ਜੰਡਿਆਲਾ ਗੁਰੂ, 13 ਅਪ੍ਰੈਲ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਬੀਤੇ ਕੱਲ੍ਹ ਸੜਕ ਹਾਦਸੇ ਵਿੱਚ ਮਾਰੇ ਗਏ 4 ਬੱਚੇ ਜਿਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਕਰ ਪਿੰਡ ਦਸ਼ਮੇਸ਼ ਨਗਰ ਜ਼ਿਲਾ ਅੰਮ੍ਰਿਤਸਰ ਵਿਖੇ ਕਰ ਦਿੱਤਾ ਗਿਆ।ਇਹ ਚਾਰੇ ਬੱਚੇ ਗਰੀਬ ਪਰਿਵਾਰ ਨਾਲ ਸੰਬੰਧਿਤ ਸਨ।
ਇਨ੍ਹਾਂ ਵਿੱਚੋਂ ਮੇਜਰ ਸਿੰਘ ਜੋ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ ਦੀ ਪਤਨੀ ਅਪਾਹਿਜ ਹੈ।ਇਸ ਦੇ ਦੋ ਬੇਟੇ ਪਲਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਇਸ ਹਾਦਸੇ ਵਿੱਚ ਮਾਰੇ ਗਏ।ਹੁਣ ਪਿੱਛੇ ਇਸ ਦੀਆਂ ਕੇਵਲ ਦੋ ਬੇਟੀਆਂ ਹੀ ਬਚੀਆਂ ਹਨ।ਇਸ ਘਰ ਦੇ ਪਰਿਵਾਰ ਦੀ ਆਰਥਿਕ ਹਾਲਤ ਇੰਨੀ ਪਤਲੀ ਹੈ ਕਿ ਕਈ ਸਾਲਾਂ ਤੋਂ ਬਿਜਲੀ ਦਾ ਬਿੱਲ ਨਾ ਅਦਾਇਗੀ ਹੋਣ ਕਾਰਣ ਕੁਨੈਕਸ਼ਨ ਕੱਟਿਆ ਹੋਇਆ ਹੈ।ਜੋ ਇਹ ਬੁਰੇ ਆਰਥਿਕ ਹਾਲਤ ਹੋਣ ਕਾਰਣ ਦੁਬਾਰਾ ਬਿਜਲੀ ਦਾ ਕੁਨੈਕਸ਼ਨ ਨਹੀਂ ਲਗਵਾ ਸਕੇ।ਇਸ ਤੋਂ ਇਲਾਵਾ ਇਨਾ ਦੇ ਘਰ ਪੀਣ ਵਾਲੇ ਪਾਣੀ ਦਾ ਨਾ ਤਾਂ ਸਰਕਾਰੀ ਕੁਨਕੇਸ਼ਨ ਹੈ ਤੇ ਨਾ ਹੀ ਨਲਕਾ ਹੈ।ਇਸੇ ਤਰਾਂ ਅਨੋਖ ਸਿੰਘ ਦੇ ਪਰਿਵਾਰ ਦਾ ਹਾਲ ਹੈ ਜਿਸ ਦੀਆਂ 6 ਬੇਟੀਆਂ ਅਤੇ ਦੋ ਬੇਟੇ ਹਨ।ਜਿਨ੍ਹਾਂ ਵਿੱਚੋਂ ਇਕ ਬੇਟੇ ਗੋਪੀ ਦੀ ਮੌਤ ਹੋਣ ਕਾਰਨ ਪਰਿਵਾਰ ਨੂੰ ਭਾਰੀ ਸਦਮਾ ਪਹੁੰਚਿਆ ਹੈ।ਅਨੋਖ ਸਿੰਘ ਵੀ ਆਪਣੇ ਪਰਿਵਾਰ ਦਾ ਦਿਹਾੜੀ ਤੇ ਮਜਦੂਰੀ ਕਰਕੇ ਪੇਟ ਪਾਲਦਾ ਹੈ।ਇਸੇ ਤਰਾਂ ਸੁਖਦੇਵ ਸਿੰਘ ਦਾ ਪਰਿਵਾਰ ਹੈ ਜਿਸ ਦੇ 3 ਬੇਟੀਆਂ ਅਤੇ ਦੋ ਬੇਟੇ ਹਨ।ਜਿਨ੍ਹਾਂ ਵਿੱਚੋਂ ਇੱਕ ਬੇਟੇ ਦੀ ਕੱਲ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।ਇਸ ਮੌਕੇ ਪਹੁੰਚੇ ਆਮ ਆਦਮੀ ਪਾਰਟੀ ਦੇ ਨੇਤਾ ਸਾਬਕਾ ਈ.ਟੀ.ਓ ਹਰਭਜਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਨੂੰ ਇਨ੍ਹਾਂ ਗਰੀਬ ਪਰਿਵਾਰਾਂ ਦੇ ਬੱਚਿਆ ਦੀ ਮੁਫ਼ਤ ਪੜਾਈ ਦੇ ਨਾਲ ਨਾਲ ਸਥਾਈ ਰੁਜ਼ਗਾਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media