ਫਾਜ਼ਿਲਕਾ, 8 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) -ਸਮਾਜਿਕ ਕੰਮਾਂ ਵਿਚ ਅਗਾਂਹਵਧੂ ਸੰਸਥਾ ਗਾਡ ਗਿਫਟਿਡ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਹੱਮਦਪੀਰਾ ਬਲਾਕ ਫਾਜ਼ਿਲਕਾ ਵਿਚ ਸਮਾਜ ਸੇਵੀ ਅਨਮੋਲ ਕਵਾਤੜਾ ਦੇ ਸਹਿਯੋਗ ਨਾਲ ਪ੍ਰਿੰਸੀਪਲ ਸਮ੍ਰਿਤੀ ਕਵਾਤੜਾ ਦੇ ਜਨਮ ਦਿਨ ਮੌਕੇ ਸੁਸਾਇਟੀ ਦੇ ਚੇਅਰਮੈਨ ਸੁਰਿੰਦਰ ਠਕਰਾਲ ਹੈਪੀ ਅਤੇ ਸਕੂਲ ਪ੍ਰਿੰਸੀਪਲ ਸਮ੍ਰਿਤੀ ਕਵਾਤੜਾ ਦੀ ਪ੍ਰਧਾਨਗੀ ਵਿਚ ਬੱਚਿਆਂ ਨੂੰ ਵਾਟਰ ਕੈਂਪਰ, ਸਟੇਸ਼ਨਰੀ ਅਤੇ ਪੜ੍ਹਾਈ ਨਾਲ ਸਬੰਧਤ ਹੋਰ ਸਮਾਨ ਵੰਡਿਆ ਗਿਆ।
ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਚੇਅਰਮੈਨ ਅਰੁਣ ਵਧਵਾ ਅਤੇ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸਮੇਂ ਸਮੇਂ ਤੇ ਅਜਿਹੇ ਪ੍ਰੋਜੈਕਟ ਸ਼ਹਿਰ ਵਾਸੀਆਂ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਚਲਾਏ ਜਾਂਦੇ ਹਨ।ਸੁਸਾਇਟੀ ਸਲਾਹਕਾਰ ਮਹਿੰਦਰ ਤ੍ਰਿਪਾਠੀ, ਨਰੇਸ਼ ਮਿੱਤਲ, ਸੰਜੈ ਅਨੇਜਾ, ਅਨਮੋਲ ਪੁਪਨੇਜਾ ਅਤੇ ਸਕੂਲ ਸਟਾਫ਼ ਵਿਚ ਲੈਕਚਰਾਰ ਅਮਿਤ ਸੇਤੀਆ, ਉਮਾ ਮਿੱਢਾ, ਸੁਸ਼ੀਲ ਕੁਮਾਰ, ਸੰਤੋਸ਼ ਸਿੰਘ, ਰਕੇਸ਼ ਕੁਮਾਰ, ਬਿਸ਼ੇਸਰ ਸਿੰਘ, ਜੋਤੀ ਸੇਤੀਆ, ਸ਼ੀਨਮ ਡੋਡਾ, ਪਵਨ, ਵੀਰਤਾ ਰਾਣੀ, ਦਮਨਪੀ੍ਰਤ ਕੌਰ, ਸੁਰਿੰਦਰ ਪਾਲ ਅਤੇ ਹੋਰਨਾਂ ਨੇ ਸਹਿਯੋਗ ਕੀਤਾ।ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਕੀਤੀ ਗਈ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ
ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …
Punjab Post Daily Online Newspaper & Print Media