Thursday, June 25, 2026

ਨਿੱਜੀ ਸਕੂਲਾਂ `ਤੇੇ ਸਰਕਾਰੀ ਹੁਕਮਾਂ ਨੂੰ ਛਿਕੇ ਟੰਗ ਕੇ ਮਨਮਾਨੀ ਦੇ ਲਾਏ ਦੋਸ਼

ਅਲਗੋਂ ਕੋਠੀ, 4 ਅਪ੍ਰੈਲ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਨਿੱਜੀ ਸਕੂਲਾਂ ਵਾਲੇ ਸਰਕਾਰੀ ਹੁਕਮਾਂ ਨੂੰ ਛਿਕੇ ਟੰਗ ਕੇ ਜੋ ਮਨਮਾਨੀ ਕਰ ਰਹੇ ਹਨ, ਉਸ ਨੂੰ ਨੱਥ ਪਾਉਣੀ ਜਰੂਰੀ ਹੈ।PPN0404201701ਇਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਅਲਗੋਂਕੋਠੀ ਦੇ ਮੰਡਲ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਮਾਜ ਸੇਵੀ ਅਮਰਜੀਤ ਸਿੰਘ ਅਮਰਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ।ਉਨਾਂ ਕਿਹਾ ਕਿ ਇਕ ਤਾਂ ਪਹਿਲਾਂ ਹੀ ਲੋਕ ਮਹਿਗਾਈ ਦੀ ਮਾਰ ਝਲ ਰਹੇ ਹਨ ਉਪਰੋਂ ਰਹਿਦੀਂ ਕਸਰ ਇਹ ਨਿਜੀ ਸਕੂਲਾਂ ਵਾਲੇ ਆਪਣੀ ਮਨਮਰਜੀ ਨਾਲ ਕਿਸੇ ਨਾਂ ਕਿਸੇ ਬਹਾਨੇ ਬੱਚਿਆਂ ਦੇ ਮਾਪਿਆਂ ਤੋਂ ਪੈਸੇ ਵਸੂਲਣ ਦਾ ਕੋਈ ਮੋਕਾ ਨਹੀ ਛੱਡਦੇ ਇਹ ਪ੍ਰਾਈਵੇਟ ਸਕੂਲਾਂ ਵਾਲੇ ਐਡਮੀਸ਼ਨ ,ਬਿਲਡਿੰਗ ਫੰਡ,ਸਲਾਨਾ ਚਾਰਜਜ, ਹੋਰ ਤਰਾਂ ਦੇ ਫੰਡਾਂ ਨਾਲ ਮਾਪਿਆਂ ਦੀ ਅਨੀ ਲੁੱਟ ਕਰ ਰਹੇ ਹਨ ਇਥੇ ਹੀ ਬੱਸ ਨਹੀ ਇਹ ਮਾਸਿਕ ਫੀਸਾਂ ਚ ਸਾਲ ਬਾਅਦ ਵਾਧਾ, ਮਾਪਿਆਂ ਨੂੰ ਨਿਰਧਾਰਤ ਦੁਕਾਨਾਂ ਤੋਂ ਕਿਤਾਬਾਂ ਅਤੇ ਵਰਦੀਆਂ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ ਕਿਉਕਿ ਨਿਜੀ ਸਕੂਲਾ ਵਾਲਿਆਂ ਵਲੋਂ ਉਸ ਦੁਕਾਨਦਾਰ ਤੋਂ ਮੋਟੀ ਕਮੀਸ਼ਨ ਬਟੋਰੀ ਹੁੰਦੀ  ਹੈ।ਉਨਾਂ ਕਿਹਾ ਕਿ ਮਾਪਿਆਂ ਤੋਂ ਸਮਾਰਟ ਕਲਾਸ ਅਤੇ ਕੰਪਿਊਟਰ ਕਲਾਸਾਂ ਦੇ ਪੈਸੇ ਵੱਖਰੇ ਵਸੂਲੇ ਜਾਂਦੇ ਹਨ ਅਤੇ ਸਕੂਲ ਬਸਾਂ ਦਾ ਕਿਰਾਇਆ ਅਲੱਗ ਤੋਂ ਲਿਆ ਜਾਂਦਾ ਹੈ, ਪਰ ਪ੍ਰਸ਼ਾਸ਼ਨ ਵੀ ਇਹ ਸਭ ਕੁੱਝ ਦੇਖਦੇ ਹੋਏ ਅੱਖਾਂ ਮੀਟੀ ਬੈਠਾ ਹੈ ਉਨਾਂ ਕਿਹਾ ਕਿ ਜੋ ਸਰਕਾਰ ਵਲੋਂ ਕੀਤੀਆਂ ਹਦਾਇਤਾਂ ਦੇ ਬਿਲਕੁਲ ਉਲਟ ਹੈ।ਉਕਤ ਆਗੂਆਂ ਨੇ ਸਰਕਾਰ ਅਤੇ ਜਿਲੇ ਦੇ ਡਿਪਟੀ ਕਮੀਸ਼ਨਰ ਤੋਂ ਮੰਗ ਕੀਤੀ ਹੈ ਕਿ ਨਿਜੀ ਸਕੂਲਾਂ ਵਾਲਿਆਂ ਦੀ ਹੋ ਰਹੀ ਮਨਮਰਜ਼ੀ `ਤੇ ਨੱਥ ਪਾਈ ਜਾਵੇ ਤਾਂ ਜੋ ਮਾਪਿਆਂ ਦੀ ਹੋ ਰਹੀ ਲੁਟ ਨੂੰ ਬਚਾਇਆ ਜਾ ਸਕੇ ਅਤੇ ਬੱਚਿਆਂ ਨੂੰ ਚੰਗੇ ਸਕੂਲਾਂ ਚ ਪਾਉਣ ਦਾ ਮਾਪਿਆਂ ਦਾ ਸੁਪਨਾ ਪੁਰਾ ਹੋ ਸਕੇ।ਇਸ ਸੰਬਧੀ ਡਿਪਟੀ ਕਮਿਸ਼ਨਰ ਤਰਨ ਤਾਰਨ ਇੰਜੀਨੀਅਰ ਡੀ.ਪੀ.ਐਸ ਖਰਬੰਦਾ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਕਿਸੇ ਵੀ ਨਿੱਜੀ ਸਕੂਲ ਦੀ ਅਪਨੀ ਮਨਮਰਜੀ ਬਰਦਾਸ਼ਤ ਨਹੀ ਕੀਤੀ ਜਾਵੇਗੀ ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply