ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਨੌਜਵਾਨਾਂ ਨੂੰ ਜੀਵਨ ਵਿਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਸਮਾਜ ਵਿਚ ਫੈਲੀਆਂ ਬੁਰਾਈਆਂ ਦਾ ਡੱਟ ਕੇ ਸਾਹਮਣਾ ਕਰਨਾ ਚਾਹੀਦਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ ਦੇ ਸਕੱਤਰ ਜੇ.ਕੇ ਕਪੂਰ ਨੇ ਡੀ.ਏ.ਵੀ ਕਾਲਜ ਦੇ 59ਵੇਂ ਡਿਗਰੀ ਵੰਡ ਸਮਾਰੋਹ ਦੌਰਾਨ ਕੀਤਾ।ਉਨ੍ਹਾਂ ਨੇ ਕਾਲਜ ਦੇ 1050 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਅਤੇ ਉਨ੍ਹਾਂ ਦੇ ਸੁਨਿਹਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਵਿਦਿਆਰਥੀਆਂ ਦੇ ਬੇਹਤਰ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਦੇ ਨਾਲ ਐਡਿਡ ਐਂਡ ਡੀਏਵੀ ਪਬਲਿਕ ਸਕੂਲਜ ਅਤੇ ਡੀਏਵੀ ਮੈਨੇਜਿੰਗ ਕਮੇਟੀ ਦੇ ਡਾਇਰੈਕਟਰ ਜੇ.ਪੀ ਸ਼ੂਰ ਅਤੇ ਲੋਕਲ ਮੈਨੇਜਿੰਗ ਕਮੇਟੀ ਦੇ ਮੈਂਬਰ ਵੀ.ਕੇ ਲਖਨਪਾਲ ਵਿਸ਼ੇਸ਼ ਤੌਰ ਤੇ ਮੌਜੂਦ ਸਨ।ਲੋਕਲ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਐਡਵੋਕੇਟ ਸੁਦਰਸ਼ਨ ਕਪੂਰ, ਪ੍ਰਿੰ. ਡਾ. ਰਜੇਸ਼ ਕੁਮਾਰ, ਵਾਈਸ ਪ੍ਰਿੰ. ਡਾ. ਵਿਸ਼ਵ ਬੰਧੂ, ਕਾਲਜ ਰਜਿਸਟਰਾਰ ਪ੍ਰੋ. ਆਸ਼ਿਮਾ ਵਾਲੀਆ, ਸਟਾਫ ਸੈਕਟਰੀ ਡਾ. ਬੀਬੀ ਯਾਦਵ ਆਦਿ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿਚ ਰਿਸ਼ਭ ਅਨੇਜਾ, ਗੁਰਕਰਨ, ਜੱਸੀ, ਸਾਹਿਲ, ਰੋਹਿਤ, ਸੰਜੂ ਆਦਿ ਨੇ ਕਿਹਾ ਕਿ ਉਨ੍ਹਾਂ ਵਲੋਂ ਕੀਤੀ ਸਖਤ ਮਿਹਨਤ ਤੋਂ ਬਾਅਦ ਜਦ ਡਿਗਰੀਆਂ ਹਾਸਲ ਹੁੰਦੀਆਂ ਹਨ ਤਾਂ ਉਨ੍ਹਾਂ ਦੀ ਕੀਤੀ ਮਿਹਨਤ ਦਾ ਫਲ ਮਿਲਦਾ ਹੈ।ਉਨ੍ਹਾਂ ਕਿਹਾ ਕਿ ਉਹ ਇਹ ਡਿਗਰੀਆਂ ਸਦਕਾ ਹੁਣ ਆਪਣੇ ਸੁਨਹਿਰੇ ਭਵਿੱਖ ਦੀ ਸ਼ੁੁਰੂਆਤ ਕਰਨਗੇ।ਇਸ ਦੌਰਾਨ ਐਮ.ਐਸ.ਸੀ ਫਿਜਿਕਸ, ਐਮ.ਐਸ.ਸੀ ਮੈਥ, ਐਮ.ਏ ਇਕਨਾਮਿਕਸ, ਐੱਮਏ ਹਿਸਟਰੀ, ਐਮ.ਏ ਪੰਜਾਬੀ, ਐੱਮਕਾਮ, ਐਮ.ਐਸ.ਸੀ ਕੰਪਿਊਟਰ ਸਾਇੰਸ, ਬੈਚਲਰ ਆਫ ਜਰਨਲਿਜਮ ਐਂਡ ਮਾਸ ਕਮਿਊਨੀਕੇਸ਼ਨ, ਬੀ.ਐਸ.ਸੀ ਮੈਡੀਕਲ, ਬੀ.ਐਸ.ਸੀ ਨਾਨ ਮੈਡੀਕਲ, ਬੀ.ਐਸ.ਸੀ ਬਾਇਓ-ਟੈਕਨਾਲੋਜੀ, ਬੀ.ਐਸ.ਸੀ ਕੰਪਿਊਟਰ ਸਾਇੰਸ, ਬੀ.ਐਸ.ਸੀ ਇਨਫਾਰਮੇਸ਼ਨ ਟੈਕਨਾਲੋਜੀ, ਬੀ.ਸੀ.ਏ, ਬੀ.ਐਮ.ਐਮ, ਬੀ.ਐਸ.ਸੀ (ਇਕਨਾਮਿਕਸ), ਬੀ.ਬੀ.ਏ, ਬੀ.ਕਾਮ ਪ੍ਰੋਫੈਸ਼ਨਲ ਅਤੇ ਬੀ.ਕਾਮ ਰੈਗੂਲਰ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media