ਧੂਰੀ, 9 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਗੁਰਦੁਆਰਾ ਸ਼੍ਰੀ ਮਾਤਾ ਭੋਲੀ ਕੌਰ ਮਸਤੂਆਣਾ ਸਾਹਿਬ ਵਿਖੇ ਸੇਵਾ ਕੇਂਦਰ ਮੁਲਾਜ਼ਮ ਜੱਥੇਬੰਦੀ ਜ਼ਿਲਾ ਸੰਗਰੂਰ ਵੱਲੋਂ ਜ਼ਿਲੇ੍ਹ ਦੇ ਵੱਖ-ਵੱਖ 140 ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀ ਮਦਦ ਨਾਲ ਪਹਿਲਾ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ
ਅਤੇ ਸਿਵਲ ਹਸਪਤਾਲ ਮਾਲੇਰਕੋਟਲਾ ਦੇ ਬਲੱਡ ਬੈਂਕ ਦੀ ਇੱਕ ਟੀਮ ਨੇ ਇਸ ਮੌਕੇ ਪਹੁੰਚ ਕੇ ਖੂਨਦਾਨੀਆਂ ਪਾਸੋਂ 58 ਯੂਨਿਟ ਖੂਨ ਪ੍ਰਾਪਤ ਕੀਤਾ।ਕੈਂਪ ਵਿੱਚ ਗੁਰਨਾਮ ਸਿੰਘ ਨਾਇਬ ਤਹਿਸੀਲਦਾਰ ਲੋਂਗੋਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਗੁਰਨਾਮ ਸਿੰਘ ਅਤੇ ਗੁਰੂਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਸਮੇਤ ਜੱਥੇਬੰਦੀ ਦੇ ਇਸ ਉਪਰਾਲੇ ਦੀ ਖੂਬ ਸ਼ਲਾਘਾ ਵੀ ਕੀਤੀ ਗਈ।ਇਸ ਕੈਂਪ ਵਿੱਚ ਆਈਆਂ ਸ਼ਖਸੀਅਤਾਂ ਤੋਂ ਇਲਾਵਾ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਲਈ ਉਹਨਾਂ ਨੂੰ ਵੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੁਰਜੰਟ ਸਿੰਘ ਜਵੰਧਾ ਡੀ.ਐਮ ਜ਼ਿਲਾ ਸੰਗਰੂਰ, ਬਲਵੰਤ ਸਿੰਘ ਸਿੱਧੂ ਸਹਾਇਕ ਜ਼ਿਲਾ ਮੈਨੇਜਰ, ਗੁਰਪਿਆਰ ਸਿੰਘ ਮਾਸਟਰ ਟਰੇਨਰ, ਮਨਜੀਤ ਸਿੰਘ ਬਖਸ਼ੀ ਸਾਬਕਾ ਡੀ.ਪੀ.ਆਰ.ਓ, ਮੱਖਣ ਖਾਨ ਕਲੇਰ ਇੰਚਾਰਜ਼ ਖੂਨਦਾਨ ਕੈਂਪ ਸੰਗਰੂਰ, ਪਵਿੱਤਰ ਸਿੰਘ, ਦਮਨਜੀਤ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ ਸਿੱਧੂ, ਪੂਨਮ ਕੌਰ, ਸ਼ਿੰਦਰਪਾਲ ਕੌਰ ਆਦਿ ਤੋਂ ਇਲਾਵਾ ਜ਼ਿਲਾ ਸੰਗਰੂਰ ਦੇ ਸਮੂਹ ਸੇਵਾ ਕੇਂਦਰਾਂ ਦੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।ਜ਼ਿਕਰਯੋਗ ਹੈ ਕਿ ਜੱਥੇਬੰਦੀ ਵੱਲੋਂ ਸੂਬੇ ਵਿੱਚੋਂ ਇਸ ਉਪਰਾਲੇ ਦੀ ਸ਼ੁਰੂਆਤ ਸੰਗਰੂਰ ਜ਼ਿਲੇ੍ਹ ਨੇ ਕਰਨ ਦੀ ਪਹਿਲ ਕੀਤੀ ਹੈ ਜੋ ਪ੍ਰਸ਼ੰਸਾਯੋਗ ਹੈ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media