Saturday, November 21, 2026

ਡਾ: ਜੋਗਿੰਦਰ ਸਿੰਘ ਕੈਰੋਂ ਦੀ ਬੇਟੀ ਬੀਬਾ ਨਵਰੋਜ ਕੌਰ ਨੂੰ ਸ਼ਰਧਾਂਜਲੀ ਭੇਟ

ਕੈਰੋਂ ਪਰਿਵਾਰ ਦਾ ਇਹ ਘਾਟਾ ਪੂਰਾ ਹੋਣ ਵਾਲਾ ਨਹੀਂ -ਗੁਰਜੀਤ ਔਜਲਾ
ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਉੱਘੇ ਵਿਦਵਾਨ ਅਤੇ ਲੋਕ-ਧਾਰਾ ਸ਼ਾਸਤਰੀ ਡਾ: ਜੋਗਿੰਦਰ ਸਿੰਘ ਕੈਰੋਂ ਦੀ ਬੇਟੀ ਬੀਬਾ ਨਵਰੋਜ ਕੌਰ ਜੋ ਬੀਤੇ ਦਿਨੀਂ ਅਮਰੀਕਾ ਵਿਖੇ ਸੰਖੇਪ ਬਿਮਾਰੀ ਉਪਰੰਤ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ ਦੀ ਆਤਮਿਕ ਸ਼ਾਂਤੀ ਲਈ ਅੱਜ ਸਥਾਨਿਕ ਗੁਰਦਵਾਰਾ ਸਿੰਘ ਸਭਾ, ਕਬੀਰ ਪਾਰਕ ਵਿਖੇ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਕੀਤਾ ਗਿਆ।PPN0904201721ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਉੱਘੇ ਵਿਦਵਾਨਾਂ ਅਤੇ ਸਾਹਿਤਕਾਰ ਡਾ: ਸੁਰਜੀਤ ਪਾਤਰ ਤੋਂ ਇਲਾਵਾ ਵੱਖ ਵੱਖ ਰਾਜਨੀਤਕ, ਧਾਰਮਿਕ ਆਗੂਆਂ, ਵਿਦਵਾਨਾਂ ਅਤੇ ਸਾਹਿਤਕਾਰਾਂ ਵੱਲੋਂ ਬੀਬਾ ਨਵਰੋਜ ਕੌਰ ਨੂੰ ਭਾਵ ਭਿੰਨੀਂ ਸ਼ਰਧਾਂਜਲੀ ਦਿੱਤੀ ਗਈ।ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬੀਬਾ ਨਵਰੋਜ ਕੌਰ ਇੱਕ ਸੁਲਝੀ ਹੋਈ ਸ਼ਖਸੀਅਤ ਸੀ ਜਿਨ੍ਹਾਂ ਆਪਣੀ ਸੂਝ ਸਿਆਣਪ ਅਤੇ ਸਖ਼ਤ ਮਿਹਨਤ ਨਾਲ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।ਉਹਨਾਂ ਕਿਹਾ ਕਿ ਨਵਰੋਜ ਬਹੁਤ ਹੀ ਹਸਮੁਖ ਅਤੇ ਹਰੇਕ ਦੇ ਕੰਮ ਆਉਣ ਵਾਲੀ ਸੀ, ਜਿਨ੍ਹਾਂ ਨੇ ਬਹੁਤ ਹੀ ਸੰਘਰਸ਼ਮਈ ਜ਼ਿੰਦਗੀ ਬਿਤਾ ਕੇ ਬਿਮਾਰੀ ਨਾਲ ਜੰਗ ਲੜਦਿਆਂ ਬਹੁਤ ਹੀ ਛੋਟੀ ਉਮਰੇ ਸਾਥੋਂ ਵਿੱਛੜ ਗਈ ਹੈ। ਉਹਨਾਂ ਕਿਹਾ ਕਿ ਕੈਰੋਂ ਪਰਿਵਾਰ ਨੂੰ ਇਹ ਘਾਟਾ ਪੂਰਾ ਹੋਣ ਵਾਲਾ ਨਹੀਂ ਹੈ। ਡਾ: ਸੁਰਜੀਤ ਪਾਤਰ ਨੇ ਕਿਹਾ ਕਿ ਨਵਰੋਜ ਇੱਕ ਸਿਦਕੀ ਅਤੇ ਜ਼ਿੰਦਗੀ ਨੂੰ ਭਰਪੂਰ ਅਰਥਾਂ ਵਿੱਚ ਜਿਊਣ ਵਾਲੀ ਸੀ।ਉਹਨਾਂ ਕਿਹਾ ਕਿ ਡਾ: ਜੋਗਿੰਦਰ ਕੈਰੋਂ ਦੀ ਲਾਡਲੀ ਅਤੇ ਚਾਵਾਂ ਨਾਲ ਪਾਲੀ ਧੀਅ ਦੇ ਬੇਵਕਤ ਤੁਰ ਜਾਣ ਕਾਰਨ ਕੈਰੋਂ ਪਰਿਵਾਰ ਦੇ ਇਸ ਦੁਖ ਨੂੰ ਕਿਸੇ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ।
ਇਸ ਮੌਕੇ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਬਾਬਾ ਸੰਤੋਖ ਸਿੰਘ, ਡਾ: ਇਕਬਾਲ ਕੌਰ ਸੌਂਧ, ਕਿਰਪਾਲ ਕਜ਼ਾਕ, ਡਾ: ਊਧਮ ਸਿੰਘ ਸ਼ਾਹੀ, ਸੁਖਦੇਵ ਸਿੰਘ ਚਾਹਲ, ਸੰਦੀਪ ਸਿੰਘ ਕੈਰੋਂ, ਹਰਮਨ ਸਿੰਘ ਕੈਰੋਂ, ਪ੍ਰੋ: ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ, ਪ੍ਰੋ: ਗੁਰਵਿੰਦਰ ਸਿੰਘ ਮੰਮਣਕੇ, ਦਿਨੇਸ਼ ਬੱਸੀ, ਅਰੁਣ ਜੋਸ਼ੀ, ਨਵਦੀਪ ਸਿੰਘ ਗੋਲਡੀ, ਗੁਰਦਿਆਲ ਸੇਖੋਂ, ਗੁਰਦੇਵ ਸਿੰਘ ਝੀਤਾ, ਪਿ੍ਰੰਸੀਪਲ ਮਹਿਲ ਸਿੰਘ, ਡਾ: ਸੁਖਬੀਰ ਕੌਰ ਮਾਹਲ, ਪਿ੍ਰੰਸੀਪਲ ਅਵਤਾਰ ਸਿੰਘ ਸਿੱਧੂ, ਯ; ਹਰਮਿਦਰਬੀਰ ਈ.ਟੀ.ਓ, ਡਾ: ਰਵਿੰਦਰ ਸਿੰਘ ਬਟਾਲਾ, ਡਾ: ਦਵਿੰਦਰ ਸਿੰਘ ਬਟਾਲਾ, ਡਾ: ਅਨੂਪ ਸਿੰਘ ਬਟਾਲਾ, ਹੇਮ ਇੰਦਰ ਸਿੰਘ ਮਜੀਠਾ ਮੈਂਬਰ ਸਟੇਟ ਇਨਫਰਮੇਸ਼ਨ ਕਮਿਸ਼ਨ, ਸ਼ਾਇਰ ਬੀਬਾ ਬਲਵੰਤ, ਪਿ੍ਰੰਸੀਪਲ ਵਰਿਆਮ ਸਿੰਘ, ਕੈਪਟਨ ਟਹਿਲ ਸਿੰਘ, ਮੁਖਤਾਰ ਗਿੱਲ, ਕੁਲਵੰਤ ਸਿੰਘ ਸੁਪਰੀਟੈਡੈਟ ਪੱਟੀ ਜੇਲ੍ਹ, ਜਗੀਰ ਸਿੰਘ ਮੈਂਬਰ, ਪ੍ਰੋ: ਹੀਰਾ ਸਿੰਘ ਖਡੂਰ ਸਾਹਿਬ, ਨਾਟਕਕਾਰ ਜਗਦੀਸ਼ ਸਚਦੇਵਾ, ਪਿ੍ਰੰਸੀਪਲ ਧਰਮਵੀਰ ਸਿੰਘ ਚੀਫ਼ ਖ਼ਾਲਸਾ ਦੀਵਾਨ, ਹਰਜਿੰਦਰ ਸਿੰਘ ਸੰਘਾ, ਲਖਵਿੰਦਰ ਸੰਧੂ, ਤਰਲੋਕ ਸਿੰਘ ਮੋਹਾਲੀ, ਰਣਜੀਤ ਸਿੰਘ ਰਾਣਾ ਗੰਡੀਵਿੰਡ, ਡਾ: ਆਤਮ ਰੰਧਾਵਾ, ਪਿ੍ਰੰਸੀਪਲ ਡੀ ਕੇ ਸੰਧੂ, ਅਮਰਜੀਤ ਕੌਰ, ਬਾਬਾ ਬੁੱਢਾ ਕਾਲਜ ਬੀੜ ਸਾਹਿਬ, ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਆਏ ਸਾਹਿਤਕਾਰ, ਚਿੰਤਕ, ਅਕਾਦਮਿਕ ਤੇ ਸਮਾਜਿਕ ਸ਼ਖਸੀਅਤਾਂ ਅਤੇ ਵੱਖ ਵੱਖ ਸੰਸਥਾਵਾਂ ਦੇ ਮੈਂਬਰਾਨ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …

Leave a Reply