ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਅਤੇ ਫੈਕਲਟੀ ਦੀ ਅੱਜ ਹੋਈ ਹੰਗਾਮੀ ਮੀਟਿੰਗ ’ਚ ’ਵਰਸਿਟੀ ਦੇ ਸਮੂਹ ਡੀਨ, ਡਾਇਰੈਕਟਰ ਅਤੇ ਸਟਾਫ਼ ਮੈਂਬਰਜ਼ ਨੇ ਪੰਜਾਬ ਸਰਕਾਰ ਨੂੰ ਯੂਨੀਵਰਸਿਟੀ ਹਾਂਪੱਖੀਰਵੱਈਆ ਅਖ਼ਤਿਆਰ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਸਥਾਪਨਾ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਕ ਹੋਈ ਹੈ ਅਤੇ ਇਸ ਦੇ ਵੱਕਾਰ ਨੂੰ ਕਿਸੇ ਪ੍ਰਕਾਰ ਦੀ ਢਾਹ ਲਾਉਣਾ ਉਚਿੱਤ ਨਹੀਂ।’ਵਰਸਿਟੀ ਦੇ ਅਕਾਦਮਿਕ ਮਾਮਲਿਆਂ ਦੇ ਡੀਨ ਡਾ. ਰਘੂਬੀਰ ਸਿੰਘ ਅਤੇ ਰਜਿਸਟਰਾਰ ਡਾ. ਜੇ. ਐੱਸ. ਢਿੱਲੋਂ ਨੇ ਇਸ ਮੌਕੇ ਕਿਹਾ ਕਿ ਸੈਂਕੜੇ ਵਿਦਿਆਰਥੀ ਵੱਖ-ਵੱਖ ਗ੍ਰੈਜ਼ੂਏਟ, ਪੋਸਟ ਗ੍ਰੈਜ਼ੂਏਟ, ਐੱਮ. ਫ਼ਿਲ ਅਤੇ ਪੀ. ਐੱਚ. ਡੀ. ਦੇ ਕੋਰਸਾਂ ’ਚ ਦੂਸਰੇ ਸਮੈਸਟਰ ਦੀ ਪੜ੍ਹਾਈ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਮੌਜ਼ੂਦਾ ਸਮੇਂ ’ਚ ਮੀਡੀਆ ਵਿੱਚ ਆਈਆਂ ਖ਼ਬਰਾਂ ਸਦਕਾ ਵਿਦਿਆਰਥੀਆਂ ’ਚ ਭਵਿੱਖ ਸਬੰਧੀ ਸਹਿਮ ਦਾ ਮਾਹੌਲ ਹੈ। ਜਿਸ ਨੂੰ ਜਲਦ ਤੋਂ ਜਲਦ ਛੁਟਕਾਰਾ ਦਿਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਹਰੇਕ ਪ੍ਰਕਾਰ ਦੇ ਪ੍ਰੋਫੈਸ਼ਨਲ, ਸਕਿੱਲ ਓਰੀਐਂਟਲ ਅਤੇ ਟੈਕਨੀਕਲ ਕੋਰਸ ਸ਼ੁਰੂ ਕਰ ਰਹੀ ਹੈ।ਜਿਸ ਨਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਘਰ ਦੇ ਨਜ਼ਦੀਕ ਹੀ ਵਿਸ਼ਵ ਪੱਧਰ ਦੀ ਉੱਚ ਸਿੱਖਿਆ ਪ੍ਰਾਪਤ ਹੋਵੇਗੀ। ਡਾ. ਢਿੱਲੋਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ, ਸਰਹੱਦੀ ਖੇਤਰ ਨਾਲ-ਨਾਲ ਦੂਰ-ਦੂਰਾਂਡੇ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਨੂੰ ਧਿਆਨ ’ਚ ਰੱਖਦਿਆਂ ਇਸ ਨੂੰ ਪੂਰਨ ਤੌਰ ’ਤੇ ਸਮਰਥਨ ਦੇਣ ਲਈ ਵਿਕਾਸਸ਼ੀਲ ਫੈਸਲਾ ਲੈਣ ਲਈ ਗੁਜ਼ਾਰਿਸ਼ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਬਣਨ ਨਾਲ ਬਹੁਤ ਜਿੱਥੇ ਰੋਜ਼ਗਾਰ ਪੈਦਾ ਹੋਵੇਗਾ, ਉੱਥੇ ਨਾਲ ਉਚੇਰੀ ਸਿੱਖਿਆ ਨੂੰ ਵੱਡਾ ਬੱਲ ਮਿਲੇਗਾ।
ਇਸ ਮੌਕੇ ਡਾ. ਸੁਖਬੀਰ ਕੌਰ ਮਾਹਲ ਸਟੂਡੈਂਟ ਵੈਲਫ਼ੇਅਰ ਤੇ ਕਲਚਰਲ ਸਰਗਰਮੀਆਂ, ਡਾ. ਆਰ. ਕੇ. ਧਵਨ ਡਾਇਰੈਕਟਰ ਰਿਸਰਚ, ਐਗਰੀਕਲਚਰ ਸਾਇੰਸਸ ਡੀਨ ਗੁਰਸ਼ਰਨ ਸਿੰਘ, ਡਿਪਟੀ ਡਾਇਰੈਕਟਰ ਡੀ. ਐੱਸ. ਰਟੌਲ, ਡਾ. ਜਸਪਾਲ ਸਿੰਘ, ਕੰਟਰੋਲਰ ਡਾ. ਅਮਰਪਾਲ ਸਿੰਘ, ਡਾ. ਐਸ. ਐਸ. ਥਿੰਦ, ਡਾ. ਪ੍ਰਵੀਨ ਕੁਮਾਰ, ਡਾ. ਸੁਖਦੇਵ ਸਿੰਘ, ਡਾ. ਸੁਖਬੀਰ ਸਿੰਘ ਵੀ ਹਾਜ਼ਰ ਸਨ।
Check Also
ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ
ਰਾਜਪੁਰਾ/ ਦਿੱਲੀ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …
Punjab Post Daily Online Newspaper & Print Media