Saturday, July 25, 2026

ਰਾਜਨ ਲੂਨਾ ਬਣੇ ਆਈ.ਟੀ.ਸੀ.ਐਫ ਪ੍ਰਸੋਨਲ ਵਿਭਾਗ ਦੇ ਡਿਪਟੀ ਡਾਇਰੈਕਟਰ

ਫਾਜ਼ਿਲਕਾ, 14 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਇੰਡੀਅਨ ਟਵੰਟੀ-20 ਕ੍ਰਿਕੇਟ ਫੈਡਰੇਸ਼ਨ ਵੱਲੋਂPPN1404201716 ਸੰਗਮ ਕੰਪਿਊਟਰ ਸੈਂਟਰ ਦੇ ਸੰਚਾਲਕ ਅਤੇ ਆਰਟੀ ਵਰਕਰ ਰਾਜਨ ਲੂਨਾ ਨੂੰ ਡਿਪਟੀ ਡਾਇਰੈਕਟਰ ਆਫ਼ ਪ੍ਰਸੋਨਲ ਆਫ਼ੇਅਰ ਡਿਪਾਰਟਮੈਂਟ ਅਤੇ ਪੰਜਾਬ ਦਾ ਆਰਟੀਆਈ ਸੈਲ ਇੰਚਾਰਜ਼ ਨਿਯੁੱਕਤ ਕੀਤਾ ਗਿਆ ਹੈ।ਪ੍ਰਾਪਤ ਜਾਣਕਾਰੀ ਦੇ ਮੁਤਾਬਕ ਫੈਡਰੇਸ਼ਨ ਦੇ ਡਾਇਰੈਕਟਰ ਪਿਯੁਸ਼ ਰਾਣਾ ਵੱਲੋਂ ਨਿਯੁਕਤੀ ਪੱਤਰ ਸੋਂਪਕੇ ਪ੍ਰਸੋਨਲ ਮਾਮਲਿਆਂ ਦੇ ਵਿਭਾਗ ਦਾ ਡਿਪਟੀ ਡਾਇਰੈਕਟਰ ਅਤੇ ਆਰਟੀਆਈ ਦਾ ਕੰਮਭਾਰ ਸੋਂਪਿਆ। ਉਨ੍ਹਾਂ ਦੱਸਿਆ ਕਿ ਫੈਡਰੇਸ਼ਨ ਦਾ ਮੁੱਖ ਮੰਤਵ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਆਰਟੀਆਈ ਵਿੰਗ ਸਥਾਪਤ ਕਰਨਾ ਹੈ ਅਤੇ ਸਥਾਪਤ ਕੀਤੇ ਗਏ ਆਰ.ਟੀ.ਆਈ ਵਿੰਗ ਨੂੰ ਤਿੰਨ ਜੋਨਲ ਹੈਡਕਵਾਟਰ ਵੱਲੋਂ ਚਲਾਇਆ ਜਾਵੇਗਾ।ਇਸ ਵਿਚ ਲੋਕਾਂ ਨੂੰ ਫੈਡਰੇਸ਼ਨ ਦੇ ਨਾਲ ਜੋੜਿਆ ਜਾਵੇਗਾ ਅਤੇ ਉਨ੍ਹਾਂ ਨੂੰ ਆਰ.ਟੀ.ਆਈ ਐਕਟ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ।ਰਾਜਨ ਲੂਨਾ ਨੇ ਫੈਡਰੇਸ਼ਨ ਨੂੰ ਭਰੋਸਾ ਦੁਆਇਆ ਕਿ ਜੋ ਜਿੰਮੇਵਾਰੀ ਉਨ੍ਹਾਂ ਨੂੰ ਫੈਡਰੇਸ਼ਨ ਨੇ ਸੋਂਪੀ ਹੈ ਉਹ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply