Friday, October 2, 2026

ਵਸੀਕਾ ਨਵੀਸ, ਅਸਟਾਮ ਫੋਰਮ, ਫੋਟੋ ਸਟੇਟ ਤੇ ਟਾਈਪਿਸਟਾਂ ਨੂੰ ਬੂਥ ਅਲਾਟ

PPN1204201725ਪਠਾਨਕੋਟ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੇ ਮੀਟਿੰਗ ਹਾਲ `ਚ ਜਗਵਿੰਦਰਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਵਸੀਕਾ ਨਵੀਸ, ਅਸਟਾਮ ਫੋਰਮ, ਫੋਟੋ ਸਟੇਟ ਅਤੇ ਟਾਈਪਿਸਟਾਂ ਨੂੰ ਬੂਥ ਅਲਾਟ ਕੀਤੇ ਗਏ।ਇਸ ਸਮੇਂ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਪਰਮਪ੍ਰੀਤ ਸਿੰਘ ਗੁਰਾਇਆ ਤਹਿਸੀਲਦਾਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫ਼ਸਰ ਅਤੇ ਵੱਖ-ਵੱਖ ਬੂਥ ਲੈਣ ਦੇ ਚਾਹਵਾਨ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਸੀਕਾ ਨਵੀਸਾਂ, ਫੋਟੋ ਸਟੇਟ, ਅਸਟਾਮ ਫਰੋਮ ਅਤੇ ਟਾਈਪਿਸਟਾਂ ਨੂੰ ਬੂਥ ਅਲਾਟ ਕੀਤੇ ਗਏ ਹਨ ਅਤੇ ਇੰਨ੍ਹਾਂ ਸਾਰਿਆਂ ਨੂੰ ਅਲਾਟਮੈਂਟ ਪੱਤਰ ਸਕਿਊਰਿਟੀ ਰਾਸ਼ੀ 50,000/- ਰੁਪਏ ਅਤੇ ਮਹੀਨਾਵਾਰ ਕਿਰਾਇਆ 1000/-ਰੁਪਏ ਦੇ ਹਿਸਾਬ ਨਾਲ 12000/-ਰੁਪਏ ਜਮ੍ਹਾ ਕਰਵਾਉਣ ਉਪਰੰਤ ਦਿੱਤੇ ਜਾਣਗੇ।ਉਨ੍ਹਾਂ ਦੱਸਿਆ ਕਿ ਵਸੀਕਾ ਨਵੀਸ ਬਲਾਕ ਏ ਵਿੱਚ, ਅਸਟਾਮ ਫੋਰਮ ਵਾਲੇ ਬਲਾਕ ਬੀ ਵਿੱਚ ਅਤੇ ਫੋਟੋ ਸਟੇਟ ਤੇ ਟਾਈਪਿਸਟ ਬਲਾਕ ਸੀ ਵਿੱਚ ਬੈਠਣ ਲਈ ਬੂੱਥ ਅਲਾਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਰੇ ਵਸੀਕਾ ਨਵੀਸ, ਫੋਟੋ ਸਟੇਟ, ਅਸਟਾਮ ਫੋਰਮ ਅਤੇ ਟਾਈਪਿਸਟ ਮਨਜੂਰ ਹੋਏ ਨਕਸ਼ੇ ਅਨੁਸਾਰ 6¿8 ਫੁੱਟ ਦੇ ਇਕੋਂ ਠੇਕੇਦਾਰ ਤੋਂ ਬੂਥ ਬਣਵਾਉਣਗੇ।ਉਨ੍ਹਾਂ ਦੱਸਿਆ ਕਿ ਬੂਥ ਪ੍ਰਾਪਤ ਕਰਨ ਵਾਲਿਆਂ ਨੂੰ ਲਾਈਟ, ਪਾਣੀ ਅਤੇ ਸਫਾਈ ਆਦਿ ਦੀ ਆਪਣੀ ਵਿਵਸਥਾ ਕਰਨੀ ਹੋਵੇਗੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply