Saturday, October 3, 2026

ਐਫ਼ ਐਫ਼ ਰੋਡ ਤੇ ਕਾਰ ਅਤੇ ਮੋਟਰ ਸਾਇਕਲ ਦਰਮਿਆਨ ਹੋਈ ਭਿਆਨਕ ਟੱਕਰ

PPN1204201719

ਫਾਜ਼ਿਲਕਾ, 12 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ)- ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਇੱਥੋਂ ਲਗਭਗ 8 ਕਿਲੋਮੀਟਰ ਦੂਰ ਸਥਿਤ ਪਿੰਡ ਚਾਂਦਮਾਰੀ ਦੇ ਨੇੜੇ ਕਾਰ ਅਤੇ ਮੋਟਰ ਸਾਇਕਲ ਦੇ ਵਿਚਕਾਰ ਹੋਈ ਟੱਕਰ ਵਿਚ ਪਤੀ-ਪਤਨੀ ਅਤੇ ਬੇਟੇ ਦੀ ਮੌਤ ਹੋ ਗਈ। ਜਦਕਿ ਇੱਕ ਬੱਚਾ ਵਾਲ ਵਾਲ ਬੱਚ ਗਿਆ। ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅਬੋਹਰ ਉਪਮੰਡਲ ਦੇ ਪਿੰਡ ਤੂਤਾਂ ਵਾਲਾ ਵਾਸੀ ਛੋਟਾ ਕਿਸਾਨ ਅਤੇ ਮਿਹੜਨਤ ਮਜ਼ਦੂਰੀ ਕਰਨ ਵਾਲਾ ਮਨਜੀਤ ਸਿੰਘ (28), ਆਪਣੀ ਪਤਨੀ ਛਿੰਦਰ ਕੌਰ (25) ਆਪਣੇ ਬੇਟੇ ਆਕਾਸ਼ਦੀਪ (4) ਅਤੇ ਪ੍ਰਿੰਸ (2) ਨਾਲ ਮੋਟਰਸਾਈਕਲ ਤੇ ਸਵਾਰ ਹੋਕੇ ਫਾਜ਼ਿਲਕਾ ਉਪਮੰਡਲ ਦੇ ਪਿੰਡ ਝੋਕ ਡਿਪੂਲਾਨਾ ਵਿਖੇ ਆਪਣੇ ਸਹੁਰਿਆਂ ਤੇ ਜਾ ਰਿਹਾ ਸੀ।ਪਿੰਡ ਚਾਂਦਮਾਰੀ ਦੇ ਕੋਲ ਉਸਦੇ ਮੋਟਰਸਾਈਕਲ ਨੂੰ ਉਥੋਂ ਲੰਘ ਰਹੀ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਮਨਜੀਤ ਸਿੰਘ, ਛਿੰਦਰ ਕੋਰ ਅਤੇ ਆਕਾਸ਼ਦੀਪ ਦੀ ਮੋਤ ਹੋ ਗਈ, ਜਦਕਿ ਪ੍ਰਿੰਸ ਮਾਮੂਲੀ ਰੂਪ ਨਾਲ ਜ਼ਖ਼ਮੀ ਹੋ ਗਿਆ, ਜਿਸਦਾ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਕੀਤਾ ਜਾ ਰਿਹਾ ਸੀ।ਹਾਦਸੇ ’ਚ ਕਾਰ ਨੰਬਰ ਪੀ.ਬੀ. 05 ਡਬਲਯੂ 0401 ਉਲਟ ਗਈ। ਡੀ.ਐਸ.ਪੀ. ਫਾਜ਼ਿਲਕਾ ਸੁਬੇਗ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ’ਚ ਕਾਰਵਾਈ ਕਰ ਰਹੀ ਹੈ ਅਤੇ ਅਣਪਛਾਤੇ ਕਾਰ ਚਾਲਕ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਮਨੋਹਰ ਸਿੰਘ ਵਾਸੀ ਪਿੰਡ ਗੁਲਾਮ ਰਸੂਲ ਨੇ ਦੱਸਿਆ ਕਿ 11 ਅਪ੍ਰੈਲ 2017 ਨੂੰ ਕਾਰ ਨੰਬਰੀ ਪੀਬੀ 5-ਡਬਲਯੂ 0401 ਅਣਪਛਾਤੇ ਡਰਾਇਵਰ ਨੇ ਪਿੰਡ ਚਾਂਦਮਾਰੀ ਦੇ ਬੱਸ ਸਟੈਂਡ ਦੇ ਨੇੜੇ ਤੇਜ਼ ਰਫ਼ਤਾਰ ਨਾਲ ਲਾਪ੍ਰਵਾਹੀ ਨਾਲ ਇੱਕ ਮੋਟਰ ਸਾਇਕਲ ਚਾਲਕ ਜੋ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਫਾਜ਼ਿਲਕਾ ਵੱਲੋਂ ਆ ਰਿਹਾ ਸੀ ਵਿਚ ਕਾਰ ਮਾਰ ਦਿੱਤੀ। ਜਿਸ ਕਾਰਨ ਮੋਟਰ ਸਾਇਕਲ ਚਾਲਕ, ਉਸਦੀ ਪਤਨੀ ਅਤੇ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਹੁਣ ਜਾਂਚ ਪੜ੍ਹਤਾਲ ਕਰਨ ਤੋਂ ਬਾਅਦ ਉਕਤ ਅਣਪਛਾਤੇ ਕਾਰ ਚਾਲਕ ਦੇ ਖਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 304 ਏ, 279/338/427 ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply