ਸਮਰਾਲਾ 05 ਅਪ੍ਰੈਲ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਨੀਲੋਂ ਪੁਲ ਨੇੜੇ ਹਿਰਨ ਪਾਰਕ ਨੀਲੋਂ ਵਿਖੇ ਧੰਨ ਧੰਨ ਜਿੰਦਾ ਪੀਰ ਖਵਾਜਾ ਖਿੱਜਰ ਵਲੀ ਜੀ (ਝੂਲੇ ਲਾਲ ਜੀ) ਦੀ ਯਾਦ ਵਿੱਚ 17ਵਾਂ ਸਲਾਨਾ ਵਿਸਾਖੀ ਭੰਡਾਰਾ ਅਤੇ ਜੋੜ ਮੇਲਾ ਸੰਤ ਬਾਬਾ ਮਨਜੋਤ ਸਿੰਘ ਜੀ ਦੀ ਸਰਪ੍ਰਸਤੀ ਹੇਠ ਪੀਰਾਂ ਦੇ ਦਰਬਾਰ ਤੇ ਬੜੀ ਹੀ ਸ਼ਰਧਾ ਨਾਲ 9 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਲੇ ਦੇ ਮੁੱਖ ਪ੍ਰਬੰਧਕ ਮਾਤਾ ਸਤਨਾਮ ਕੌਰ ਗਰੇਵਾਲ ਨੇ ਦੱਸਿਆ ਕਿ ਨਿਸ਼ਾਨ ਸਾਹਿਬ ਦੀ ਰਸਮ ਸਵੇਰੇ 8 ਵਜੇ ਕੀਤੀ ਜਾਵੇਗੀ। ਚਾਦਰ ਦੀ ਰਸਮ 9 ਵਜੇ ਕੀਤੀ ਜਾਵੇਗੀ। ਪਵਿੱਤਰ ਬੇੜਾ ਤਾਰਨ ਦੀ ਰਸਮ ਸ਼ਾਮ 4 ਵਜੇ ਕੀਤੀ ਜਾਵੇਗੀ। ਸਵੇਰੇ 10 ਵਜੇ ਪੰਜਾਬ ਦੇ ਮਸ਼ਹੂਰ ਗਾਇਕ ਜਿਨਾਂ ਵਿੱਚ ਕੇਵਲ ਕੁੱਲੇਵਾਲੀਆ, ਰਾਜਨ ਗਿੱਲ, ਜਨਾਬ ਸਾਜਨ ਅਲੀ, ਸਤਵੀਰ ਸਿੱਧੂ, ਕੁਲਵੀਰ ਸਿੰਘ, ਲਵ-ਹੀਰ, ਸੁਖਦੀਪ ਸੁੱਖੀ, ਵੀਰ ਦਵਿੰਦਰ, ਬਲਕਾਰ ਸਿੱਧੂ, ਕਰਮਜੀਤ ਅਨਮੋਲ, ਬਲਵੀਰ ਰਾਏ, ਸ਼ਬਨਮ ਰਾਏ ਬਾਬਾ ਜੀ ਦਾ ਗੁਣਗਾਣ ਕਰਨਗੇ। ਇਸ ਮੌਕੇ ਬਤੌਰ ਮੁੱਖ ਮਹਿਮਾਨ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਪਾਰਟੀਆਂ ਦੇ ਨੁਮਾਇੰਦੇ ਪੁੱਜਣਗੇ। ਇਸ ਮੌਕੇ ਬਾਬਾ ਜੀ ਦੀ ਭੰਡਾਰਾ ਅਤੁੱਟ ਵਰਤੇਗਾ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media