ਪਠਾਨਕੋਟ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਅਗਰ ਕਿਸੇ ਸਥਾਨ ਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਤਾਂ ਉਸ ਬਾਰੇ ਜਿਲ੍ਹਾ ਪ੍ਰਸਾਸਨ ਨੂੰ ਸੂਚਿਤ ਕੀਤਾ ਜਾਵੇ, ਜਿਸ ਦੀ ਜਾਂਚ ਤੋਂ ਬਾਅਦ ਦੋਸ਼ੀਆਂ `ਤੇ ਕਾਰਵਾਈ ਕੀਤੀ ਜਾਵੇਗੀ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਨੇ ਕੀਤਾ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਨਾਜਾਇਜ ਮਾਈਨਿੰਗ ਦੇ ਖਿਲਾਫ ਸਖਤ ਕਦਮ ਚੁਕਦਿਆ ਹੋਇਆ ਪਿਛਲੇ ਦਿਨਾਂ ਦੋਰਾਨ ਜਿਲ੍ਹੇ ਦੇ 11 ਸਟੋਨ ਕਰੈਸਰਾਂ ਤੇ ਸਟਾਕ ਦੀ ਚੈਕਿੰਗ ਕਰਨ ਦੇ ਲਈ ਵਿਸੇਸ ਰੂਪ ਵਿੱਚ ਚੈਕਿੰਗ ਕੀਤੀ ਗਈ ਹੈ।ਜਿਸ ਲਈ ਜਗਵਿੰਦਰਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਜ), ਅਸੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਗੁਰਜੀਤ ਸਿੰਘ ਐਸ.ਡੀ.ਐਮ ਧਾਰ ਕਲਾਂ ਅਤੇ ਸੁਰਿੰਦਰ ਸਿੰਘ ਐਸ.ਡੀ.ਐਮ ਦੀ ਯੋਗ ਅਗਵਾਈ ਵਿੱਚ ਚਾਰ ਟੀਮਾਂ ਬਣਾਈਆਂ ਗਈਆਂ।ਹਰੇਕ ਟੀਮ ਵਿੱਚ ਇਮ ਮਾਈਨਿੰਗ ਵਿਭਾਗ ਦਾ ਅਧਿਕਾਰੀ, ਇਕ ਡਰੇਨਜ ਵਿਭਾਗ ਦਾ ਅਧਿਕਾਰੀ, ਇਕ ਪਾਵਰ ਕਾਮ ਦਾ ਅਧਿਕਾਰੀ, ਪੁਲਿਸ ਅਧਿਕਾਰੀਆਂ ਨੂੰ ਸਾਮਲ ਕੀਤਾ ਗਿਆ ਹੈ।ਬਣਾਈਆਂ ਗਈਆਂ ਟੀਮਾਂ ਨੇ 11 ਕਰਸ਼ਰਾਂ ਦੀ ਚੈਕਿੰਗ ਕਰ ਕੇ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਗਈ ਹੈ।
ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾ ਲੋਕਾਂ ਵੱਲੋਂ ਕੀਤੀ ਸਿਕਾਇਤ ਦੇ ਅਧਾਰ `ਤੇ ਜਿਲ੍ਹੇ ਅੰਦਰ ਚਲ ਰਹੇ ਇਕ ਕਰੈਸਰ ਦੀ ਜਾਂਚ ਕੀਤੀ ਗਈ ਜਿਸ ਅਧੀਨ ਕੂਝ ਗੱਡੀਆਂ ਅਤੇ ਜੇ.ਸੀ.ਬੀ. ਮਸੀਨ ਵੀ ਕਾਬੂ ਕੀਤੀ ਗਈ।ਪੜਤਾਲ ਦੋਰਾਨ ਇਹ ਖੇਤਰ ਹਿਮਾਚਲ ਪ੍ਰਦੇਸ ਅਧੀਨ ਹੋਣ ਕਾਰਨ ਫੜੀਆਂ ਗਈਆਂ ਗੱਡੀਆਂ ਨੂੰ ਪੁਲਿਸ ਥਾਨਾ ਨੂਰਪੁਰ ਦੇ ਹਵਾਲੇ ਕੀਤਾ ਗਿਆ।ਉਨ੍ਹਾਂ ਕਿਹਾ ਕਿ ਆਉਂਣ ਵਾਲੇ ਦਿਨਾਂ ਵਿੱਚ ਜਿਲ੍ਹਾ ਪਠਾਨਕੋਟ ਦੇ ਹੋਰ ਕਰੈਸਰਾਂ ਤੇ ਵੀ ਸਟਾਕ ਦੀ ਚੈਕਿੰਗ ਕੀਤੀ ਜਾਵੇਗੀ।ਉਨ੍ਹਾਂ ਕਰੈਸਰ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਜਾਂਚ ਟੀਮ ਦਾ ਸਹਿਯੋਗ ਕਰਨ ਅਤੇ ਆਪਣੇ ਕਰੈਸਰ ਤੇ ਪਏ ਸਟਾਕ ਦੀ ਜਾਣਕਾਰੀ ਜਾਂਚ ਲਈ ਪਹੁੰਚੀ ਟੀਮ ਨੂੰ ਦੇਣ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media