ਫਾਜ਼ਿਲਕਾ, 8 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਸਿੱਧ ਸ਼੍ਰੀ ਹਨੂੰਮਾਨ ਮੰਦਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਨੂੰਮਾਨ ਜਯੰਤੀ ਸ਼ਰਧਾ ਅਤੇ ਉਤਸਾਹ ਨਾਲ ਮਨਾਈ ਜਾਵੇਗੀ।ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਦਵਿੰਦਰ ਸਚਦੇਵਾ ਅਤੇ ਮੰਦਰ ਉਤਸਵ ਕਮੇਟੀ ਦੇ ਪ੍ਰਧਾਨ ਹਰੀਸ਼ ਠਕਰਾਲ ਕਾਲੀ ਨੇ ਦੱਸਿਆ ਕਿ ਹਨੂੰਮਾਨ ਜਯੰਤੀ ਦੇ ਮੌਕੇ ਤੇ 10 ਅਪ੍ਰੈਲ ਸੋਮਵਾਰ ਅਯੋਜਤ ਧਾਰਮਿਕ ਸਮਾਗਮ ਵਿਚ ਵਿਜੈ ਛਾਬੜਾ ਅਤੇ ਸੁਰਿੰਦਰ ਬਜਾਜ ਦੇ ਪਰਿਵਾਰ ਵੱਲੋਂ ਪੂਜਾ ਕਰਵਾਈ ਜਾਵੇਗੀ ਅਤੇ ਡਾ. ਯਸ਼ਪਾਲ ਜੱਸੀ ਅਤੇ ਡਾ. ਵਿਜੈ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਜਦਕਿ ਸ਼ਾਮ 4 ਵਜੇ ਵੱਖ ਵੱਖ ਬਾਜ਼ਾਰਾਂ ਤੋਂ ਫੁੱਲਾਂ ਦੀ ਵਰਖਾ ਅਤੇ ਆਤਿਸ਼ਬਾਜੀ ਕਰਕੇ ਅਤੇ ਸੁੰਦਰ ਝਾਕੀਆਂ ਸਮੇਤ ਸ਼ੋਭਾ ਯਾਤਰਾ ਕੱਢੀ ਜਾਵੇਗੀ।ਇਸ ਮੌਕੇ 11 ਅਪ੍ਰੈਲ ਨੂੰ ਸਵੇਰੇ 9 ਤੋਂ 11 ਵਜੇ ਤੱਕ ਅਖੰਡ ਕੀਰਤਨ ਕਰਕੇ ਮੰਦਰ ਦੇ ਵੇਹੜੇ ਵਿਚ ਰੱਖੇ 108 ਰਮਾਇਣ ਦੇ ਪਾਠਾਂ ਦੇ ਆਰਤੀ ਕਰਕੇ ਭੋਗ ਪਾਏ ਜਾਣਗੇ। ਅੰਤ ਵਿਚ ਮੰਦਰ ਵਿਚ ਖੁਲਾ ਭੰਡਾਰਾ ਚਲੇਗਾ। ਉਨ੍ਹਾਂ ਦੱਸਿਆ ਕਿ ਰਾਤ 8 ਤੋਂ ਸਵਾ 11 ਵਜੇ ਤੱਕ ਹਨੂੰਮਾਨ ਜੀ ਦੀ ਵਿਸ਼ਾਲ ਚੌਕੀ ਕੀਤੀ ਜਾਵੇਗੀ।ਜਿਸ ਵਿਚ ਸਰਸਾ ਤੋਂ ਪ੍ਰਸਿੱਧ ਭਜਨ ਮੰਡਲੀ ਨੀਤੂ ਸ਼ਰਮਾ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਉਸ ਤੋਂ ਬਾਅਦ ਆਰਤੀ ਕਰਕੇ ਸ਼ਰਧਾਲੂਆਂ ਵਿਚ ਪ੍ਰਸਾਦ ਵੰਡਿਆ ਜਾਵੇਗਾ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ
ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …
Punjab Post Daily Online Newspaper & Print Media