Tuesday, March 17, 2026

ਬਲਜੀਤ ਤਲਵੰਡੀ ਦੀ ਪਲੇਠੀ ਪੁਸਤਕ ‘ਸਤਰੰਗੀ ਲਿਸ਼ਕਾਰੇ’ ਕੀਤੀ ਲੋਕ ਅਰਪਣ

PPN0504201721ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ- ਦਵਿੰਦਰ ਸਿੰਘ) – ਵਿਰਸਾ ਵਿਹਾਰ ਦੇ ਨਾਨਕ ਸਿੰਘ ਹਾਲ ਵਿਖੇ ਬਲਜੀਤ ਸਿੰਘ ਕੌਰ ਤਲਵੰਡੀ ਦੀ ਲਿਖੀ ਪਲੇਠੀ ਪੁਸਤਕ ‘ਸਤਰੰਗੀ ਲਿਸ਼ਕਾਰੇ’ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਨੂੰ ਲੋਕ ਅਰਪਣ ਕਰਨ ਲਈ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਲਵਿੰਦਰ ਸਿੰਘ ਸਮਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਜਦ ਕਿ ਵਿਸ਼ੇਸ਼ ਮਹਿਮਾਨਾਂ ਵਿਚ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਰਾਸ਼ਟਰਪਤੀ ਐਵਾਰਡ ਪ੍ਰਾਪਤ ਅਤੇ ਜਨ ਕਲਿਆਣ ਸੰਗਠਨ ਦੇ ਡਾਇਰੈਕਟਰ ਮੈਡਮ ਸਵਰਾਜ ਗਰੋਵਰ, ਆਗੋਸ਼ ਸਪੈਸ਼ਲ ਸਕੂਲ ਦੇ ਪਿ੍ਰੰ. ਮਨਿੰਦਰਜੀਤ ਕੌਰ, ਪ੍ਰਸਿੱਧ ਸੰਗੀਤਕਾਰ ਹਰਿੰਦਰ ਸੋਹਲ, ਐਡਵੋਕੇਟ ਪੀਸੀ ਸ਼ਰਮਾ ਅਤੇ ਚੇਅਰਮੈਨ ਸਿੰਘ ਹਾਜ਼ਰ ਹੋਏ।ਮੁੱਖ ਮਹਿਮਾਨ ਸਲਵਿੰਦਰ ਸਿੰਘ ਸਮਰਾ ਨੇ ਕਿਹਾ ਕਿ ਅਧਿਆਪਕਾ ਅਤੇ ਲੇਖਿਕਾ ਬਲਜੀਤ ਕੌਰ ਵਲੋਂ ਲਿਖੀ ਗਈ ਕਿਤਾਬ ਬੇਹੱਦ ਸਲਾਹੁਣਯੋਗ ਉਪਰਾਲਾ ਹੈ। ਬਲਜੀਤ ਵਲੋਂ ਕਵਿਤਾਵਾਂ ਨੂੰ ਸਰਲ ਅਤੇ ਠੇਠ ਪੰਜਾਬੀ ਭਾਸ਼ਾ ਵਿਚ ਪਾਠਕਾਂ ਦ ਹੱਥਾਂ ਵਿਚ ਅੱਪੜਦਾ ਕਰਨਾ ਆਪਣੇ ਆਪ ਵਿਚ ਇਕ ਮਿਸਾਲ ਹੈ।
ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਸਵਰਾਜ ਗਰੋਵਰ, ਪਿ੍ਰੰ. ਮਨਿੰਦਰਜੀਤ ਕੌਰ, ਹਰਿੰਦਰ ਸੋਹਲ, ਪੀ.ਸੀ ਸ਼ਰਮਾ ਨੇ ਆਪੋ-ਆਪਣੇ ਅੰਦਾਜ਼ ਵਿਚ ਬਲਜੀਤ ਕੌਰ ਵਲੋਂ ਲਿਖੀ ਕਿਤਾਬ ‘ਸਤਰੰਗੀ ਲਿਸ਼ਕਾਰੇ’ ਬਾਬਤ ਵਿਚਾਰ ਰੱਖਦਿਆਂ ਇਸ ਕਿਤਾਬ ਨੂੰ ਅਣਮੋਲ ਰਚਨਾ ਦੱਸਿਆ ਅਤੇ ਸਭ ਸ਼ਖਸੀਅਤਾਂ ਨੇ ਸਾਂਝੇ ਤੌਰ ਤੇ ਬਲਜੀਤ ਕੌਰ ਨੂੰ ਭਵਿੱਖ ਵਿਚ ਹੋਰ ਅੱਗੇ ਵਧਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਜਿਕਰਯੋਗ ਹੈ ਕਿ ਇਸ ਕਿਤਾਬ ਦੇ ਲੇਖਿਕਾ ਬਲਜੀਤ ਕੌਰ ਬਤੌਰ ਅਧਿਆਪਕਾਂ ਵਜੋਂ ਗੁਰੂ ਨਾਨਕ ਨਗਰ ਸੋਹੀਆਂ ਖੁਰਦ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਵਿਦਿਆਰਥੀਆਂ ਨੂੰ ਸਿੱਖਿਆ ਦਾ ਗਿਆਨ ਵੰਡਦੇ ਆ ਰਹੇ ਹਨ। ਇਸ ਪਲੇਠੀ ਪੁਸਤਕ ‘ਸਤਰੰਗੀ ਲਿਸ਼ਕਾਰੇ’ ਦੀਆਂ 86 ਕਵਿਤਾਵਾਂ ਵਿਚ ਕਵਿੱਤਰੀ ਬਲਜੀਤ ਕੌਰ ਤਲਵੰਡੀ ਨੇ ਹਰੇਕ ਵਿਸ਼ੇ ਨੂੰ ਗੰਭੀਰਤਾ ਨਾਲ ਛੂਹ ਕੇ ਵਿਲੱਖਣ ਛਾਪ ਛੱਡੀ ਹੈ।ਪਲੇਠੀ ਕਿਤਾਬ ਲੋਕ ਅਰਪਣ ਕਰਨ ਮੌਕੇ ਬਲਜੀਤ ਕੌਰ ਨੂੰ ਹਰਮਨ ਸਿੰਘ ਚੀਮਾ, ਓਮਕਾਰ ਸਿੰਘ, ਅੰਮਿ੍ਰਤਪਾਲ ਸਿੰਘ, ਜਸਵਿੰਦਰ ਸਿੰਘ, ਸੁਨੀਲ ਕੁਮਾਰ, ਅਮਨਦੀਪ ਸਿੰਘ, ਰਮੇਸ਼ ਸ਼ਰਮਾ, ਰਜਿੰਦਰ ਕੁਮਾਰ ਡੀਆਰਪੀ, ਕੁਲਜੀਤ ਗਿੱਲ ਅਤੇ ਰਵਿੰਦਰ ਸ਼ਰਮਾ ਆਦਿ ਨੇ ਮੁਬਾਰਕਾਂ ਦਿੱਤੀਆਂ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply