Saturday, July 25, 2026

ਚੋਰੀ ਦੇ ਮੋਟਰਸਾਈਕਲ ਤੇ ਮੋਬਾਇਲਾਂ ਸਮੇਤ ਤਿੰਨ ਫੜੇ

ਅੰਮ੍ਰਿਤਸਰ, 15 ਅਪ੍ਰੈਲ  (ਪੰਜਾਬ ਪੋਸਟ- ਸੁਖਬੀਰ ਸਿੰਘ) – ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਲੁਟੇਰਾ ਗ੍ਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨਾਂ ਦੇ ਕਬਜ਼ੇ ਵਿਚੋਂ ਚੋਰੀ ਦੇ ਇੱਕ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਤੋਂ ਇਲਾਵਾ ਵੱਖ ਕੰਪਨੀਆਂ ਦੇ 4 ਮੋਬਾਇਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। PPN1504201705ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਏ.ਸੀ.ਪੀ ਦੱਖਣੀ ਮਨਜੀਤ ਸਿੰਘ ਨੇ ਦੱਸਿਆ ਕਿ ਖਾਸ ਮੁਖਬਰ ਦੀ ਇਤਲਾਹ `ਤੇ ਨਾਕਾਬੰਦੀ ਕਰ ਕੇ ਟਹਿਲ ਸਿੰਘ ਟਹਿਲਾ ਪੁੱਤਰ ਲਖਵਿੰਦਰ ਸਿੰਘ, ਸਿਮਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਰਾਂਜੇ ਦੀ ਹਵੇਲੀ ਅਤੇ ਰਵਿੰਦਰ ਸਿੰਘ ਪੁਤਰ ਗੁਰਦੇਵ ਸਿੰਘ ਵਾਸੀ ਤਰਨ ਤਾਰਨ ਰੋ ਨੂੰ ਕਾਬੂ ਕਰ ਕੇ ਪੁਛਗਿੱਛ ਉਪਰੰਤ ਤਿੰਨਾਂ ਦੋਸ਼ੀਆਂ ਪਾਸੋਂ ਚੋਰੀ ਕੀਤੇ ਵੱਖ-ਵੱਖ ਕੰਪਨੀਆਂ ਦੇ ਮੋਬਾਇਲ ਅਤੇ ਇੱਕ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ।ਉਕਤ ਦੋਸ਼ੀਆਂ ਦੇ ਖਿਲਾਫ ਥਾਣਾ ਸੁਲਤਾਨਵਿੰਡ ਵਿਖੇ ਆਈ.ਪੀ.ਸੀ ਦੀ ਧਾਰਾ 379, 379-ਬੀ ਤਹਿਤ ਮੁਕੱਸਦਮਾ ਨੰਬਰ 76 ਦਰਜ ਕਰ ਲਿਆ ਗਿਆ ਹੈ।ਉਨਾਂ ਕਿਹਾ ਕਿ ਇਹਨਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਜਾਂਚ ਪੜਤਾਲ ਲਈ ਰਿਮਾਂਡ ਲਿਆ ਜਾਵੇਗਾ।ਇਸ ਮੌਕੇ ਥਾਣਾ ਸੁਲਤਾਨਵਿੰਡ ਮੁਖੀ ਨੀਰਜ਼ ਕੁਮਾਰ, ਸਤਨਾਮ ਸਿੰਘ, ਸ਼ਰਨਜੀਤ ਸਿੰਘ, ਹਰਭਜਨ ਸਿੰਘ  ਆਦਿ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply