Friday, September 25, 2026

ਪੀ.ਸੀ.ਪੀ ਐਨ ਡੀ.ਟੀ ਐਕਟ ਸਬੰਧੀ ਮੀਟਿੰਗ ਹੋਈ

ਫਾਜ਼ਿਲਕਾ, 13 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਿਵਲ ਸਰਜ਼ਨ ਦਫ਼ਤਰ ਫਾਜ਼ਿਲਕਾ ਵਿਚ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਵਿਚ ਪੀ.ਸੀ.ਪੀ ਐਨ ਡੀ.ਟੀ ਐਕਟ ਦੀ ਮੀਟਿੰਗ ਹੋਈ।PPN1304201721ਜਿਸ ਵਿਚ ਫਾਜ਼ਿਲਕਾ ਦੇ ਪ੍ਰਾਇਵੇਟ ਅਲਟ੍ਰਾਸਾਊਂਡ ਕਰਨ ਵਾਲੇ ਡਾਕਟਰ ਸ਼ਾਮਲ ਹੋਏ।ਡੀ.ਐਫ.ਪੀ.ਓ ਡਾ. ਗੁਰਪ੍ਰੀਤ ਰਾਏ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਰਾਜੇਸ਼ ਸ਼ਰਮਾ, ਡਾ. ਕਵਿਤਾ ਸਿੰਘ, ਮਾਸ ਮੀਡੀਆ ਅਫ਼ਸਰ ਅਨਿਲ ਧਾਮੂ ਹਾਜ਼ਰ ਸਨ।ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ ਫਾਜਿਲਕਾ ਵਿਚ ਬੇਟੀ ਬਚਾਓ ਅਭਿਆਨ ਨੂੰ ਸਫ਼ਲ ਬਣਾਉਣ ਲਈ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਅਤੇ ਸਾਰੇ ਪ੍ਰਾਈਵੇਟ ਡਾਕਟਰ ਇਮਾਨਦਾਰੀ ਨਾਲ ਇਸ ਸਮਾਜਿਕ ਸਮੱਸਿਆ ਨੂੰ ਦੂਰ ਕਰਨ ਵਿਚ ਸਹਿਯੋਗ ਦੇਣ।ਉਨ੍ਹਾਂ ਕਿਹਾ ਕਿ ਕਿਧਰੇ ਵੀ ਪੀ.ਐਨ.ਡੀ.ਟੀ ਕਾਨੂੰਨ ਦੀ ਉਲੰਘਣਾ ਹੁੰਦੀ ਹੈ ਤਾਂ ਜਲਦੀ ਉਨ੍ਹਾਂ ਦੇ ਅਧਿਆਨ ਵਿਚ ਲਿਆਂਦਾ ਜਾਵੇ ਤਾਂਕਿ ਉਕਤ ਵਿਅਕਤੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਸਕੇ।
ਇਸ ਮੌਕੇ ਸਿਵਲ ਹਸਪਤਾਲ ਵਿਚ ਸਿਰਫ਼ ਗਰਭਵਤੀ ਮਾਤਾਵਾਂ ਦੇ ਅਲਟ੍ਰਾਸਾਊਂਡ ਕਰਨ ਦੇ ਲਈ ਡਾ. ਅਕਿੰਤਾ ਜਸੂਜਾ ਨੇ ਆਪਣੀ ਰਜ਼ਾਮੰਦੀ ਵੀ ਦਿੱਤੀ ਤਾਂਕਿ ਸਰਕਾਰੀ ਹਸਪਤਾਲ ਵਿਚ ਆਉਣ ਵਾਲੇ ਸਮੇਂ ਵਿਚ ਗਰਭਵਤੀ ਮਾਤਾਵਾਂ ਨੂੰ ਇਹ ਸੁਵਿਧਾ ਮੁਹੱਈਆ ਕਰਵਾਈ ਜਾ ਸਕੇ।ਇਸ ਦੇ ਲਈ ਜ਼ਰੂਰੀ ਕਾਰਵਾਈ ਅਗਲੇ ਕੁੱਝ ਦਿਨਾਂ ਵਿਚ ਮੁਕੰਮਲ ਕਰ ਲਈ ਜਾਵੇਗੀ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply