Friday, July 24, 2026

ਅਰੋੜਾ ਪਰਿਵਾਰ ਵਲੋਂ ਧਾਰਮਿਕ ਸਮਾਗਮ ਆਯੋਜਿਤ

ਬਠਿੰਡਾ, 9 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – PPN0904201702 ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਥਾਨਕ ਸ਼ਹਿਰ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਚਲਾਏ ਜਾ ਰਹੇ ਘਰ ਘਰ ਗੁਰਬਾਣੀ ਦੇ ਪ੍ਰਚਾਰ ਅਤੇ ਨਸ਼ੇ ਦੀ ਰੋਕਥਾਮ ਤਹਿਤ ਸੁਦੇਸ਼ ਬਾਲਾ ਪਤਨੀ ਨਰਿੰਦਰ ਕੁਮਾਰ ਅਰੋੜਾ, ਮਿੰਨੀ ਸੈਕਟਰੀਏਟ ਰੋਡ ਦੇ ਗ੍ਰਹਿ ਵਿਖੇ  ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਅਖੰਡ ਪਾਠ ਅਰੰਭ ਕੀਤੇ ਗਏ, ਜਿਨਾਂ ਦੇ ਭੋਗ ਪਾਉਣ ਉਪਰੰਤ ਭਾਈ ਕਿਸ਼ਨ ਸਿੰਘ, ਗੁਰਵਿੰਦਰ ਸਿੰਘ ਵਲੋ ਸਬਦ ਕੀਰਤਨ ਗਾਇਨ ਕੀਤਾ ਗਿਆ।ਸੁਸਾਇਟੀ ਮੈਂਬਰਾਂ ਵਲੋਂ ਪਰਿਵਾਰ ਅਤੇ ਆਸ ਪਾਸ ਦੀਆਂ ਸੰਗਤਾਂ ਨੂੰ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਲਾਹਨਤਾਂ ਤੋਂ ਬਚਾਉਣ ਲਈ ਗੁਰਬਾਣੀ ਅਤੇ ਗੁਰੂ ਦੇ ਲੜ ਲੱਗਣ ’ਤੇ ਜੋਰ ਦਿੱਤਾ ਗਿਆ।ਸੁਸਾਇਟੀ ਮੈਂਬਰਾਂ ਵਲੋਂ ਗ੍ਰਹਿ ਵਾਸੀ ਪਰਿਵਾਰ ਸੁਦੇਸ਼ ਬਾਲਾ, ਅਨੂੰ ਅਰੋੜਾ ਅਤੇ ਅਨਿਲ ਅਰੋੜਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਅੰਤ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply