ਪਠਾਨਕੋਟ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਖੇਤਾਂ ਵਿੱਚ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਉਂਣ ਨਾਲ ਬਹੁਤ ਸਾਰੇ ਮਾੜੇ ਪ੍ਰਭਾਵ ਪੈਂਦੇ ਹਨ, ਰਹਿੰਦ ਖੁਹੰਦ ਨੂੰ ਅੱਗ ਲਗਾਉਂਣ ਨਾਲ ਜਿਥੇ ਵਾਤਾਵਰਣ ਪ੍ਰਭਾਵਿਤ ਹੁੰਦਾ ਹੈ, ਇਸ ਦੇ ਨਾਲ ਹੀ ਗਲੋਬਲ ਵਾਰਮਿੰਗ ਹੁੰਦੀ ਹੈ ਅਤੇ ਕਈ ਪ੍ਰਕਾਰ ਦੇ ਮਿੱਤਰ ਕੀੜੇ ਵੀ ਮਾਰੇ ਜਾਂਦੇ ਹਨ, ਜਿਲੇ ਅੰਦਰ ਕਣਕ ਦੇ ਰਹਿੰਦ ਖੁੰਹਦ ਨੂੰ ਨਾ ਜਲਾਇਆ ਜਾਵੇ ਇਸ ਲਈ ਕਿਸਾਨਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ।
ਇਹ ਪ੍ਰਗਟਾਵਾ ਸ਼੍ਰੀਮਤੀ ਨੀਲਿਮਾ (ਆਈ.ਏ.ਐਸ.) ਡਿਪਟੀ ਕਮਿਸ਼ਨਰ ਨੇ ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿੱਚ ਖੇਤਾਂ ਵਿੱਚ ਫਸਲਾਂ ਦੇ ਰਹਿੰਦ ਖੁੰਹਦ ਨੂੰ ਅੱਗ ਲਗਾਉਂਣ ਤੋਂ ਰੋਕਣ ਲਈ ਜਿਲਾ ਅਧਿਕਾਰੀਆਂ ਦੀ ਆਯੋਜਿਤ ਕੀਤੀ ਇਕ ਮੀਟਿੰਗ ਦੇ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਜ), ਅਸੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਗੁਰਜੀਤ ਸਿੰਘ ਐਸ.ਡੀ.ਐਮ. ਧਾਰਕਲਾਂ, ਕੁਲਦੀਪ ਸਿੰਘ ਵਾਤਾਵਰਣ ਇੰਜੀਨੀਅਰ ਪੰਜਾਬ ਪ੍ਰਦੁਸਣ ਕੰਟਰੋਲ ਬੋਰਡ, ਕੁਲਦੀਪ ਸਿੰਘ ਡੀ.ਐਸ.ਪੀ., ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ, ਡਾ. ਅਮਰੀਕ ਸਿੰਘ ਬਲਾਕ ਵਿਕਾਸ ਅਧਿਕਾਰੀ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲਾ ਅਧਿਕਾਰੀ ਹਾਜਰ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਜਿਲਾ ਅਧਿਕਾਰੀ ਦੀ ਜਿੰਮੇਦਾਰੀ ਬਣਦੀ ਹੈ ਕਿ ਉਹ ਕਿਸਾਨਾਂ ਨੂੰ ਫਸਲਾਂ ਦੇ ਰਹਿੰਦ ਖੁਹੰਦ ਨਾ ਸਾੜਨ ਪ੍ਰਤੀ ਜਾਗਰੁਕ ਕਰਨ। ਉਨਾਂ ਕਿਹਾ ਕਿ ਉਪਰੋਕਤ ਸਬੰਧੀ ਨੈਸਨਲ ਗ੍ਰੀਨ ਟ੍ਰੀਬਿਓਨਲ ਨਵੀਂ ਦਿੱਲੀ ਵੱਲੋਂ ਵੀ ਆਦੇਸ਼ ਦਿੱਤੇ ਹਨ ਕਿ ਅਗਰ ਕੋਈ ਕਿਸਾਨ ਖੇਤਾਂ ਵਿੱਚ ਫਸਲਾਂ ਦੇ ਰਹਿੰਦ ਖੁਹੰਦ ਨੂੰ ਅੱਗ ਲਗਾਉਂਦਾ ਫੜਿਆਂ ਜਾਂਦਾ ਹੈ ਤਾਂ ਉਸ ਨੂੰ 2500 ਰੁਪਏ ਤੋਂ ਲੈ ਕੇ 15000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਉਨਾਂ ਦੱਸਿਆ ਕਿ ਜਿਲਾ ਪ੍ਰਸਾਸਨ ਵੱਲੋਂ ਵੀ 133 ਸੀ.ਆਰ.ਪੀ.ਸੀ. ਅਧੀਨ ਹੁਕਮ ਜਾਰੀ ਕਰ ਕੇ ਫਸਲਾਂ ਦੀ ਰਹਿੰਦ ਖੁਹੰਦ ਨੂੰ ਖੇਤਾਂ ਵਿੱਚ ਸਾੜਨ ਤੇ ਪੂਰਨ ਪਬੰਦੀ ਲਗਾਈ ਗਈ ਹੈ।
ਡਿਪਟੀ ਕਮਿਸ਼ਨਰ ਵੱਲੋਂ ਇਸ ਮੋਕੇੇ ਜਿਲੇ ਦੇ ਹਰੇਕ ਬਲਾਕ ਲਈ ਵਿਸ਼ੇਸ ਟੀਮਾਂ ਵੀ ਬਣਾਈਆਂ ਅਤੇ ਜਿਲੇ ਦੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਅਗਰ ਕੋਈ ਕਿਸਾਨ ਆਪਣੇ ਖੇਤਾਂ ਵਿੱਹਚ ਰਹਿੰਦ ਖੁਹੰਦ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਦੀ ਸਿਕਾਇਤ ਬਣਾਈਆਂ ਗਈਆਂ ਟੀਮਾਂ ਦੇ ਅਧਿਕਾਰੀਆਂ ਨੂੰ ਫੋਨ ਤੇ ਸੂਚਿਤ ਕਰ ਕੇ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਬਣਾਈਆਂ ਗਈਆਂ ਟੀਮਾਂ ਵਿੱਚ ਧਾਰ ਕਲਾਂ ਬਲਾਕ ਲਈ ਰਾਮ ਲੁਭਾਇਆ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ (98143-27564), ਪੁਲਿਸ ਅਧਿਕਾਰੀ (88720-33130), ਮਾਲ ਵਿਭਾਗ ਦਾ ਅਧਿਕਾਰੀ ਸੁਭਾਸ ਚੰਦਰ ਕਾਨੂੰਗੋ (98142-18218), ਬਲਾਕ ਬਮਿਆਲ ਲਈ ਰਣਤੇਜ ਸਰਮਾ ਸਹਾਇਕ ਵਾਤਾਵਰਣ ਇੰਜੀਨੀਅਰ, ਪੰਜਾਬ ਪ੍ਰਦੂਸਣ ਰੋਕਥਾਮ ਬੋਰਡ ਬਟਾਲਾ (81466-62538), ਪੁਲਿਸ ਅਧਿਕਾਰੀ (94173-28171), ਸ੍ਰੀ ਦੇਵਰਾਜ ਪਟਵਾਰੀ (89682-12323), ਬਲਾਕ ਨਰੋਟ ਜੈਮਲ ਸਿੰਘ ਲਈ ਅਜੇ ਕੁਮਾਰ ਬੀ.ਡੀ.ਪੀ.ਓ (98555-19433), ਸ੍ਰੀ ਪ੍ਰੇਮ ਨਾਇਬ ਤਹਿਸੀਲਦਾਰ (98374-32705), ਰਜਿੰਦਰ ਸਿੰਘ ਨਾਇਬ ਤਹਿਸੀਲਦਾਰ (98374-32705), ਪੁਲਿਸ ਅਧਿਕਾਰੀ (88720-33134), ਸ੍ਰੀ ਸਰੂਪ ਪਟਵਾਰੀ (99888-20398), ਮੇਹਰ ਸਿੰਘ ਪਟਵਾਰੀ (99881-24553), ਬੂਟੀ ਰਾਮ ਪਟਵਾਰੀ(94179-48091) ਬਲਾਕ ਪਠਾਨਕੋਟ ਲਈ ਸ੍ਰੀਮਤੀ ਕਮਲਜੀਤ ਕੌਰ ਬੀ.ਡੀ.ਪੀ.ਓ. (97804-85445), ਯਸ਼ਪਾਲ ਨਾਇਬ ਤਹਿਸੀਲਦਾਰ ਪਠਾਨਕੋਟ (93579-30754), ਰਜਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫਸਰ (99145-87673), ਪੁਲਿਸ ਅਧਿਕਾਰੀ (94713-28171), ਸਮਸ਼ੇਰ ਸਿੰਘ ਪਟਵਾਰੀ (94173-85784), ਵਿਜੇ ਕੁਮਾਰ ਪਟਵਾਰੀ (94170-72834), ਰਾਕੇਸ ਡੋਗਰਾ ਪਟਵਾਰੀ (98762-77715), ਅਤੇ ਬਲਾਕ ਸੁਜਾਨਪੁਰ ਦੇ ਲਈ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਧਿਕਾਰੀ (99884-44712), ਅਮਰੀਕ ਸਿੰਘ ਬਲਾਕ ਵਿਕਾਸ ਅਧਿਕਾਰੀ (94630-71919), ਪੁਲਿਸ ਅਧਿਕਾਰੀ (88720-33317), ਰਮੇਸ ਮਹਾਜਨ ਪਟਵਾਰੀ (94170-70885), ਅਮੀਰ ਸਿੰਘ ਪਟਵਾਰੀ (98720-43010) ਦੇ ਮੋਬਾਇਲ ਨੰਬਰਾਂ ਤੇ ਸੂਚਿਤ ਕੀਤਾ ਜਾ ਸਕਦਾ ਹੈ।ਉਨਾਂ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਖੇਤਾਂ ਵਿੱਚ ਫਸਲਾਂ ਦੇ ਰਹਿੰਦ ਖੁੰਹਦ ਨੂੰ ਸਾੜਣ ਤੇ ਰੋਕਥਾਮ ਦੇ ਲਈ ਵੱਧ ਤੋਂ ਵੱਧ ਜਾਗਰੁਕ ਕੀਤਾ ਜਾਵੇ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media