ਪ੍ਰਿੰ: ਰਘਬੀਰ ਸਿੰਘ ਸੋਹਲ ਦੀ ਕਾਵਿ ਪਸੁਤਕ “ਉੱਘੜ ਦੁੱਘੜ ਲਕੀਰਾਂ” ਲੋਕ ਅਰਪਿਤ
ਚੌਂਕ ਮਹਿਤਾ, 10 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿਛਲੇ 31 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਵਿੱਚ ਜੁੱਟੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਮਾਂ ਬੋਲੀ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ ਦਾਅਵਤ ਪੈਲੇਸ, ਬਾਬਾ ਬਕਾਲਾ ਸਾਹਿਬ ਰੋਡ, ਮਹਿਤਾ ਚੌਂਕ ਵਿਖੇ ਕਰਵਾਇਆ ਗਿਆ।ਪ੍ਰਧਾਨਗੀ ਮੰਡਲ ਵਿੱਚ ਡਾ: ਅਨੂਪ ਸਿੰਘ ਸੀ: ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ, ਸ੍ਰੀ ਦੀਪ ਦਵਿੰਦਰ ਸਿੰਘ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਸ਼ਾਇਰ ਨਿਰਮਲ ਅਰਪਨ, ਕੁਲਵੰਤ ਸਿੰਘ ਰੰਧਾਵਾ (ਰਿਟਾ: ਐਸ.ਐਸ.ਪੀ.), ਬਲਵੰਤ ਸਿੰਘ ਰਿਟਾ: ਡੀ.ਈ.ਓ., ਹਰਕੰਵਲਜੀਤ ਸਾਹਿਲ (ਕੈਨੇਡਾ), ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਸੇਵਾ ਸਿੰਘ ਕੌੜਾ, ਸਰਪੰਚ ਪਰਮਜੀਤ ਸਿੰਘ ਸੰਧੂ ਅਤੇ ਮੈਡਮ ਇੰਦਰਜੀਤ ਕੌਰ ਸੋਹਲ ਆਦਿ ਸ਼ੁਸ਼ੋਭਿਤ ਹੋਣਗੇ । ਸਭ ਤੋਂ ਪਹਿਲਾਂ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਭਾ ਦੀਆਂ ਪਿਛਲੀਆਂ ਸਰਗਰਮੀਆਂ ਤੇ ਇਕ ਝਾਤ ਪਾਈ । ਉਪਰੰਤ ਸਭਾ ਦੇ ਸਰਪ੍ਰਤਸਤ ਪ੍ਰਿੰ: ਰਘਬੀਰ ਸਿੰਘ ਸੋਹਲ ਦੀ ਤੀਸਰੀ ਹਾਸਰਸ ਕਾਵਿ ਪੁਸਤਕ “ਉੱਘੜ ਦੁੱਘੜ ਲਕੀਰਾਂ” ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤੀ ਗਈ।
ਇਸ ਸਮੇਂ ਹੋਏ ਕਵੀ ਦਰਬਾਰ ਵਿੱਚ ਨਾਮਵਰ ਸ਼ਾਇਰਾਂ ਵਰਗਿਸ ਸਲਾਮਤ, ਵਿਸ਼ਾਲ, ਬਖਤੌਰ ਧਾਲੀਵਾਲ, ਚੰਨ ਬੋਲੇਵਾਲੀਆ, ਸੁਖਦੇਵ ਪ੍ਰੇਮੀ, ਪਰਮਜੀਤ ਸਿੰਘ ਬਾਠ, ਦਿਲਪ੍ਰੀਤ ਸੰਧੂ, ਬਲਦੇਵ ਕ੍ਰਿਸ਼ਨ ਸ਼ਰਮਾ, ਸੁਖਰਾਜ ਭੁੱਲਰ, ਨਵਦੀਪ ਬਦੇਸ਼ਾ, ਗੁਰਪ੍ਰੀਤ ਧੰਜਲ, ਮੁਖਤਾਰ ਗਿੱਲ, ਦਲਜੀਤ ਸਿੰਘ ਮਹਿਤਾ, ਅਰਜਿੰਦਰ ਬੁਤਾਲਵੀ, ਮਨਜੀਤ ਸਿੰਘ ਵੱਸੀ, ਸੁੱਖਾ ਸਿੰਘ ਭੁੱਲਰ, ਧਰਮ ਸਿੰਘ ਧਿਆਨਪੁਰੀ, ਓਮ ਪ੍ਰਕਾਸ਼ ਭਗਤ, ਨਿਰਮਲ ਅਰਪਨ, ਜਗਦੀਸ਼ ਬਮਰਾਹ, ਸੰਤੋਖ ਸਿੰਘ ਭੋਮਾ ਆਦਿ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਾਵਿ ਰਚਨਾਵਾਂ ਪੇਸ਼ ਕੀਤੀਆਂ । ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਬਾਖੂਬੀ ਨਿਭਾਇਆ।ਇਸ ਮੌਕੇ ਤੇਜਬੀਰ ਸਿੰਘ ਸੋਹਲ, ਜਸਪ੍ਰੀਤ ਕੌਰ, ਪ੍ਰਗਟ ਸਿੰਘ ਖੱਬੇ, ਸਰਪੰਚ ਤਰਸੇਮ ਸਿੰਘ ਤਾਹਰਪੁਰਾ, ਬਲਦੇਵ ਸਿੰਘ ਸਿੱਧੂ, ਵਿਜੈ ਕੁਮਾਰ ਤਨੇਜਾ, ਸਵਿੰਦਰ ਸਿੰਘ ਬੁੱਲਰ, ਇੰਦਰਜੀਤ ਸਿੰਘ ਸੋਹਲ, ਅਸ਼ੋਕ ਸ਼ਰਮਾ, ਕੈਪਟਨ ਸਿੰਘ, ਜੋਗਿੰਦਰ ਮਾਣਾ, ਬਲਵਿੰਦਰ ਸਿੰਘ ਅਠੌਲਾ, ਅਮਨ ਬੱਲ, ਸੰਨਪ੍ਰੀਤ ਸਿੰਘ ਮਣੀ, ਕੇਵਲ ਕ੍ਰਿਸ਼ਨ ਮੌਦਗਿੱਲ, ਬਲਦੇਵ ਸਿੰਘ ਮਹਿਤਾ, ਰਣਜੀਤ ਸਿੰਘ ਬਾਠ, ਨਰਿੰਦਰ ਸਿੰਘ ਰੰਧਾਵਾ, ਮਨਦੀਪ ਕੌਰ ਸੋਹਲ ਅਤੇ ਰਾਜਿੰਦਰ ਸਿੰਘ ਆਦਿ ਸਖਸ਼ੀਅਤਾਂ ਨੇ ਇਸ ਪ੍ਰਭਾਵਸ਼ਾਲੀ ਸਮਾਗਮ ਦਾ ਆਨੰਦ ਮਾਣਿਆ ।
Punjab Post Daily Online Newspaper & Print Media