Saturday, July 25, 2026

ਦੋ ਪੁਲਿਸ ਮੁਲਾਜ਼ਮਾਂ ਨੇ ਦਲੇਰੀ ਨਾਲ ਪਿੱਛਾ ਕਰ ਕੇ ਫੜਿਆ ਸਨੈਚਰ

ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ ਸੱਗੂ)  ਸਥਾਨਕ ਲਾਰੈਂਸ ਰੋਡ ਵਿਖੇ ਵਾਪਰੀ ਇੱਕ ਘਟਨਾ ਦੌਰਾਨ ਮਾਂ ਤੇ ਧੀਅ ਨੂੰ ਚਕਮਾ ਦੇ ਕੇ ਉਨਾਂ ਦਾ ਪਰਸ ਖੋਹ ਕੇ ਫਰਾਰ ਹੋਏ ਲੁਟੇਰਿਆਂ ਦਾ ਪੁਲਿਸ ਮੁਲਾਜ਼ਮਾਂ ਵਲੋਂ ਪਿੱਛਾ ਕਰਨ ‘ਤੇ ਉਨਾਂ ਵਿਚੋਂ ਇੱਕ ਨੂੰ ਕਾਬੂ ਕਰ ਲਏ ਜਾਣ ਦੀ ਖਬਰ ਹੈ।

ਲੁਟੇਰਿਆਂ ਪਿੱਛਾ ਕਰਨ ਵਾਲਾ ਪੁਲਿਸ ਮੁਲਾਜ਼ਮ ਸੁਬੇਗ ਸਿੰਘ ।
ਲੁਟੇਰਿਆਂ ਪਿੱਛਾ ਕਰਨ ਵਾਲਾ ਪੁਲਿਸ ਮੁਲਾਜ਼ਮ ਸੁਬੇਗ ਸਿੰਘ ।

ਡੀ.ਸੀ.ਪੀ ਇਨਵੈਸਟੀਗੇਸ਼ਨ ਜਗਮੋਹਨ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੀਸ਼ੂ ਵਾਸੀ ਲੋਹਾਰਕਾ ਆਪਣੀ ਬੇਟੀ ਨਾਲ ਸਮਾਨ ਖਰੀਦਣ ਲਈ ਲਾਰੈਂਸ ਰੋਡ ‘ਤੇ ਆਈ ਸੀ ਅਤੇ ਜਦ ਉਹ ਕਾਰ ਵਿਚ ਬੈਠਣ ਲੱਗੀ ਤਾਂ ਕੁੱਝ ਨੌਜਵਾਨਾਂ ਨੇ ਆ ਕੇ ਕਿਹਾ ਕਿ ਉਸ ਦੇ ਪੈਸੇ ਸੜਕ ‘ਤੇ ਡਿੱਗੇ ਹੋਏ ਹਨ ਤੇ ਜਦ ਉਸ ਨੇ ਹੇਠਾਂ ਦੇਖਿਆ ਤਾਂ ਉਹ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ ।ਜਦ ਨੀਸ਼ੂ ਨੇ ਰੌਲਾ ਪਾਇਆ ਤਾਂ ਡਿੳਟੀ ‘ਤੇ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਨੇ ਉਨਾਂ ਦਾ ਪਿੱਛਾ ਕੀਤਾ ਤਾਂ ਉਹ ਪਰਸ ਸੁੱਟ ਕੇ ਦੌੜ ਗਏ।ਪਰ ਪੁਲਿਸ ਮੁਲਾਜ਼ਮਾਂ ਸੁਬੇਗ ਸਿੰਘ ਤੇ ਹਰਦਿਆਲ ਸਿੰਘ ਨੇ ਲੁਟੇਰਿਆਂ ਦਾ ਪਿੱਛਾ ਜਾਰੀ ਰੱਖਦਿਆਂ ਇੱਕ ਲੁਟੇਰੇ ਨੂੰ ਟੇਲਰ ਰੋਡ ਦੇ ਨਾਕੇ ’ਤੇ ਕਾਬੂ ਕਰ ਲਿਆ ਤੇ ਉਸ ਦੇ ਦੋ ਸਾਥੀ ਦੌੜਣ ਵਿੱਚ ਸਫਲ ਹੋ ਗਏ।ਉਨਾਂ ਕਿਹਾ ਕਿ ਕਾਬੂ ਕੀਤੇ ਗਏ ਲੁਟੇਰੇ ਦੀ ਦੀ ਪਛਾਣ ਤਾਮਿਲਨਾਡੂ ਦੇ ਸੁਰਿੰਦਰ ਪ੍ਰਕਾਸ਼ ਵਜੋਂ ਹੋਈ ਹੈ।ਡੀ.ਸੀ.ਪੀ ਨੇ ਦੱਸਿਆ ਕਿ ਨੀਸ਼ੂ ਅਨੁਸਾਰ ਉਸ ਦੇ ਪਰਸ ਵਿੱਚ ਪਾਸਪੋਰਟ, ਮੋਬਾਇਲ ਤੇ ਨਕਦ 10000 ਰੁਪਏ ਸਨ।ਡੀ.ਸੀ.ਪੀ ਜਗਮੋਹਨ ਸਿੰਘ ਨੇ ਕਿਹਾ ਕਿ ਫਰਾਰ ਹੋਏ ਦੋਸ਼ੀਆਂ ਦੀ ਪਛਾਣ ਪ੍ਰਭੂ ਅਤੇ ਮੁਰੂਗੁਨ ਵਜੋਂ ਹੋਈ ਹੈ, ਜਿੰਨਾਂ ਦੀ ਭਾਲ ਲਈ ਵੱਖ-ਵੱਖ ਪਾਰਟੀਆਂ ਰੇਲਵੇ ਸੇਟੇਸ਼ਨ, ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰਨਾਂ ਸੱਕੀ ਥਾਵਾਂ ‘ਤੇ ਭੇਜ ਦਿਤੀਆਂ ਗਈਆਂ ਹਨ।ਉਨਾਂ ਕਿਹਾ ਕਿ ਇਹ ਦੋਸ਼ੀ ਕੁੱਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਆੲ ੇਸਨ, ਜਿੰਨਾਂ ਦੇ ਪੁਰਾਣੇ ਰਿਕਾਰਡ ਦਾ ਤਾਮਿਲਨਾਡੂ ਤੋਂ ਪਤਾ ਕਰਵਾਇਆ ਜਾ ਰਿਹਾ ਹੈ।
ਇਸੇ ਦੌਰਾਨ ਸਥਾਨਕ ਸੁਲਤਾਨਵਿੰਡ ਰੋਡ ਵਿਖੇ ਇੱਕ ਮੋਟਰਸਾਈਕਲ ਸਵਾਰ ਨੇ ਦਲਜੀਤ ਕੌਰ ਨਾਮੀ ਔਰਤ ਦਾ ਪਰਸ ਝਪਟ ਲਿਆ ਜਦੋਂ ਉਹ ਆਪਣੀ ਬੇਟੀ ਨਾਲ ਦਵਾਈ ਖਰੀਦਣ ਜਾ ਰਹੀ ਸੀ ।ਡੀ.ਸੀ.ਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਜਦੋਂ ਦਲਜੀਤ ਕੌਰ ਅਲਾਹਾਬਾਦ ਬੈਂਕ ਨੇੜੇ ਪਹੁੰਚੀ ਤਾਂ ਪਿਛੋਂ ਆਏ ਮੋਟਰਸਾਈਕਲ ਸਵਾਰ ਨੇ ਉਸ ਦਾ ਪਰਸ ਖਿਚ ਲਿਆ ਜਿਸ ਵਿੱਚ ਔਰਤ ਅਨੁਸਾਰ ਦੋ ਮਹਿੰਗੇ ਮੋਬਾਇਲ ਅਤੇ 5000 ਰੁਪਏ ਨਕਦ ਸਨ। ਉਨਾਂ ਕਿਹਾ ਕਿ ਥਾਣਾ ਸਿਵਲ ਲਾਈਨ ਅਤੇ ਥਾਣਾ ਸੁਲਤਾਨਵਿੰਡ ਵਿਖੇ ਦੋ ਵੱਖ ਵੱਖ ਕੇਸ ਦਰਜ ਕਰ ਲਏ ਗਏ ਹਨ।
ਲੁਟੇਰਿਆਂ ਪਿੱਛਾ ਕਰਨ ਵਾਲਾ ਪੁਲਿਸ ਮੁਲਾਜ਼ਮ ਸੁਬੇਗ ਸਿੰਘ ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply