ਸਮਰਾਲਾ 05 ਅਪ੍ਰੈਲ (ਪੰਜਾਬ ਪੋਸਟ- ਕੰਗ) – ਦੀ ਜਨਤਾ ਟਰੱਕ ਉਪਰੇਟਰ ਯੂਨੀਅਨ ਸਮਰਾਲਾ ਵਿਖੇ ਟਰੱਕ ਯੂਨੀਅਨ ਵੱਲੋਂ ਸਮੂਹਿਕ ਤੌਰ ਤੇ ਹਰੇਕ ਸਾਲ ਪ੍ਰਮਾਤਮਾ ਦੇ ਸ਼ੁਕਰਾਨੇ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਂਦੇ ਹਨ। ਅੱਜ ਵੀ ਪ੍ਰਮਾਤਮਾ ਦੇ ਸ਼ੁਕਰਾਨੇ ਲਈ ਸ੍ਰੀ ਅਖੰਡ ਪਾਠਸਾਹਿਬ ਦੇ ਭੋਗ ਪਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੱਕ ਯੂਨੀਅਨ ਦੇ ਨਵ ਨਿਯੁਕਤ ਪ੍ਰਧਾਨ ਜਤਿੰਦਰ ਸਿੰਘ ਜੋਗਾ ਨੇ ਦੱਸਿਆ ਕਿ ਸ੍ਰੀ ਗੰ੍ਰਥ ਸਾਹਿਬ ਜੀ ਦੀ ਹਜੂਰੀ ਵਿੱਚ ਰਾਗੀ ਸਿੰਘਾਂ ਪਵਿੱਤਰ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਉਨਾਂ ਅੱਗੇ ਦੱਸਿਆ ਕਿ ਉਹ ਸਮਰਾਲਾ ਟਰੱਕ ਯੂਨੀਅਨ ਦੇ ਭਲੇ ਲਈ ਅਤੇ ਟਰੱਕ ਡਰਾਇਵਰਾਂ ਦੀ ਭਲਾਈ ਲਈ ਹਰ ਤਰਾਂ ਦੇ ਕੰਮਾਂ ਵਿੱਚ ਸਹਿਯੋਗ ਕਰਨਗੇ। ਅੱਜ ਦੇ ਸਮਾਗਮ ਵਿੱਚ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਨਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਮਰਾਲਾ ਟਰੱਕ ਯੂਨੀਅਨ ਦੀ ਭਲਾਈ ਲਈ ਹਰ ਤਰਾਂ ਦਾ ਸਹਿਯੋਗ ਕਰਨਗੇ ਅਤੇ ਕਦੇ ਵੀ ਕਿਸੇ ਟਰੱਕ ਉਪਰੇਟਰ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਸਨਮਾਨ ਚਿੰਨ ਭੇਂਟ ਕੀਤਾ ਗਿਆ। ਅੱਜ ਦੇ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਬੈਨੀਪਾਲ ਸਾਬਕਾ ਚੇਅਰਮੈਨ ਬਲਾਕ ਸੰਮਤੀ, ਅਵਤਾਰ ਸਿੰਘ ਘੁਲਾਲ ਸੀਨੀ: ਕਾਂਗਰਸੀ ਆਗੂ, ਕਮਲਜੀਤ ਸਿੰਘ ਢਿੱਲੋਂ, ਹਰਦੀਪ ਸਿੰਘ ਢਿੱਲੋਂ, ਕਰਨਬੀਰ ਸਿੰਘ ਢਿੱਲੋਂ, ਸੁਖਬੀਰ ਸਿੰਘ ਪੱਪੀ, ਰਮਨ ਬਹਿਲੋਲਪੁਰ, ਸੋਹਣ ਸਿੰਘ ਭਰਥਲਾ, ਕਮਲਜੀਤ ਸਿੰਘ ਮਾਦਪੁਰ, ਸੁੱਖਾ ਪਵਾਤ, ਪਰਮਿੰਦਰ ਤਿਵਾੜੀ, ਸੁਖਵੰਤ ਨੀਲੋਂ, ਜੀਰਾ ਰਾਮ ਸਾਬਕਾ ਕੌਂਸਲਰ, ਮਨਦੀਪ ਖੁੱਲਰ, ਅਜਮੇਰ ਸਿੰਘ ਪੂਰਬਾ, ਸਨੀ ਦੂਆ, ਰਵੀ ਭਾਟੀਆ, ਤੇਜਿੰਦਰ ਸਿੰਘ ਰਾਜੇਵਾਾਲ ਸੁਰਿੰਦਰ ਟਿਵਾਣਾ ਕੌਂਸਲਰ, ਮੇਜਰ ਸਿੰਘ ਗਹਿਲੇਵਾਲ, ਗੁਰਪਾਲ ਸਿੰਘ ਸਰਪੰਚ ਘੁੰਗਰਾਲੀ, ਰਾਜੇਸ਼ ਬਿੱਟੂ, ਹਰਮਿੰਦਰ ਸਿੰਘ ਬੱਬੂ, ਹਰਵਿੰਦਰ ਸਿੰਘ ਡਿੰਪਲ, ਅਮਰ ਨਾਥ ਟਾਗਰਾ, ਸ਼ਿੰਗਾਰਾ ਸਿੰਘ, ਮੁਨਸ਼ੀ ਵਿਨੋਦ ਕੁਮਾਰ, ਸੁਹੇਲ ਸਿੰਘ ਬੌਂਦਲੀ, ਜਸਵੀਰ ਸਿੰਘ, ਬਲਵੀਰ ਸਿੰਘ, ਰਾਜ ਕੁਮਾਰ, ਪ੍ਰਭਦੀਪ ਆਦਿ ਤੋਂ ਇਲਾਵਾ ਹੋਰ ਵੀ ਸੈਂਕੜੇ ਆਗੂ ਅਤੇ ਵਰਕਰਾਂ ਤੋਂ ਇਲਾਵਾ ਟਰੱਕ ਯੂਨੀਅਨ ਦੇ ਡਰਾਇਵਰ ਹਾਜਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media