ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਸੁਖਬੀਰ ਸਿੰਘ) – ਮੁੱਖ ਡਾਇਰੈਕਟਰ ਵਿਜੀਲੈਂਸ ਬਿਉਰੋ ਪੰਜਾਬ ਚੰਡੀਗੜ ਬੀ. ਕੇ. ੳੱਪਲ ਆਈ.ਪੀ.ਐਸ ਵਲੋ ਵਿਜੀਲੈਂਸ ਬਿਉਰੋ ਰੇਂਜ ਅੰਮ੍ਰਿਤਸਰ ਦਫਤਰ ਦੇ ਅਧਿਕਾਰੀਆ/ਕਰਮਚਾਰੀਆ ਨਾਲ ਬੱਚਤ ਭਵਨ ਰਣਜੀਤ ਐਵੀਨਿਉ ਵਿਖੇ ਮੀਟਿੰਗ ਕੀਤੀ ਮੀਟਿੰਗ ਦੋਰਾਨ ਬੀ.ਕੇ ੳੱਪਲ ਨੇ ਵਿਜੀਲੈਂਸ ਬਿਉਰੋ ਦੇ ਸਮੂਹ ਅਫਸਰਾ ਅਤੇ ਵਿਜੀਲੈਂਸ ਬਿਉਰੋ ਦੇ ਏਜੰਡੇ ਦੀ ਜਾਣਕਾਰੀ ਦਿੱਤੀ ‘ਤੇ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਦੇ ਨਿਰਦੇਸ਼ ਦਿੱਤੇ ਅਤੇ ਇਸ ਤੋ ਇਲਾਵਾ ਆਸ ਪਾਸ ਇਲਾਕੇ ਵਿੱਚ ਚੱਲ ਰਹੇ ਕੰਮ-ਕਾਰਜ ਪਰ ਪੈਣੀ ਨਿਗਾਹ ਰੱਖਣ ਦੀ ਹਦਾਇਤ ਕੀਤੀ।ਮੀਟਿੰਗ ਦੋਰਾਨ ਆਰ.ਕੇ. ਬਖਸ਼ੀ ਐਸ.ਐਸ.ਪੀ ਵਿਜੀਲੈਂਸ ਬਿਉਰੋ ਅੰਮ੍ਰਿਤਸਰ ਰੇਂਜ, ਨਵਜੋਤ ਸਿੰਘ ਡੀ.ਐਸ.ਪੀ ਵਿਜੀਲੈਂਸ ਬਿਉਰੋ ਅੰਮ੍ਰਿਤਸਰ, ਸ਼੍ਰੀਮਤੀ ਕੰਵਲਦੀਪ ਕੋਰ ਡੀਐਸਪੀ ਵਿਜੀਲੈਂਸ ਬਿਉਰੋ ਤਰਨਤਾਰਨ, ਸ਼੍ਰੀ ਤੇਜਿੰਦਰ ਪਾਲ ਸਿੰਘ ਡੀ.ਐਸ.ਪੀ ਵਿਜੀਲੈਂਸ ਬਿਉਰੋ ਗੁਰਦਾਸਪੁਰ ਅਤੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media