਸ ਦੀ ਸ਼ੁਰੂਆਤ ਕੀਤੀ ਗਈ ਉਸ ਸਮੇਂ ਖੇਡ ਅਤੇ ਯੂਥ ਮੰਤਰਾਲੇ ਦੇ ਮੰਤਰੀ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ। ਪੰਜਾਬ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਇਸ ਮੌਕੇ ਵਿਸ਼ੇਸ਼ ਤੌਰ ’ਤੇ ਖੇਡ ਮੰਤਰਾਲੇ ਵੱਲੋਂ ਨਾਲ ਜੋੜ ਕੇ ਫੁਟਬਾਲ ਖੇਡ ਨੂੰ ਪ੍ਰਫੁਲਤ ਕਰਨ ਲਈ ਅੱਗੇ ਲਿਆਂਦਾ। ਕੇਂਦਰੀ ਮੰਤਰਾਲੇ ਵੱਲੋਂ ਉਨ੍ਹਾਂ ਨੂੰ ਨਾਲ ਜੋੜਨ ’ਤੇ ਇਸ ਮੌਕੇ ਲੋਕ ਸਭਾ ਦੇ ਬਾਹਰ ਫੁਟਬਾਲ ਵੀ ਵੰਡੇ ਗਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਚੰਗੇ ਕੰਮ ਲਈ ਹਰੇਕ ਦੇਸ਼ ਵਾਸੀ ਨੂੰ ਅੱਗੇ ਹੋ ਕੇ ਸਰਕਾਰਾਂ ਦਾ ਸਾਥ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਦਾ ਨੌਜਵਾਨ ਇਸ ਸਮੇਂ ਦਿਸ਼ਾਹੀਨ ਹੈ, ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡ ਸਭਿਆਚਾਰ ਵੱਲ ਵੀ ਵਧਾਇਆ ਜਾਵੇ।ਉਨ੍ਹਾਂ ਕਿਹਾ ਕਿ ਇਸ ਮਿਸ਼ਨ ਤਹਿਤ ਹਰੇਕ ਘਰ ਵਿੱਚ ਫੁਟਬਾਲ ਪਹੁੰਚਾਇਆ ਜਾਣਾ ਹੈ ਅਤੇ ਪਿੰਡ, ਬਲਾਕ, ਜ਼ਿਲ੍ਹਾ ਪੱਧਰ ਦੇ ਖੇਡ ਕਲੱਬ ਬਣਾ ਕੇ ਫੁਟਬਾਲ ਦੀ ਗੇਮ ਨੂੰ ਪ੍ਰਫੁਲਤ ਕੀਤਾ ਜਾਣਾ ਹੈ, ਜਿਸ ਦਾ ਸਾਰਾ ਖਰਚਾ ਐਮ.ਪੀ ਲੈਡ ਫੰਡ ਵੱਲੋਂ ਹੋਣ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਦਿਨੋਂ ਦਿਨ ਖੇਡਾਂ ਪ੍ਰਤੀ ਮੋਹ ਭੰਗ ਹੋ ਰਿਹਾ ਹੈ, ਪਰ ਜ਼ਰੂਰੀ ਹੈ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ।ਉਨ੍ਹਾਂ ਕਿਹਾ ਕਿ ਜੇ ਅਸੀਂ ਵਿਕਸਿਤ ਭਾਰਤ ਚਾਹੁੰਦੇ ਹਾਂ ਤਾਂ ਸਿਹਤਮੰਦ ਸਮਾਜ ਦੀ ਸਿਰਜਣਾ ਕਰਨੀ ਪਵੇਗੀ ਤੇ ਇਸ ਲਈ ਜ਼ਰੂਰੀ ਹੈ ਕਿ ਦੇਸ਼ ਦਾ ਹਰੇਕ ਨਾਗਰਿਕ ਸਿਹਤਮੰਦ ਹੋਵੇ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply