Saturday, March 7, 2026

ਅਮਨਦੀਪ ਹਸਪਤਾਲ ਨੇ ਦੇਵ ਸਮਾਜ ਕਾਲਜ਼ ਫ਼ਾਰ ਵੋਮੈਨ ਦੀਆਂ ਵਿਦਿਆਰਥਣਾਂ ਨੂੰ ਫਸਟ-ਏਡ ਸਿਖਾਈ

ਫਿਰੋਜ਼ਪੁਰ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਉੱਤਰ ਭਾਰਤ ਦੇ ਮੋਹਰੀ ਹਸਪਤਾਲ- ਅਮਨਦੀਪ ਹਸਪਤਾਲ, ਅੰਮ੍ਰਿਤਸਰ ਨੇ ਆਪਣੇ ਸਮਾਜਿਕ ਸਰੋਕਾਰਾਂ ਨੂੰ ਨਿਭਾਉਂਦੇ ਹੋਏ, ਬਹੁਤ ਸਾਰੇ ਸਮਾਜ ਸੁਧਾਰ ਦੇ ਕੰਮ ਅਰੰਭੇ ਹੋਏ ਹਨ। ਇਸੇ ਲੜੀ ਅਧੀਨ ਬੀਤੇ ਦਿਨੀਂ ਫਿਰੋਜ਼ਪੁਰ ਦੀ ਪ੍ਰਮੁੱਖ ਵਿਦਿਅਕ ਸੰਸਥਾ-ਦੇਵ ਸਮਾਜ ਕਾਲਜ਼ ਫ਼ਾਰ ਵੋਮੈਨ `ਚ ਫਰਸਟ ਏਡ `ਤੇ ਵਿਸ਼ੇਸ਼ ਸੇਮੀਨਾਰ ਡਾ. ਆਯੋਜਨ ਕੀਤਾ. ਜਿਸਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਰੋਜਾਨਾ ਜੀਵਨ `ਚ ਵਾਪਰਨ ਵਾਲੀਆਂ ਘਟਨਾਵਾਂ ਦੌਰਾਨ ਵੱਡਮੁੱਲੇ ਮਨੁੱਖੀ ਜੀਵਨ ਨੂੰ ਬਚਾਉਣ ਦੇ ਤਰੀਕਿਆਂ ਤੋਂ ਜਾਣੂੰ ਕਰਾਉਣਾ ਸੀ।PPN0404201703ਇਸ ਸੈਮੀਨਾਰ ਨੂੰ ਅਮਨਦੀਪ ਹਸਪਤਾਲ ਦੇ ਡਾ. ਅਮਨ ਬਿਜਰਾਲ ਨੇ ਆਯੋਜਿਤ ਕੀਤਾ ਤੇ ਆਈ.ਸੀ.ਯੂ ਵਿਭਾਗ ਦੇ ਅਵਤਾਰ ਸਿੰਘ ਨੇ ਓਨ੍ਹਾਂ ਦਾ ਸਹਿਯੋਗ ਕੀਤਾ।ਡਾ. ਅਮਨ ਨੇ ਸਭ ਤੋਂ ਪਹਿਲਾਂ ਫਰਸਟ ਏਡ ਦੇ ਮਹੱਤਵ ਅਤੇ ਇਸ ਦੀ ਲੋੜ `ਤੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਦੇ ਸਵਾਲਾਂ ਦਾ ਜਵਾਬ ਦਿੱਤਾ।ਓਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੋਜੈਕਟਰ `ਤੇ ਦ੍ਰਿਸ਼ ਦਿਖਾ ਕੇ ਦੁਰਘਟਨਾ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂੰ ਕਰਵਾਇਆ।ਓਨ੍ਹਾਂ ਦੱਸਿਆ ਕਿ ਕਿਸੇ ਵੀ ਦੁਰਘਟਨਾ `ਚ ਮਨੁੱਖੀ ਜੀਵਨ ਬਚਾਉਣ ਲਈ ਮੁਢਲੇ 5 ਮਿੰਟ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ ਅਤੇ ਜੇਕਰ ਦੁਰਘਟਨਾ ਪੀੜਿਤ ਨੂੰ ਇਸ ਦੌਰਾਨ ਉਚਿਤ ਢੰਗ ਨਾਲ ਫਰਸਟ ਏਡ ਮਿਲ ਜਾਵੇ ਤਾਂ ਉਸ ਦਾ ਜੀਵਨ ਬਚਾਇਆ ਜਾ ਸਕਦਾ ਹੈ, ਜਦਕਿ ਭਾਰਤ `ਚ ਵਧੇਰੇ ਦੁਰਘਟਨਾਵਾਂ ਦੌਰਾਨ ਫਸਟ-ਏਡ ਦੀ ਜਾਣਕਾਰੀ ਦੀ ਘਾਟ ਕਾਰਣ ਬੇਸ਼ਕੀਮਤੀ ਜਾਨ ਚਲੀ ਜਾਂਦੀ ਹੈ।
ਇਸ ਮੌਕੇ ਅਮਨਦੀਪ ਹਸਪਤਾਲ ਅੰਮ੍ਰਿਤਸਰ ਤੋਂ ਦੀਸ਼ ਅਰੋੜਾ, ਆਕਾਸ਼ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਸੋਢੀ ਵਿਸ਼ੇਸ਼ ਤੌਰ `ਤੇ ਹਾਜ਼ਿਰ ਹੋਏ।ਵਿਦਿਆਰਥੀਆਂ ਨੇ ਬਹੁਤ ਹੀ ਉਤਸੁਕਤਾ ਨਾਲ ਇਸ ਸੈਮੀਨਾਰ `ਚ ਭਾਗ ਲਿਆ ਅਤੇ ਸਵਾਲ ਜਵਾਬ ਵੀ ਕੀਤੇ।ਆਖਿਰ `ਚ ਦੇਵ ਸਮਾਜ ਕਾਲਜ਼ ਫ਼ਾਰ ਵੋਮੈਨ ਪ੍ਰਿੰਸਿਪਲ, ਕੌਮੀ ਤੇ ਸਟੇਟ ਅਵਾਰਡੀ ਡਾ. ਮਧੂ ਪਰਾਸ਼ਰ ਨੇ ਅਮਨਦੀਪ ਹਸਪਤਾਲ ਦੀ ਆਈ ਟੀਮ ਦਾ ਦੇਵ ਸਮਾਜ ਕਾਲਜ਼ ਦੀ ਤਰਫੋਂ ਧੰਨਵਾਦ ਕੀਤਾ ਅਤੇ ਡੀਨ ਕਾਲਜ਼ ਡਿਵੈਲਪਮੈਂਟ ਇੰਜੀ. ਪ੍ਰਤੀਕ ਪਰਾਸ਼ਰ ਨੇ ਅਮਨਦੀਪ ਹਸਪਤਾਲ ਦੇ ਇਸ ਉੱਦਮ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਅਮਨਦੀਪ ਹਸਪਤਾਲ ਦਾ ਇਹ ਕਦਮ ਬਹੁਤ ਹੀ ਸਲਾਹੁਣਯੋਗ ਹੈ ਅਤੇ ਇਸ ਨਾਲ ਲਾਜ਼ਮੀ ਤੌਰ `ਤੇ ਹੀ ਵਿਦਿਆਰਥੀਆਂ ਨੂੰ ਸਿਖਿਆ ਮਿਲੇਗੀ ਜਿਸ ਦਾ ਉਹ ਆਪਣੇ ਰੋਜਾਨਾ ਜੀਵਨ `ਚ ਇਸਤੇਮਾਲ ਕਰਕੇ ਬੇਸ਼ਕੀਮਤੀ ਜਾਨਾਂ ਬਚਾਉਣ `ਚ ਆਪਣਾ ਵੱਡਮੁਲਾ ਸਹਯੋਗ ਦੇਣਗੇ।ਉਨ੍ਹਾਂ ਕਿਹਾ ਕਿ ਅਮਨਦੀਪ ਹਸਪਤਾਲ ਨੂੰ ਭਵਿੱਖ `ਚ ਵੀ ਅਜਿਹੇ ਯਤਨ ਜਾਰੀ ਰਖਣੇ ਚਾਹੀਦੇ ਹਨ ਅਤੇ ਨਾਲ ਹੀ ਕਿਹਾ ਕਿ ਅਮਨਦੀਪ ਹਸਪਤਾਲ ਦੀਆਂ ਅਜਿਹੀਆਂ ਕੋਸ਼ਿਸ਼ਾਂ `ਚ ਦੇਵ ਸਮਾਜ ਕਾਲਜ਼ ਫ਼ਾਰ ਵੋਮੈਨ ਹਮੇਸ਼ਾ ਉਨ੍ਹਾਂ ਦਾ ਸਾਥ ਦੇਵੇਗਾ।ਇਸ ਮੌਕੇ ਦੇਵ ਸਮਾਜ ਕਾਲਜ਼ ਫ਼ਾਰ ਵੋਮੈਨ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਤੋਂ ਇਲਾਵਾ ਸੈਂਕੜੇ ਵਿਦਿਆਰਥੀ ਵੀ ਹਾਜ਼ਿਰ ਸਨ।ਇਹ ਸਾਰਾ ਪ੍ਰੋਗਰਾਮ ਜ਼ੁਆਲੋਜੀ ਵਿਭਾਗ ਦੇ ਮੁਖੀ ਡਾ. ਕੁਲਦੀਪ ਕੌਸ਼ਿਕ ਦੀ ਦੇਖ-ਰੇਖ ਹੇਠ ਬਖ਼ੂਬੀ ਆਯੋਜਿਤ ਕੀਤਾ ਗਿਆ।ਅੰਤ `ਚ ਦੇਵ ਸਮਾਜ ਕਾਲਜ਼ ਫ਼ਾਰ ਵੋਮੈਨ ਵੱਲੋਂ ਅਮਨਦੀਪ ਹਸਪਤਾਲ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply