16 ਅਪ੍ਰੈਲ ਨੂੰ ਫਿਲਮ ਸਟਾਰ ਰਣਦੀਪ ਹੁੱਡਾ ਕਰਨਗੇ ਸ਼ੁਭਅਰੰਭ
ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) ਐਨ.ਸੀ.ਆਰ ਅਧਾਰਿਤ ਜੀ.ਆਰ.ਆਰ ਕੰਪਨੀ ਵਲੋਂ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਨੂੰ ਸਾਫ ਸੁਥਰਾ, ਹਰਿਆ ਭਰਿਆ ਤੇ ਸਿਹਤਮੰਦ ਬਣਾਉਣ ਦੇ ਮੰਤਵ ਨਾਲ 16 ਅਪ੍ਰੈਲ ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਪਹਿਲੀ ਹੈਰੀਟੇਜ਼ ਹਾਫ ਮੈਰਾਥਨ ਨੂੰ ਲੈ ਕੇ ਜਿਥੇ ਸ਼ਹਿਰ ਵਾਸੀਆਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਕਈ ਦਿਨਾਂ ਤੋਂ ਸ਼ਹਿਰ ਦੇ ਵਿਚ ਡੇਰਾ ਲਗਾਈ ਬੈਠੇ ਕੰਪਨੀ ਦੇ ਸੀਨੀਅਰ ਅਧਿਕਾਰੀ ਸਿਧਾਰਥ ਚੌਧਰੀ ਨੇ ਆਪਣੇ ਸਾਥੀਆਂ ਸਮੇਤ ਇਸ ਮੈਰਾਥਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ।
ਇਸ ਸਮੇਂ ਉਨਾਂ ਦੱਸਿਆ ਕਿ ਮੈਰਾਥਨ ਦਅਿਾਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ 21 ਕਿਲੋਮੀਟਰ, 10 ਕਿਲੋਮੀਟਰ, 3 ਕਿ: ਮੀ: ਤੇ 1 ਕਿ: ਮੀ: ਮੈਰਾਥਨ ਰਸਤਿਆਂ ਨੂੰ ਮਾਹਿਰ ਕੋਚਾਂ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ੇ ਵਲੋਂ ਚੰਗੀ ਤਰ੍ਹਾਂ ਵੇਖਿਆ, ਵਾਚਿਆ ਜਾ ਚੁੱਕਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੈਰਾਥਨ ਦੇ ਵਿਚ ਵੱਖ-ਵੱਖ ਉਮਰ ਵਰਗ ਦੇ 3 ਹਜਾਰ ਤੋਂ ਉਪਰ ਸ਼ਹਿਰੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਇਹ ਮੈਰਾਥਨ ਕਿਲ੍ਹਾ ਗੋਬਿੰਦਗੜ੍ਹ ਨਜ਼ਦੀਕ ਪੰਜਾਬ ਰੋਡਵੇਜ਼ ਵਰਕਸ਼ਾਪ ਤੋਂ ਸ਼ੁਰੂ ਹੋਵੇਗੀ, ਜਿਸ ਦਾ ਸ਼ੁਭਅਰੰਭ ਬਾਲੀਵੁੱਡ ਫਿਲਮ ਸਟਾਰ ਰਣਦੀਪ ਹੁੱਡਾ ਹਰੀ ਝੰਡੀ ਦੇ ਕੇ ਕਰਨਗੇ।ਉਨ੍ਹਾਂ ਦੱਸਿਆ ਕਿ ਮੈਰਾਥਨ ਨੂੰ ਸਫਲਤਾ ਪੂਰਵਕ ਸਿਰੇ ਚੜਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਜਦੋਂ ਕਿ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਨੂੰ ਹਯਾਤ ਹੌਟਲ ਤੋਂ ਮੈਰਾਥਨ ਨਾਲ ਸਬੰਧਤ ਡਰੈਸ ਕੋਡ, ਚੈਸਟ ਨੰਬਰ ਤੇ ਹੋਰ ਸਮੱਗਰੀ ਮੁਹੱਈਆ ਕਰ ਦਿੱਤੀ ਗਈ ਹੈ। ਇਸ ਮੋਕੇ ਅਨਸਾ ਚੌਧਰੀ, ਸਾਂਚੀਆ ਆਇਕਰ, ਮਹਿਕ ਕਪੂਰ, ਸਿਮਰਨ, ਅਵਤਾਰ ਸਿੰਘ ਪੀਪੀ, ਭਗਵਾਨ ਦਾਸ, ਅਵਤਾਰ ਸਿੰਘ ਜੀਐਨਡੀਯੂ, ਜੀਐਸ ਸੰਧੁੂ, ਹਰਜੀਤ ਸਿੰਘ, ਪ੍ਰੇਮ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media