ਸੰਦੌੜ, 8 ਮਾਰਚ (ਹਰਮਿੰਦਰ ਸਿੰਘ ਭੱਟ)- ਗਿਆਰਵੀਂ ਸ਼ਰੀਫ ਦੇ ਸੁਭ ਦਿਹਾੜ੍ਹੇ ਤੇ ਮ
ਹਾਨ ਪੀਰਾਂ ਦੇ ਪੀਰ ਅਬੱਦਲ ਕਾਦਰ ਜਿਲਾਨੀ ਗਿਆਰਵੀਂ ਵਾਲੀ ਸਰਕਾਰ ਦੇ ਨਾਂ ਤੇ ਇਕ ਵਿਸ਼ਾਲ ਭੰਡਾਰਾ ਤੇ ਸੂਫ਼ੀ ਮਹਿਫ਼ਲ ਸਤਿਗੁਰ ਬਾਬਾ ਰਾਮ ਸਿੰਘ ਜੀ ਦੌਧਰ ਵਾਲਿਆਂ ਦੀ ਅਪਾਰ ਕ੍ਰਿਪਾ ਸਦਕਾ 9 ਅਪ੍ਰੈਲ ਦਿਨ ਐਤਵਾਰ ਨੂੰ ਛੰਨਾਂ ਰੋਡ ਮੰਡੀ ਅਹਿਮਦਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਭੰਡਾਰੇ ਸਬੰਧੀ ਗੱਦੀ ਨਸ਼ੀਨ ਬਾਬਾ ਇਕਬਾਲ ਸ਼ਾਹ ਕਾਦਰੀ ਨੇ ਦੱਸਿਆ ਕਿ ਹਰ ਮਹੀਨੇ ਗਿਆਰਵੀਂ ਸਰੀਫ਼ ਬੜੀ ਸ਼ਰਧਾ ਨਾਲ ਮਨਾਈ ਜਾਂਦੀ ਹੈ।ਪਰ ਪਿਛਲੇ ਸਾਲਾਂ ਵਾਂਗ ਇਸ ਵਾਰੀ ਵੀ ਪੀਰਾਂ ਨੂੰ ਸਮੱਰਪਿਤ ਸੂਫ਼ੀ ਮਹਿਫ਼ਲ ਤੇ ਇਕ ਵਿਸ਼ਾਲ ਭੰਡਾਰਾ ਪੀਰ ਗਿਆਰਵੀਂ ਵਾਲੇ ਵੈਲਫੇਅਰ ਕਮੇਟੀ ਅਹਿਮਦਗੜ੍ਹ ਤੇ ਮੁਹੰਮਦ ਸਪੋਰਟਸ ਕਲੱਬ ਅਹਿਮਦਗੜ੍ਹ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਇਸ ਸਮੇਂ ਉਨ੍ਹਾਂ ਨਾਲ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਘੁੰਗਰਾਣਾ, ਡਾ. ਨਜ਼ੀਰ ਮੁਹੰਮਦ, ਰਿੱਕੀ, ਧਰਮ ਸਿੰਘ, ਸੁਖਦੇਵ ਸਿੰਘ, ਮੁਹਮੰਦ ਤਾਹਿਲ, ਮੁਹੰਮਦ ਸਾਹਿਲ ਆਦਿ ਤੋਂ ਇਲਾਵਾ ਬਾਬਾ ਜੀ ਦੇ ਸੇਵਾਦਾਰ ਹਾਜਰ ਸਨ।
Check Also
ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ
ਰਾਜਪੁਰਾ/ ਦਿੱਲੀ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …
Punjab Post Daily Online Newspaper & Print Media