ਫਾਜ਼ਿਲਕਾ, 14 ਅਪ੍ਰੈਲ (ਵਿਨੀਤ ਅਰੋੜਾ): ਵਿਸ਼ਵ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਅਤੇ ਸਭ ਤੋਂ ਵੱਧ ਡਿਗਰੀ ਪ੍ਰਾਪਤ ਕਰਨ ਵਾਲੇ ਯੁੱਗ ਪੁਰਸ਼ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਮੌਕੇ ਅੱਜ ਭਾਰਤੀ ਵਾਲਮੀਕਿ ਧਰਮ ਸਮਾਜ ਨੇ ਸਥਾਨਕ ਕੋਰਟ ਕੰਪਲੈਕਸ ਦੇ ਨੇੜੇ ਸਥਿਤ ਡਾ. ਭੀਮ ਰਾਓ ਅੰਬੇਦਕਰ ਜੀ ਦੀ ਫੋਟੋ ‘ਤੇ ਫੁੱਲ ਮਾਲਾਵਾਂ ਚੜ੍ਹਾਈਆਂ।
ਇਸ ਮੌਕੇ ਭਾਵਾਧਸ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਲਵਲੀ ਵਾਲਮੀਕਿ ਨੇ ਸਾਰਿਆਂ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਇਹ ਉਹ ਤਿਓਹਾਰ ਹੈ ਜੋ ਪੂਰਾ ਸਾਲ ਵੀ ਮਨਾਇਆ ਜਾਵੇ ਤਾਂ ਵੀ ਘੱਟ ਹੈ। ਕਿਉਂਕਿ ਸਾਡਾ ਹਰ ਦਿਨ ਬਾਬਾ ਸਾਹਿਬ ਜੀ ਵੱਲੋਂ ਲਿਖੇ ਸੰਵਿਧਾਨ ਦੇ ਤਹਿਤ ਹੀ ਚਲਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਨੂੰ ਵੋਟ ਦਾ ਅਧਿਕਾਰ ਵੀ ਬਾਬਾ ਸਾਹਿਬ ਦੀ ਹੀ ਦੇਨ ਹੈ ਅਤੇ ਸਾਨੂੰ ਬਾਬਾ ਸਾਹਿਬ ਦੇ ਪੜ੍ਹੋ ਲਿਖੋ ਸੰਘਰਸ਼ ਕਰੋ ਦੇ ਸੰਦੇਸ਼ ਨੂੰ ਹਰ ਘਰ ਵਿਚ ਪਹੁੰਚਾਣਾ ਚਾਹੀਦਾ ਹੈ। ਤਾਕਿ ਹਰ ਵਰਗ ਸਿੱਖਿਅਤ ਹੋਕੇ ਦੇਸ਼ ਦੀ ਤਰੱਕੀ ਦਾ ਹਿੱਸਾ ਬਣ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰੈਸ ਸਕੱਤਰ ਵਿਨੈ ਪ੍ਰਵਾਨਾ, ਵੀਰ ਮਹਿਪਾਲ, ਰਾਜਪਾਲ, ਬੰਟੀ ਕਾਂਗੜਾ, ਰਾਜ ਕੁਮਾਰ, ਰਾਜ ਕੁਮਾਰ ਚਾਂਵਰੀਆ, ਗੋਬਿੰਦ ਵਾਲਮੀਕਿ, ਅਜੈ ਸਾਰਵਾਨ, ਰਾਜ ਕੁਮਾਰ ਜਾਦੂ ਸੰਕਟ, ਪ੍ਰਵੀਨ ਸਾਰਵਾਨ, ਸੰਤੋਸ਼ ਕੁਮਾਰ ਅਤੇ ਹੋਰ ਹਾਜ਼ਰ ਸਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media