Friday, September 25, 2026

ਸਵਾਮੀ ਪੁਨੀਤ ਗਿਰੀ ਨੇ ਵੈਸਾਖੀ ਮੌਕੇ ਬੱਚਿਆਂ ਨੂੰ ਕੀਤਾ ਪ੍ਰੇਰਿਤ

ਫਾਜ਼ਿਲਕਾ, 13 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਵੈਸਾਖੀ ਤਿਓਹਾਰ ਮੌਕੇ ਅੱਜ ਸਵਾਮੀ ਪੁਨੀਤ ਗਿਰੀ ਨੇ ਸਥਾਨਕ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਆ ਕੇ ਆਪਣੇ ਪ੍ਰਵਚਨਾਂ ਨਾਲ ਨਵੇਂ ਸਾਲ ਦੀ ਸ਼ੁਰੂਆਤ ਕੀਤੀ। PPN1304201720ਬੱਚਿਆਂ ਨੂੰ ਸਿੱਖਿਆ ਦੇ ਖੇਤਰ ਵਿਚ ਅੱਗੇ ਵੱਧਣ ਲਈ ਪ੍ਰੇਰਿਤ ਕਰਦੇ ਹੋਏ ਸਵਾਮੀ ਪੁਨੀਤ ਗਿਰੀ ਨੇ ਬੱਚਿਆਂ ਨੂੰ ਵੱਡਿਆ ਦਾ ਸਨਮਾਨ ਕਰਨ, ਮਾਤਾ ਪਿਤਾ ਦੀ ਸੇਵਾ ਕਰਨਾ ਅਧਿਆਪਕਾਂ ਦੇ ਕਹਿਣ ਤੇ ਚੱਲਣ ਦੀ ਗੱਲ ਕਹੀ। ਉਨ੍ਹਾਂ ਬੱਚਿਆਂ ਨੂੰ ਭਾਰਤੀ ਸੰਸਕਿਤੀ ਦੇ ਮੂਲ ਆਦਰਸ਼ਾਂ ਨੂੰ ਅਪਣਾਉਣ ਅਤੇ ਭਗਵਾਨ ਤੇ ਆਪਣੀ ਆਸਥਾ ਬਣਾਈ ਰੱਖਣ ਦੀ ਵੀ ਸਿੱਖਿਆ ਦਿੱਤੀ ਅਤੇ ਬੱਚਿਆਂ ਨੂੰ ਸਕੂਲ ਵਿਚ ਅਨੁਸ਼ਾਸਨ ਬਣਾਈ ਰੱਖਣ ਦਾ ਆਸ਼ੀਰਵਾਦ ਦਿੱਤਾ।
ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਜੈ ਕੁਮਾਰ ਮੋਂਗਾ, ਪ੍ਰਿੰਸੀਪਲ ਸੁਨੀਤਾ ਛਾਬੜਾ, ਪ੍ਰਬੰਧਕ ਰੀਚਾ ਪ੍ਰਣਾਮੀ ਅਤੇ ਸਕੂਲ ਸਟਾਫ਼ ਵੱਲੋਂ ਸਵਾਮੀ ਪੁਨੀਤ ਗਿਰੀ ਜੀ ਦਾ ਸਵਾਗਤ ਕੀਤਾ ਗਿਆ ਅਤੇ ਬੱਚਿਆਂ ਨੂੰ ਸਵਾਮੀ ਜੀ ਦੇ ਕਹੇ ਸ਼ਬਦਾਂ ਦੇ ਮੁਤਾਬਕ ਚੱਲਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਾਰਿਆਂ ਬੱਚਿਆਂ ਨੂੰ ਪ੍ਰਸਾਦ ਵੰਡਿਆ ਗਿਆ।ਮੰਚ ਸੰਚਾਲਨ ਉਮਾ ਸਚਦੇਵਾ ਨੇ ਕੀਤਾ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply