Wednesday, March 18, 2026

ਹੋਂਸਲੇ ਤੇ ਹਿੰਮਤ ਨਾਲ ਕਰੋਂ ਆਪਣੀ ਮੰਜਿਲ ਨੂੰ ਪ੍ਰਾਪਤ – ਡੀ.ਜੀ.ਪੀ ਬੋਰਵਾਂਕਰ

ਫਾਜ਼ਿਲਕਾ, 14 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਗ੍ਰੇਜੂਏਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਲੜਕੀਆਂ ਲਈ ਸਥਾਨਕ ਸੰਜੀਵ ਪੈਲਸ ਵਿਚ ਉਨ੍ਹਾਂ ਨੂੰ ਸੁਪਨਿਆਂ ਦੀ ਦੁਨੀਆਂ ਦੇ ਰੁਬਰੂ ਕਰਵਾਉਣ ਲਈ ‘ਉਡਾਨ’ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। PPN1404201714ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਮੈਡਮ ਮੀਰਾ ਚੱਡਾ ਬੋਰਵਾਂਕਰ ਡੀਜੀਪੀ ਬਿਊਰੋ ਆਫ ਪੁਲਸ ਰਿਸਰਚ ਐਂਡ ਡਿਵੈਲਪਮੈਂਟ, ਡਿਪਟੀ ਕਮਿਸ਼ਨਰ ਫਾਜ਼ਿਲਕਾ ਮੈਡਮ ਈਸ਼ਾ ਕਾਲੀਆ, ਮੈਡਮ ਸਵਾਤੀ ਚੋਪੜਾ ਆਈਆਰਐਸ ਡਿਪਟੀ ਕਮਿਸ਼ਨਰ ਕਸਟਮ ਵਿਭਾਗ ਅਤੇ ਮੈਡਮ ਕੰਵਰਦੀਪ ਕੌਰ ਆਈਪੀਐਸ ਐਸਪੀ ਐਚ ਫਾਜ਼ਿਲਕਾ ਅਤੇ ਪੂਰਨਿਮਾ ਨਾਗਪਾਲ ਸਨ। ਪ੍ਰੋਗਰਾਮ ਦਾ ਮੁੱਖ ਮਕਸਦ ਲੜਕੀਆਂ ਨੂੰ ਉਨ੍ਹਾਂ ਦੇ ਭਵਿੱਖ ਲਈ ਉਤਸ਼ਾਹਤ ਕਰਨਾ ਸੀ।ਵਿਸ਼ੇਸ਼ ਤੌਰ ਤੇ ਆਏ ਐਂਕਰ ਸੁਨੀਲ ਤਨੇਜਾ ਨੇ ਮਹਿਮਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਿਚਾਰਾਂ ਰਾਹੀ ਦਰਸ਼ਕਾਂ ਦੇ ਰੁਬਰੂ ਕਰਵਾਇਆ।PPN1404201715
ਪ੍ਰੋਗਰਾਮ ਵਿਚ ਮੈਡਮ ਮੀਰਾ ਬੋਰਵਾਂਕਰ ਨੇ ਲੜਕੀਆਂ ਨੂੰ ਆਪਣੇ ਸੰਬੋਧਨ ਵਿਚ ਆਪਣੀ ਜਿੰਦਗੀ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜਿਆਦਾਤਰ ਬਚਪਨ ਫਾਜ਼ਿਲਕਾ ਵਿਚ ਬੀਤਿਆ ਹੈ, ਜਿਥੇ ਉਨ੍ਹਾਂ ਡੀਸੀ ਮਾਡਲ ਸਕੂਲ ਵਿਚ ਆਪਣੀ ਪ੍ਰਾਇਮਰੀ ਸਿੱਖਿਆ ਪ੍ਰਾਪਤ ਕੀਤੀ ਅਤੇ ਮਿਡਲ ਅਤੇ ਸਕੈਂਡਰੀ ਸਿੱਖਿਆ ਸਰਕਾਰੀ ਕੰਨਿਆਂ ਸੀਨੀਅਰ ਸਕੈਂਡਰੀ ਸਕੂਲ ਤੋਂ ਪ੍ਰਾਪਤ ਕੀਤੀ।ਉਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਉਨ੍ਹਾਂ ਦਾ ਸੁਪਨਾ ਸਿਵਲ ਸਰਵਸਿਜ਼ ਵਿਚ ਜਾ ਕੇ ਲੋਕਾਂ ਦੀ ਸੇਵਾ ਕਰਨਾ ਸੀ। ਜਿਸ ਨੂੰ ਆਪਣੇ ਮਾਪਿਆ ਦੀ ਮੱਦਦ ਨਾਲ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਸਾਲ 1981 ਵਿਚ ਉਨ੍ਹਾਂ ਆਈ.ਪੀ.ਐਸ ਪਾਸ ਕੀਤੀ ਅਤੇ ਪੁਲਿਸ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਆਪਣੇ ਕੰਮ ਕਰਨ ਦੇ ਤਰੀਕਿਆਂ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਲੜਕੀਆਂ, ਔਰਤਾਂ, ਗਰੀਬ ਅਤੇ ਲੋੜਵੰਦਾਂ ਦੀ ਮੱਦਦ ਕਰਨਾ ਰਿਹਾ ਹੈ।ਜਿਸ ‘ਤੇ ਕੰਮ ਕਰਦਿਆਂ ਉਨ੍ਹਾਂ ਲੜਕੀਆਂ ਅਤੇ ਔਰਤਾਂ ਤੇ ਹੋਣ ਵਾਲੇ ਅੱਤਿਆਚਾਰ ਅਤੇ ਬਾਲ ਮਜਦੂਰੀ ਨੂੰ ਬੰਦ ਕਰਨ ਲਈ ਵਿਸ਼ੇਸ਼ ਕੰਮ ਕੀਤਾ, ਜਿਸ ਤੇ ਵੱਡੀ ਪੱਧਰ ਤੇ ਸਫਲਤਾ ਵੀ ਮਿਲੀ। ਉਨ੍ਹਾਂ ਲੜਕੀਆਂ ਨੂੰ ਆਪਣੇ ਸੰਦੇਸ਼ ਵਿਚ ਕਿਹਾ ਕਿ ਮੁਕਾਬਲੇਬਾਜੀ ਦੇ ਦੌਰ ਵਿਚ ਜਿੰਦਗੀ ਵਿਚ ਆਪਣਾ ਟੀਚਾ ਮਿੱਥਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਲੜਕੀਆਂ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਨੇ ਜਿੰਦਗੀ ਵਿਚ ਜੋ ਵੀ ਕਰਨਾ ਹੈ, ਉਸ ਤੇ ਪਰਿਪੱਖ ਹੋ ਕੇ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਕ ਲੜਕੀ ਹੋਣ ਦੇ ਨਾਤੇ ਉਸ ਤੇ ਵਿਆਹ ਤੋਂ ਪਹਿਲਾਂ ਤੇ ਬਾਅਦ ਵਿਚ ਬਹੁਤ ਸਾਰੀਆਂ ਜਿੰਮੇਵਾਰੀਆਂ ਹੁੰਦੀਆਂ ਹਨ, ਜਿੰਨ੍ਹਾਂ ਨੂੰ ਨਿਭਾਉਣ ਲਈ ੳਹ ਸ਼ੁਰੂ ਤੋਂ ਹੀ ਆਪਣੇ ਆਪ ਨੂੰ ਕਾਬਲ ਬਣਾਉਣ ਤਾਂ ਜੋ ਭਵਿੱਖ ਵਿਚ ਕੋਈ ਵੀ ਕਿਸੇ ਕਿਸਮ ਦੀ ਸਮੱਸਿਆ ਦਾ ਸਾਮਹਣਾ ਨਾ ਕਰਨਾ ਪਵੇ। ਇਸ ਮੌਕੇ ਮੈਡਮ ਸਵਾਤੀ ਚੋਪੜਾ ਅਤੇ ਮੈਡਮ ਕੰਵਰਦੀਪ ਕੌਰ ਨੇ ਵੀ ਲੜਕੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਪਣੀ ਨੌਕਰੀ ਦੇ ਤਜੁਰਬਿਆਂ ਬਾਰੇ ਦੱਸਿਆ। ਉਨ੍ਹਾਂ ਲੜਕੀਆਂ ਨੂੰ ਹੋਂਸਲੇ ਤੇ ਹਿੰਮਤ ਨਾਲ ਆਪਣੀ ਮੰਜਿਲ ਸਰ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਜਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਉਲਟਾ ਉਨ੍ਹਾਂ ਮੁਸ਼ਕਿਲਾਂ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ।ਪ੍ਰੋਗਰਾਮ ਵਿਚ ਵੱਖ ਵੱਖ ਕਾਲਜਾਂ ਅਤੇ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ।ਇਸ ਮੌਕੇ ਗਵਾਫ ਦੇ ਜਨਰਲ ਸਕੱਤਰ ਇੰਜ. ਨਵਦੀਪ ਅਸੀਜਾ, ਡੀਐਸਪੀ ਹੈਡਕਵਾਰਟਰ ਰਾਹੁਲ ਭਾਰਦਵਾਜ, ਇੰਜ. ਸੰਜੀਵ ਨਾਗਪਾਲ, ਡਾ. ਰਜਿੰਦਰ ਗਿਰਧਰ, ਲੈਕਚਰਾਰ ਰਮਨ ਖੁਰਾਣਾ, ਹਰਮੀਤ ਸਿੰਘ ਜੱਸਲ, ਬੰਟੀ ਸ਼ਰਮਾ, ਲਛਮਣ ਦੋਸਤ, ਰਿਤਿਸ਼ ਕੁੱਕੜ, ਚੰਦਨ ਕਾਮਰਾ, ਸ਼ਿਵਮ ਮਦਾਨ ਤੇ ਹੋਰ ਸੰਸਥਾਂ ਦੇ ਆਹੁਦੇਦਾਰ ਤੇ ਮੈਂਬਰ ਹਾਜ਼ਰ ਸਨ। ਪ੍ਰੋਗਰਾਮ ਵਿਚ ਮੰਚ ਸੰਚਾਲਨ ਸਬ ਇੰਸਪੈਕਟਰ ਲਵਮੀਤ ਕੋਰ ਨੇ ਬਾਖੂਬੀ ਕੀਤਾ ਅਤੇ ਮਹਿਮਾਨਾਂ ਦੇ ਜੀਵਨ ਪਰਿਚੈ ਤੋਂ ਦਰਸ਼ਕਾਂ ਨੂੰ ਜਾਣੂੰ ਕਰਵਾਇਆ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply