ਬਠਿੰਡਾ, 13 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨੈਸ਼ਨਲ ਇੰਟਰਗੇਟਡ ਮੈਡੀਕਲ ਐਸ਼ੋਸ਼ੀਏਸ਼ਨ (ਨੀਮਾ) ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
ਇਹ ਦਿਵਸ ਆਯੂਰਵੈਦਿਕ ਮੈਡੀਕਲ ਦੇ ਇਤਿਹਾਸ ਵਿਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਮੌਕੇ ਬਵਾਸੀਰ, ਭਗੰਦਰ ਅਤੇ ਸੰਗ੍ਰਹਿਣੀ ਬਿਮਾਰੀਆਂ ਦੇ ਇਲਾਜ ਸੰਬਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਬਠਿੰਡਾ ਜਿਲ੍ਹਾ ਦੇ ਐਸ਼ੋਸ਼ੀਏਸਨ ਦੇ ਜਿਲ੍ਹਾ ਪ੍ਰਧਾਨ ਅਮਰ ਹਸਪਤਾਲ ਰਾਮਪੁਰਾ ਦੇ ਐਮ.ਡੀ ਡਾ. ਸੁਰੇਸ਼ ਸਿੰਗਲਾ ਨੇ ਦੱਸਿਆ ਕਿ ਨਾਮੁਰਾਦ ਬਿਮਾਰੀਆਂ ਜਿਵੇਂ ਬਵਾਸੀਰ, ਸੰਗ੍ਰਹਿਣੀ ਅਤੇ ਭੰਗਦਰ ਆਦਿ ਕਈ ਵਾਰ ਆਪ੍ਰੇਰਸ਼ਨ ਕਰਵਾਉਣ ਦੇ ਬਾਵਜੂਦ ਵੀ ਵਾਰ ਵਾਰ ਹੋ ਜਾਂਦੀਆਂ ਹਨ ਪਰ ਇਨ੍ਹਾਂ ਦਾ ਆਯੂਰਵੈਦਿਕ ਤਰੀਕੇ ਨਾਲ ਕੀਤਾ ਗਿਆ ਇਲਾਜ ਕਾਫੀ ਲਾਭਦਾਇਕ ਸਿੱਧ ਹੋਇਆ ਹੈ।ਡਾ. ਸਿੰਗਲਾ ਨੇ ਦੱਸਿਆ ਕਿ ਫਰੀਦਕੋਟ ਜਿਲ੍ਹੇ ਦੇ ਪਿੰਡ ਚੈਨਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ, ਵਿਕਰਮ ਸਿੰਘ ਤੇ ਜਗਰੂਪ ਸਿੰਘ ਵਾਸੀ ਬਠਿੰਡਾ ਨੂੰ ਭੰਗਦਰ ਦੀ ਬਿਮਾਰੀ ਨੇ ਤੰਗ ਕੀਤਾ ਹੋਇਆ ਸੀ ਜਿਨ੍ਹਾਂ ਦਾ ਆਯੂਰਵੈਦਿਕ ਦਵਾਈਆਂ ਨਾਲ ਇਲਾਜ ਕਰਕੇ ਇਸ ਬਿਮਾਰੀ ਤੋਂ ਛੁਟਕਾਰਾ ਦਵਾਇਆ।ਮੌੜ ਮੰਡੀ ਦੇ ਵਾਸੀ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਭੰਗਦਰ ਦੀ ਬਿਮਾਰੀ ਤੋਂ ਕਾਫੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਹੁਣ ਉਸ ਨੇ ਡਾ. ਸੁਰੇਸ਼ ਸਿੰਗਲਾ ਤੋਂ ਆਪਣਾ ਇਲਾਜ ਕਰਵਾਇਆ ਹੈ, ਜਿਸ `ਤੇ ਉਹ ਪੂਰੀ ਤਰ੍ਹਾਂ ਠੀਕ ਹੈ।ਚਰਨਜੀਤ ਸਿੰਘ ਵਾਸੀ ਜੈਤੋ ਨੇ ਦੱਸਿਆ ਕਿ ਉਹ ਬਵਾਸੀਰ ਬਿਮਾਰੀ ਤੋਂ ਕਾਫੀ ਪ੍ਰੇਸ਼ਾਨ ਸੀ ਅਤੇ ਕਈ ਥਾਵਾਂ ਤੋਂ ਉਸ ਨੇ ਆਪਣਾ ਇਲਾਜ ਕਰਵਾਇਆ ਪਰ ਕਿਤੇ ਵੀ ਫਰਕ ਨਹੀਂ ਪਿਆ ਅਤੇ ਜਦੋਂ ਉਸ ਨੂੰ ਡਾ. ਸੁਰੇਸ਼ ਸਿੰਗਲਾ ਬਾਰੇ ਪਤਾ ਲੱਗਿਆ ਤਾਂ ਉਸ ਨੇ ਆਪਣਾ ਇਲਾਜ ਇਨ੍ਹਾਂ ਤੋਂ ਸ਼ੁਰੂ ਕਰਵਾਇਆ ਅਤੇ ਹੁਣ ਉਹ ਬਵਾਸੀਰ ਦੀ ਬਿਮਾਰੀ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾ ਚੁੱਕਿਆ ਹੈ।ਡਾ. ਸਿੰਗਲਾ ਨੇ ਦੱਸਿਆ ਕਿ ਇਹ ਮਰੀਜ ਜੋ ਕਈ ਸ਼ਹਿਰਾਂ ਤੋਂ ਆਪਣਾ ਇਲਾਜ ਕਰਵਾਉਣ ਦੇ ਬਾਵਜੂਦ ਵੀ ਠੀਕ ਨਹੀਂ ਹੋਏ ਜਦੋਂ ਕਿ ਉਨ੍ਹਾਂ ਵੱਲੋਂ ਕੀਤੇ ਗਏ ਆਯੂਰਵੈਦਿਕ ਇਲਾਜ ਨਾਲ ਪੂਰੀ ਤਰ੍ਹਾਂ ਠੀਕ ਹਨ ਅਤੇ ਬਹੁਤ ਸਾਰੇ ਹੋਰ ਵੀ ਮਰੀਜ਼ ਆਯੂਰਵੈਦਿਕ ਇਲਾਜ ਦਾ ਫਾਇਦਾ ਖੱਟ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਨੈਸ਼ਨਲ ਇੰਟਰਗੇਟਡ ਮੈਡੀਕਲ ਐਸ਼ੋਸੀਏਸਨ (ਨੀਮਾਂ ਡੇਅ) ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਆਯੂਰਵੈਦਿਕ ਵਿਧੀ ਬਾਰੇ ਜਾਣਕਾਰੀ ਹਾਸਲ ਹੋ ਸਕੇ ਅਤੇ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media