ਵੇਸਟ ਟੂ ਵੈਜੀਟੇਬਲ ਅਤੇ ਜੈਡ.ਡੀ.ਪੀ.ਪ੍ਰੋਜੈਕਟ ਕੀਤੇ ਲਾਂਚ

ਅੰਮ੍ਰਿਤਸਰ, 23 ਜੂਨ ( ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਫਾਊਂਡੇਸ਼ਨ ਦਿਹਾੜੇ ਦਾ ਜਸ਼ਨ ਸ਼ਹਿਰ ਦੀ ਸਥਿਰਤਾ ਲਈ ਦੋ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਦੇ ਨਾਲ ਅੱਜ ਸ਼ੁਰੂ ਹੋਇਆ।ਸਵੇਰ ਦੇ ਵੇਲੇ ਗ੍ਰੀਨ ਅਵੈਨਿਊ ਮੁੱਖ ਪਾਰਕ (ਵੇਰਕਾ ਬੂਥ) ਵਰਮੀ ਕੰਪੋਸਟਿੰਗ ਟੋਏ ਦੇ ਜਰੀਏ ਉਪਜਾਊ ਰੂੜੀ ਤਿਆਰ ਕਰਨ ਵਾਲਾ ਸ਼ਹਿਰ ਦਾ ਪਹਿਲਾ ਭਾਈਚਾਰਕ ਪਾਰਕ ਬਣ ਗਿਆ ਜਿਹੜਾ ਕਿ ਈਕੋ-ਅੰਮ੍ਰਿਤਸਰ ਦੇ ਉਪਰਾਲੇ ਰਾਹੀਂ ਸ਼ੁਰੂ ਕੀਤਾ ਗਿਆ ਸੀ।ਪਾਰਕ ਕਮੇਟੀ ਦੇ ਪ੍ਰਧਾਨ ਡਾ. ਹਰਵਿੰਦਰ ਸੰਧੂ ਨੇ ਕਿਹਾ, “ਟੋਇਆ ਭਰਨ ਦੇ ਕੁੱਝ ਕੁ ਮਹੀਨਿਆਂ ਬਾਅਦ ਹੀ ਇਸ ਵਿੱਚੋਂ ਕਾਲਾ ਸੋਨਾ ਨਿਕਲਣ ਦੀ ਸਾਨੂੰ ਬਹੁਤ ਖੁਸ਼ੀ ਹੈ। ਅਸੀਂ ਈਕੋ-ਅੰਮ੍ਰਿਤਸਰ ਦੇ ਜੀਰੋ ਡਿਸਪੋਸਲ ਪਾਰਕ ਪ੍ਰੋਗਰਾਮ ਦੇ ਮਾਡਲ ਪਾਰਕ ਹਾਂ ਅਤੇ ਸ਼ਹਿਰ ਦੇ ਬਾਕੀ ਪਾਰਕਾਂ ਨੂੰ ਆ ਕੇ ਦੇਖਨ ਲਈ ਅਤੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੰਦੇ ਹਾਂ”। ਈਕੋ-ਅੰਮ੍ਰਿਤਸਰ ਨੇ ਜਿੰਮੇਵਾਰ ਘਰ ਦੇ ਮਾਡਲ ਨੂੰ ਬਣਾਉਂਦਿਆਂ ਹੋਇਆਂ ਇੱਕ ਹੋਰ ਪ੍ਰੋਜੈਕਟ ‘ਵੇਸਟ ਟੂ ਵੈਜੀਟੇਬਲ’ ਸ਼ੁਰੂ ਕੀਤਾ ਜੋ ਕਿ ਘਰ ਦੇ ਹਰੇ ਕੂੜੇ ਦੀ ਰੂੜੀ ਬਣਾ ਕੇ ਪਰਿਵਾਰ ਲਈ ਜਹਿਰੀਲੇ ਕੀਟਨਾਸ਼ਕ ਅਤੇ ਖਾਦ ਮੁਕਤ ਜੈਵਿਕ ਸਬਜੀਆਂ ਵਿੱਚ ਤਬਦੀਲ ਕਰਦਾ ਹੈ।ਇਸ ਕਾਰਜ ਵਿੱਚ ਕੂੜੇ ਨੂੰ ਸਾਧਾਰਨ ਤਰੀਕੇ ਨਾਲ ਦੋ ਡਸਟਬੀਨਾਂ ਵਿੱਚ ਵੱਖ-ਵੱਖ ਕਰਨਾ ਅਤੇ ਗਾਰਬੇਜ ਕੰਪੋਸਟਰ ਰਾਹੀਂ ਹਰੇ ਕੂੜੇ ਦਾ ਸਮਾਧਾਨ ਕਰਨਾ ਸ਼ਾਮਿਲ ਹੈ। ਘਰ ਵਿੱਚ ਲੱਗੇ ਪੇੜ-ਪੌਧਿਆਂ ਨੂੰ ਖੁਸ਼ ਕਰਨ ਲਈ ਤਰਲ ਖਾਦ ਹਫਤੇ ਵਿੱਚ ਦੋ ਵਾਰੀ ਤਿਆਰ ਮਿਲਦੀ ਹੈ।ਛੇ ਹਫਤਿਆਂ ਦੇ ਅੰਤ ਤੇ ਰੂੜੀ ਤਿਆਰ ਹੋ ਜਾਂਦੀ ਹੈ।ਜਿੰਮੇਵਾਰ ਘਰ ਦੇ ਮਾਡਲ ਨੇ ਆਪਣੇ ਘਰ ਦੇ 80% ਕੂੜੇ ਨੂੰ ਪਿਛਲੇ ਦੋ ਮਹੀਨਿਆਂ ਤੋਂ ਨਹੀਂ ਸੁੱਟਿਆ ਹੈ ਅਤੇ ਇਸ ਤੋਂ ਖਾਦ ਅਤੇ ਪੈਸਟੀਸਾਈਡ ਮੁਕਤ ਖੀਰਾ, ਪੁਦੀਨਾ, ਭਿੰਡੀ, ਟਮਾਟਰ ਆਦਿ ਤਿਆਰ ਕੀਤਾ ਹੈ। ਇਸਦਾ ਇੱਕ ਹੋਰ ਫਾਇਦਾ ਘਰ ਅਤੇ ਆਸ-ਪਾਸ ਬਦਬੂ ਰਹਿਤ, ਮੱਖੀਆਂ ਅਤੇ ਕੀੜੇ ਰਹਿਤ ਰਹਿੰਦਾ ਹੈ।
ਪ੍ਰੋਜੈਕਟ ਦਾ ਉਦਘਾਟਨ ਕਰਦਿਆਂ ਸੀ. ਆਈ. ਆਈ. ਦੀ ਕੋਰ ਕਮੇਟੀ ਦੇ ਕਨਵੀਨਰ ਸ਼੍ਰੀਮਾਨ ਪ੍ਰਦੀਪ ਸਹਿਗਲ ਨੇ ਖੁਸ਼ੀ ਜਾਹਿਰ ਕੀਤੀ ਅਤੇ ਕਿਹਾ, “ਵੇਸਟ ਟੂ ਵੈਜੀਟੇਬਲ ਪ੍ਰਾਜੈਕਟ ਸਿੱਧੇ ਤੋਰ ਦੇ ਪਰਿਵਾਰ ਦੀ ਸਿਹਤ ਤੇ ਸਕਰਾਤਮਕ ਯੋਗਦਾਨ ਪਾਉਂਦਾ ਹੈ ਅਤੇ ਘਰ ਦੇ ਬਜਟ ਵਿੱਚ ਬਚਤ ਕਰਦਾ ਹੈ। ਮੈਂ ਆਪਣੇ ਘਰ, ਦਫਤਰ ਵਿੱਚ ਇਸਨੂੰ ਅਪਨਾਵਾਂਗਾਂ ਅਤੇ ਹੋਰ ਨਾਗਰਿਕਾਂ ਨੂੰ ਇਸਨੂੰ ਅਪਣਾਉਣ ਦੀ ਸਲਾਹ ਦੇਵਾਂਗਾਂ।ਸ. ਗੁਨਬੀਰ ਸਿੰਘ, ਚੇਅਰਮੈਨ ਈਕੋ-ਅੰਮ੍ਰਿਤਸਰ ਨੇ ਕਿਹਾ, “ਇਸ ਪਵਿੱਤਰ ਸ਼ਹਿਰ ਵਿੱਚੋਂ ਰੋਜਾਨਾ ੭੦੦ ਟਨ ਕੂੜਾ ਨਿਕਲਦਾ ਹੈ ਜੋ ਕਿ ਮਿਊਂਸਿਪਲ ਕਾਰਪੋਰੇਸ਼ਨ ਸ਼ੰਭਾਲਨ ਵਿੱਚ ਅਸਮਰਥ ਹੈ।ਘਰਾਂ ਦਾ ਤਕਰੀਬਨ 70% ਕੂੜਾ ਹਰਾ ਕੂੜਾ ਹੈ। ਕੰਪੋਸਟਰ ਵਰਤਨ ਦਾ ਇੱਕ ਛੋਟਾ ਜਿਹਾ ਯਤਨ ਘਰ ਨੂੰ ਕੀੜੇ ਮੁਕਤ ਰੱਖਦਾ ਹੈ, ਹਰ ਤਿੰਨ ਦਿਨ ਬਾਅਦ ਘਰ ਦੇ ਪੇੜ-ਪੌਧਿਆਂ ਵਿੱਚ ਪਾਉਣ ਲਈ ਤਰਲ ਖਾਦ ਦਿੰਦਾ ਹੈ ਅਤੇ ਕੂੜੇ ਨੂੰ ਇਸਤੇਮਾਲ ਕਰਕੇ ਵਾਧੂ ਜਮੀਨ ਜਾਂ ਛੱਤ ਉੱਤੇ ਜੈਵਿਕ ਸਬਜੀਆਂ ਵਿੱਚ ਤਬਦੀਲ ਕਰਦਾ ਹੈ। ਈਕੋ-ਅੰਮ੍ਰਿਤਸਰ ਆਪਣੇ ਪ੍ਰੋਗਰਾਮ ਅੰਮ੍ਰਿਤਸਰ ਫਾਊਂਡੇਸ਼ਨ ਦਿਹਾੜੇ ਦੇ ਜਸ਼ਨ ਵਜੋਂ 23 ਤੋਂ 29 ਜੂਨ ਤਕ ਜਾਰੀ ਰੱਖੇਗਾ।
Punjab Post Daily Online Newspaper & Print Media