
ਫਾਜ਼ਿਲਕਾ, 11 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਭਾਰਤ ਪਾਕਿਸਤਾਨ ਸਰਹੱਦ ਦੀ ਅੰਤਰਰਾਸ਼ਟਰੀ ਸਾਦਕੀ ਚੌਕੀ ਜਿਸ ਨੂੰ ਹੁਣ ਭਗਵਾਨ ਮਹਾਵੀਰ ਜਯੰਤੀ ਤਿਓਹਾਰ ਤੇ ਮਹਾਵੀਰ ਬੀਓਪੀ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ ਹੈ ਤੇ ਭਗਵਾਨ ਮਹਾਵੀਰ ਜਯੰਤੀ ਦੇ ਮੌਕੇ ਤੇ ਬੀਐਸਐਫ ਦੀ 90ਵੀਂ ਬਟਾਲੀਅਨ ਅਤੇ 129ਵੀਂ ਬਟਾਲੀਅਨ ਵੱਲੋਂ ਇੱਕ ਦਿਨਾਂ ਇੰਟਰ ਬਟਾਲੀਅਨ ਵਾਲੀਵਾਲ ਮੁਕਾਬਲੇ ਦਾ ਅਯੋਜਨ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਸਹਾਇਕ ਕਮਾਂਡੈਂਟ ਜਗਦੀਸ਼ ਰਾਠੋੜ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ 129ਵੀਂ ਬਟਾਲੀਅਨ ਦੇ ਖਿਡਾਰੀ ਪਹਿਲੇ ਸਥਾਨ ਤੇ ਰਹੇ ਉਥੇ 90ਵੀਂ ਬਟਾਲੀਅਨ ਦੇ ਖਿਡਾਰੀ ਦੂਜੇ ਸਥਾਨ ਤੇ ਰਹੇ। ਉਨ੍ਹਾਂ ਦੱਸਿਆ ਕਿ ਇੰਟਰ ਕੰਪਨੀ ਵਾਲੀਵਾਲ ਮੁਕਾਬਲੇ ਵਿਚ 90ਵੀਂ ਬਟਾਲੀਨ ਦੀ ਏ ਕੰਪਨੀ ਪਹਿਲੇ ਅਤੇ ਬੀ ਕੰਪਨੀ ਦੂਜੇ ਸਥਾਨ ਤੇ ਰਹੀ। ਜਵਾਨਾਂ ਨੂੰ ਸੰਬੋਧਤ ਕਰਦੇ ਹੋਏ 90ਵੀਂ ਬਟਾਲੀਅਨ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਨੇ ਕਿਹਾ ਕਿ ਭਗਵਾਨ ਮਹਾਵੀਰ ਜੀ ਨੇ ਸ਼ਾਂਤੀ, ਸਯੰਮ ਅਤੇ ਅਹਿੰਸਾ ਦਾ ਪਾਠ ਸਿਖਾਇਆ।ਉਹ ਮਹਾਵੀਰ ਮਹਾਬੰਲੀ ਸਨ। ਜੇਕਰ ਕੋਈ ਵਿਅਕਤੀ ਜਾਂ ਰਾਸ਼ਟਰ ਸ਼ਾਂਤੀ ਚਾਹੁੰਦਾ ਹੈ ਤਾਂ ਉਸ ਨੂੰ ਬਲ ਦਾ ਸੰਯਮ ਕਰਨਾ ਹੋਵੇਗਾ। ਸ਼ਾਂਤੀ ਨਾਲ ਉਹੀ ਰਹਿ ਸਕਦਾ ਹੈ ਜੋ ਕਿਸੇ ਵੀ ਸਮੇਂ ਕਿਸੇ ਵੀ ਜੰਗ ਨਾਲ ਨਿਪਟਣ ਲਈ ਤਿਆਰ ਰਹਿੰਦਾ ਹੈ। ਬਾਅਦ ਵਿਚ ਮੁੱਖ ਮਹਿਮਾਨ ਮੁਰਾਰੀ ਪ੍ਰਸਾਦ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਐਡਵੋਕੇਟ ਅਨਿਲ ਜੈਨ, ਲੀਲਾਧਰ ਸ਼ਰਮਾ, ਸੇਵਾਮੁਕਤ ਤਹਿਸੀਲਦਾਰ ਮਹਿੰਦਰ ਤ੍ਰਿਪਾਠੀ ਅਤੇ ਸਮਾਜ ਸੇਵਕ ਸੋਹਨ ਲਾਲ ਗੋਕਲਾਨੀ ਵੀ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media