Tuesday, November 3, 2026

ਡੀ.ਏ.ਵੀ ਸਕੂਲ ਵਿਚ ਹਵਨ ਯੱਗ ਨਾਲ ਨਵਾਂ ਸੈਸ਼ਨ ਸੁਰੂ

ਫਾਜ਼ਿਲਕਾ, 8 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਵਿਚ ਡਾ. ਆਨੰਦ ਅਭਿਲਾਸ਼ੀ ਦੀ ਤੀਸਰੀ ਬਰਸੀ ਅਤੇ ਨਵੇਂ ਸੈਸ਼ਨ 2017-18 ਦੀ ਸ਼ੁਰੂਆਤ ਮੌਕੇ ਅੱਜ ਹਵਨ ਯੱਗ ਕੀਤਾ ਗਿਆ।ਪ੍ਰੇਮ ਨਰਾਇਣ ਵਿਦਿਆਰਥੀ ਨੇ ਹਵਨ ਯੱਗ ਨੂੰ ਵਿਧੀ ਪੂਰਵਕ ਕਰਵਾਇਆ।ਸਕੂਲ ਪ੍ਰਬੰਧਕੀ ਕਮੇਟੀ ਅਤੇ ਮੈਨੇਜ਼ਰ ਡਾ. ਨਵਦੀਪ ਜਸੂਜਾ, ਸੰਜੀਵ ਮੱਕੜ, ਨਵੀਨ ਮੱਕੜ, ਜਸੂਜਾ ਪਰਿਵਾਰ, ਪੁੰਛੀ ਪਰਿਵਾਰ ਵੱਲੋਂ ਹਵਨ ਯੱਗ ਵਿਚ ਆਹੁਤੀਆਂ ਪਾਈਆਂ ਗਈਆਂ।ਇਸ ਮੌਕੇ ਸਕੂਲ ਦੇ 60 ਜ਼ਰੂਰਤਮੰਦ ਵਿਦਿਆਰਥੀਆਂ ਨੂੰ ਮੈਨੇਜ਼ਰ ਅਤੇ ਗੁਰਦਿੱਤਾ ਰਾਮ ਜਸੂਜਾ ਵੱਲੋਂ ਸਕੂਲ ਦੀਆਂ ਵਰਦੀਆਂ ਦਿੱਤੀਆਂ ਗਈਆਂ।ਸਕੂਲ ਦੇ ਸੀਨੀਅਰ ਅਧਿਆਪਕ ਰਾਜੇਸ਼ ਕੁਮਾਰ ਚੋਹਾਨ ਨੇ ਡਾ. ਆਨੰਦ ਅਭਿਲਾਸ਼ੀ ਦੀ ਜੀਵਨੀ ਤੇ ਚਾਨਣਾ ਪਾਇਆ।ਮੰਚ ਸੰਚਾਲਨ ਸ਼ਿਵਾਨੀ ਅਤੇ ਦਿਕਸ਼ੀਕਾ ਮੈਡਮ ਨੇ ਕੀਤਾ।ਪ੍ਰਿੰਸੀਪਲ ਪ੍ਰਦੀਪ ਅਰੋੜਾ ਨੇ ਸਕੂਲ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਉਂਦੇ ਹੌਏ ਸਾਰਿਆਂ ਦਾ ਧੰਨਵਾਦ ਕੀਤਾ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …

Leave a Reply