ਹਜ਼ੂਰ ਸਾਹਿਬ (ਨਾਂਦੇੜ), 13 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ 13 ਅਪ੍ਰੈਲ ਨੂੰ ਵਿਸਾਖੀ ਦੇ ਮੌਕੇ ਤੇ 1000 ਤੋਂ ਸੰਗਤਾਂ ਵਲੋਂ ਸ਼ਰਧਾ ਸਹਿਤ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਗਈ।

ਤਖ਼ਤ ਸੱਚਖੰਡ ਹਜ਼ੂਰ ਸਾਹਿਬ ਦੇ ਮੁੱਖ ਜਥੇਦਾਰ ਬਾਬਾ ਕੁਲਵੰਤ ਸਿੰਘ ਦੀ ਮੌਜੂਦਗੀ ਵਿੱਚ ਪੰਜ ਪਿਆਰੇ ਸਾਹਿਬਾਨ ਵਲੋਂ ਸੰਗਤਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਗਿਆ, ਜਿੰਨਾਂ ਵਿੱਚ ਛੋਟੇ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ । 
ਰਵਿੰਦਰ ਸਿੰਘ ਮੋਦੀ ਅਨੁਸਾਰ ਤਖ਼ਤ ਸਾਹਿਬ ਵਿਖੇ ਪਿਛਲੇ ਅੱਠ ਦਿਨਾਂ ਵਿੱਚ 3000 ਹਜਾਰ ਤੋਂ ਵੱਧ ਸੰਗਤਾਂ ਵਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਗਈ ਹੈ।ਹਜ਼ੂਰ ਸਾਹਿਬ ਵਿਖੇ ਵਨਜਾਰਾ ਸਮਾਜ ਸਮੇਤ ਵੱਡੀ ਗਿਣਤੀ `ਚ ਸੰਗਤਾਂ ਵਲੋਂ ਅੰਮ੍ਰਿਤ ਪਾਣ ਕੀਤਾ ਜਾ ਰਿਹਾ ਹੈ।ਹਜ਼ੂਰ ਸਾਹਿਬ ਵਿਖੇ ਰਹਿਣ ਵਾਲੇ ਸਿੱਖ ਰਹਿਤ-ਮਰਿਯਾਦਾ ਵਿਚ ਪੱਕੇ ਹੋਣ ਕਾਰਨ ਦੱਖਣ ਵਿਚ ਸਿੱਖੀ ਕਾਫੀ ਵੱਧ ਰਹੀ ਹੈ ਅਤੇ ਨਸ਼ੇ ਦਾ ਪ੍ਰਚਲਨ ਵੀ ਬਹੁਤ ਹੀ ਘੱਟ ਵੇਖਿਆ ਜਾ ਰਿਹਾ ਹੈ।
Punjab Post Daily Online Newspaper & Print Media