ਅਲਗੋਂਕੋਠੀ ਅਮਰਕੋਟ, 6 ਅਪ੍ਰੈਲ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਣਨ ਨਾਲ ਲੋਕਾਂ ਵਿਚ ਆਸ ਦੀ ਨਵੀਂ ਕਿਰਨ ਜਾਗੀ ਹੈ।
ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਨੇ ਕਸਬਾ ਅਲਗੋਕੋਠੀ ਵਿਖੇ ਰਾਜ ਕੁਮਾਰ ਹਾਂਡਾ ਦੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ।ਉਨਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਅਕਾਲੀ ਭਾਜਪਾ ਸਰਕਾਰ ਦੇ ਰਾਜ ਦੋਰਾਨ ਜੋ ਪੰਜਾਬ ਦੇ ਹਰ ਪਿੰਡ, ਗਲੀ ਤੇ ਸ਼ਹਿਰ ਦਾ ਨੋਜਵਾਨ ਇਸ ਨਾਮੁਰਾਦ ਚਿੱਟੇ ਦਾ ਸ਼ਿਕਾਰ ਹੁੰਦਾ ਜਾ ਰਿਹਾ ਸੀ ਬੇਰੋਜਗਾਰੀ ਵੱਧ ਗਈ ਸੀ ਲੁੱਟਖੋਹਾਂ, ਡਕੈਤੀਆਂ ਸ਼ਰੇਆਮ ਹੋ ਰਹੀਆਂ ਸਨ।ਉਨਾਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਨੋਜਵਾਨ ਇਸ ਦਲਦਲ ਵਿਚ ਫਸ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਿੰਦਗੀ ਤਬਾਹ ਕਰ ਚੁੱਕੇ ਹਨ।ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣ ਮੈਨੀਫੈਸਟੋ `ਚ ਕੀਤੇ ਵਾਅਦਿਆਂ ਨੂੰ ਸਮੇਂ ਮੁਤਾਬਿਕ ਪੂਰਾ ਕਰਨਗੇ।ਉਨਾਂ ਦਾਅਵਾ ਕੀਤਾ ਕਿ ਵਿਧਾਇਕ ਸੁਖਪਾਲ ਭੁੱਲਰ ਹਲਕਾ ਖੇਮਕਰਨ ਨੂੰ ਪੂਰੀ ਤਰਾਂ ਨਸ਼ਿਆਂ ਤੋਂ ਮੁਕਤ ਕਰਵਾ ਕੇ ਲੋਕਾਂ ਨੂੰ ਸੁਖਾਵਾਂ ਤੇ ਸ਼ਾਤਮਈ ਮਾਹੋਲ ਪ੍ਰਦਾਨ ਕਰਨਗੇ।ਇਸ ਮੋਕੇ ਸੇਵਾ ਸਿੰਘ ਮਗੋਲ, ਪ੍ਰਿਥੀ ਰਾਜ ਹਾਂਡਾ, ਬਾਊ ਰਾਮ, ਗਾਗੀ ਸ਼ਾਹ, ਲਾਲ ਚੰਦ ਆਦਿ ਹਾਜਰ ਸਨ ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media