Saturday, March 7, 2026

ਅੰਡਰ 14, 17 ਤੇ 19 ਸਾਲ ਦੇ ਖਿਡਾਰੀਆਂ ਦੀ ਦੋ ਦਿਨਾਂ ਚੋਣ ਟਰਾਇਲ ਪ੍ਰਕਿਰਿਆ ਸ਼ੁਰੂ

PPN0504201708 ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਸਾਲ 2017-18 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲ ਸਪੋਰਟਸ ਵਿੰਗਜ ( ਰੈਜੀਡੈਂਸਲ ਅਤੇ  ਡੇ-ਸਕਾਲਰ) ਵਿੱਚ ਅੰਡਰ 14, 17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ/ ਖਿਡਾਰਨਾਂ ਨੂੰ ਦਾਖਲ ਕਰਨ ਲਈ ਦੋ ਦਿਨਾਂ  ਚੋਣ ਟਰਾਇਲ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਜੋ ਕਿ 6 ਅਪ੍ਰੈਲ ਤੱਕ ਚੱਲੇਗੀ। ਇਸ ਦਾ ਸ਼ੁਭ ਆਰੰਭ ਪੰਜਾਬ ਖੇਡ ਵਿਭਾਗ ਦੇ ਸਹਾਇਕ ਡਿਪਟੀ ਡਾਇਰੈਕਟਰ ਕਰਤਾਰ ਸਿੰਘ ਨੇ ਖਿਡਾਰੀਆ ਨਾਲ ਜਾਣ ਪਛਾਣ ਕਰਕੇ ਕੀਤਾ ਅਤੇ ਦੱਸਿਆ ਖੇਡ ਵਿਭਾਗ ਵੱਲੋਂ ਸਕੂਲਾ  ਚ ਚਲਾਏ  ਜਾ ਰਹੇ ਇਨਾਂ ਖੇਡ ਵਿੰਗਾਂ  ਚ ਸ਼ਾਮਲ ਹੋਣ  ਵਾਲੇ ਡੇ-ਸਕਾਲਰ ਖਿਡਾਰੀਆ ਨੂੰ ਰੋਜਾਨਾ 100 ਰੁਪਏ ਅਤੇ ਰੈਜੀਡੈਂਸ਼ੀਅਲ ਖਿਡਾਰੀਆਂ  ਨੂੰ 200 ਰੁਪਏ ਦੀ ਡਾਈਟ ਦੇਣ ਤੋਂ ਇਲਾਵਾ ਮੁਫਤ ਕੋਚਿੰਗ ਦਿੱਤੀ ਜਾਵੇਗੀ।  ਉਨਾਂ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਦੇ ਟ੍ਰਾਇਲਾ ਵਿੱਚ ਜਿਲਾ ਅੰਮਿ੍ਰਤਸਰ, ਪਠਾਨਕੋਟ, ਤਰਨ ਤਾਰਨ, ਗੁਰਦਾਸਪੁਰ ਦੇ ਹਜਾਰਾਂ ਖਿਡਾਰੀ/ਖਿਡਾਰਨਾਂ ਨੇ ਭਾਗ ਲਿਆ। ਇਸ ਮੌਕੇ ਜਿਲਾ ਖੇਡ ਅਫਸਰ ਗੁਰਲਾਲ ਸਿੰਘ ਰਿਆੜ ਨੇ ਸਪਸ਼ਟ ਕੀਤਾ ਕਿ ਪਹਿਲੇ ਦਿਨ ਖਾਲਸਾ ਕਾਲਜੀਏਟ ਸੀ:ਸੈਕ:ਸਕੂਲ  ਵਿਖੇ  ਬਾਸਕਟਬਾਲ, ਹੈਂਡਬਾਲ, ਵਾਲੀਬਾਲ, ਫੁੱਟਬਾਲ ਹਾਕੀ, ਖੋ-ਖੋ ਅਤੇ ਬਾਕਸਿੰਗ, ਗੋਲ ਬਾਗ ਕੁਸ਼ਤੀ ਸਟੇਡੀਅਮ ਵਿਖੇ ਗੇਮ: ਕੁਸ਼ਤੀ, ਜਿਮਨਾਸਟਿਕ, ਵੇਟਲਿਫਟਿੰਗ, ਬੀ.ਬੀ.ਕੇ.ਡੀਏਵੀ ਕਾਲਜ ਵਿਖੇ ਜਿਮਨਾਸਟਿਕ (ਲੜਕੀਆਂ), ਗੋਲ ਬਾਗ ਕਾਰਪੋਰੇਸ਼ਨ ਹਾਲ ਵਿਖੇ ਟੇਬਲ ਟੈਨਿਸ, ਬੈਡਮਿੰਟਨ ਹਾਲ ਟੇਲਰ ਰੋਡ ਵਿਖੇ ਬੈਡਮਿੰਟਨ, ਗੁਰੂ ਨਾਨਕ ਸਟੇਡੀਅਮ ਵਿਖੇ ਕਬੱਡੀ,  ਮਲੇਨੀਅਮ ਸਕੂਲ  ਵਿਖੇ ਤੈਰਾਕੀ ਦੇ ਟਰਾਇਲ ਸ਼ੁਰੂ ਹੋਏ। PPN0504201709ਇਸ ਮੌਕੇ ਪਿ੍ਰੰਸੀਪਲ ਨਿਰਮਲ ਸਿੰਘ ਭੰਗੂ, ਕੋਚ ਰਣਕੀਰਤ ਸਿੰਘ ਸੰਧੂ, ਸੀ.ਸਹਾਇਕ ਗੁਰਿੰਦਰ ਸਿੰਘ ਹੁੰਦਲ, ਕਲੱਰਕ ਨੇਹਾ ਚਾਵਲਾ ਬਾਕਸਿੰਗ ਕੋਚ ਜੱਸਪ੍ਰੀਤ ਸਿੰਘ , ਸਾਈਕਲਿੰਗ ਕੋਚ ਸਿਮਰਨਜੀਤ ਸਿੰਘ, ਸਾਫਟਬਾਲ ਕੋਚ ਇੰਦਰਵੀਰ ਸਿੰਘ, ਤੈਰਾਕੀ ਕੋਚ ਵਿਨੋਦ ਸਾਂਗਵਾਨ, ਹੈਂਡਬਾਲ ਕੋਚ ਜਸਵੰਤ ਸਿੰਘ, ਵੇਟਲਿਫਟਿੰਗ ਕੋਚ ਹਰਭਜਨ ਸਿੰਘ, ਕਬੱਡੀ ਕੋਚ ਨੀਤੂ, ਰਾਜਬੀਰ ਕੌਰ, ਕੁਲਦੀਪ ਕੌਰ, ਸੁੱਚਾ ਸਿੰਘ ਹੈਂਡਬਾਲ ਕੋਚ ਜਸਵੰਤ ਸਿੰਘ ਢਿੱਲੋਂ, ਜਿਮਨਾਸਟਿਕ ਕੋਚ ਰਜਨੀ ਸੈਣੀ,  ਜਿਮਨਾਸਟਿਕ ਕੋਚ ਅਕਾਸ਼ਦੀਪ, ਜਿਮਨਾਸਟਿਕ ਕੋਚ ਬਲਬੀਰ ਸਿੰਘ, ਟੇਬਲ ਟੈਨਿਸ ਕੋਚ ਅਸ਼ੋਕ ਕੁਮਾਰ, ਕੁਸ਼ਤੀ ਕੋਚ ਕਰਨ ਸ਼ਰਮਾ, ਪਦਾਰਥ ਸਿੰਘ, ਹਾਕੀ ਕੋਚ ਬਲਜਿੰਦਰ ਸਿੰਘ, ਚੇਤਨ ਸ਼ਰਮਾ, ਕੁਲਦੀਪ ਸਿੰਘ, ਸੁਮਨ, ਸੁਖਰਾਜ ਸਿੰਘ, ਸ਼ਿਵ ਨਾਥ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply