ਸੰਦੌੜ, 5 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬ ਵਿੱਚ ਮੌਸਮ ਵਿੱਚ ਆਏ ਇੱਕ ਦਮ ਬਦਲਾਅ ਨਾਲ ਕਿਸਾਨਾਂ ਲਈ ਪਰੇਸ਼ਾਨੀ ਖੜੀ ਹੋ ਗਈ ਹੈ। ਕੱਲ ਤੋਂ ਹੀ ਸੂਬੇ ਵਿੱਚ ਕਈ ਥਾਂਵਾ ਉੱਤੇ ਚੱਲ ਰਹੀ ਤੇਜ ਹਵਾ ਤੇ ਝੱਖੜ ਨਾਲ ਕਣਕ ਦੀ ਫਸਲ ਵਿਛ ਗਈ ਹੈ। ਹਵਾਵਾਂ ਤੇ ਝੱਖੜ ਨਾਲ ਨਾਲ ਕਣਕ ਦੀਆਂ ਬੱਲੀਆਂ ਆਪਸ ਵਿੱਚ ਟਕਰਾਉਣ ਨਾਲ ਦਾਣੇ ਕਿਰ ਰਹੇ ਹਨ। ਜਿਸ ਨਾਲ ਫਸਲ ਦੇ ਝਾੜ ਉੱਤੇ ਫਰਕ ਪੈਂਦਾ ਹੈ। ਇਸ ਦੇ ਨਾਲ ਕਿਤੇ-ਕਿਤੇ ਹਲਕੀ ਬਾਰਸ਼ ਹੋਈ ਹੈ। ਇੰਨਾ ਹੀ ਨਹੀਂ ਹਾਲੇ ਮੌਸਮ ਵਿਭਾਗ ਵੱਲੋਂ 5 ਤੇ 6 ਅਪ੍ਰੈਲ ਨੂੰ ਪੰਜਾਬ ਵਿੱਚ ਬਾਰਸ਼ ਹੋਣ ਸੰਭਾਵਾਨਾ ਵੀ ਕਣਕ ਲਈ ਨੁਕਸਾਨਦੇਹ ਹੋ ਸਕਦਾ ਹੈ। ਮੌਸਮ ਵਿਗੜਨ ਨਾਲ ਵਾਢੀ ਵੀ ਲੇਟ ਹੋਵੇਗੀ। ਮੌਸਮ ਵਿਭਾਗ ਦੇ ਅਨੁਸਾਰ ਅੱਜ ਵੀ ਹਲਕੀ ਤੋਂ ਦਰਮਿਆਨੀ ਬਾਰਸ਼ ਤੇ ਤੇਜ਼ ਹਵਾ ਦੇ ਆਸਾਰ ਬਣੇ ਹੋਏ ਹਨ। ਉਸ ਤੋਂ ਬਾਅਦ ਮੌਸਮ ਵਿੱਚ ਨਿਖ਼ਾਰ ਆ ਜਾਵੇਗਾ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media