Saturday, July 25, 2026

ਨੰਨੇ ਮੁੰਨੇ ਬੱਚਿਆਂ ਨੇ ਹੈਰੀਟੇਜ਼ ਸਕੂਲ ਵਿੱਚ ਮਨਾਈ ਵਿਸਾਖੀ

ਦਾਤਰੀ ਨੂੰ ਲਵਾਦੇ ਘੁੰਗਰੂ, ਵਾਢੀ ਕਰਾਂਗੀ ਬਰੋਬਰ ਤੇਰੇ – ਪ੍ਰਿੰਸੀਪਲ ਹਰਪ੍ਰੀਤ ਕੌਰ 

ਬਟਾਲਾ, 15 ਅਪ੍ਰੈਲ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਦੀ ਧਰਤੀ ਸੂਰਬੀਰਾਂ ਤੇ ਬਹਾਦਰਾਂ ਦੀ ਧਰਤੀ ਹੈ। ਪੰਜਾਬ ਦੇ ਜੰਮਿਆਂ ਨੂੰ ਕਹਿੰਦੇ ਨਿੱਤ ਮੁਹਿੰਮਾ ਦੇ ਸਹੀ ਅਰਥਾ ਨੂੰ ਸਮਝਾਉਣ ਦੇ ਮਕਸਦ ਨਾਲ ਅਲੀਵਾਲ ਰੋਡ ਸਥਿਤ ਡੀ.ਆਰ ਹੈਰੀਟੇਜ ਪਬਲਿਕ ਸਕੂਲ ਵਿਖੇ ਵਿਸਾਖੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ।PPN1504201706ਸਕੂਲ ਡਾਇਰੈਕਟਰ ਮਦਨ ਲਾਲ ਮੈਨੇਜਰ ਸੰਜੀਵ ਕੁਮਾਰ, ਸਕੂਲ ਪਿ੍ਰੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਨੇ ਮਿਡਲ ਵਿੰਗ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਵਿਸਾਖੀ ਦਾ ਦਿਹਾੜਾ ਸੰਸਾਰ ਭਰ ਵਾਸਤੇ ਬਹਤੁ ਹੀ ਮਹਾਨਤਾ ਰੱਖਦਾ  ਹੈ ਕਿਓਂਕਿ ਇਸ ਦਿਨ ਸ੍ਰੀ ਕੇਸਗੜ ਸਾਹਿਬ ਵਿਖੇ ਦੱਸਵੀ ਪਾਤਸਾਹੀ ਸ੍ਰੀ ਗੂਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਸੀ ਤੇ ਉਸ ਖਾਲਸੇ ਦਾ ਮੁੱਖ ਮਕਸਦ ਜੁਲਮ ਵਿਰੂੱਧ ਲੜਨਾ ਤੇ ਗਰੀਬ ਦਾ ਭਲਾ ਕਰਨਾ ਸੀ।ਦੂਜਾ ਇਸ ਦਿਨ ਕਣਕ ਦੀ ਫਸਲ ਪੂਰੀ ਤਿਆਰ ਹੋ ਜਾਂਦੀ ਹੈ ਤੇ ਕਿਸਾਨ ਢੋਲ ਦੀ ਥਾਪ `ਤੇ ਕਣਕ ਦੀ ਵਾਢੀ ਦੀ ਸੁਰੂਆਤ ਕਰਦੇ ਹਨ। ਸਾਰਾ ਪੰਜਾਬ ਹੀ ਇਸ ਦਿਨ ਖੁਸ਼ ਹੁੰਦਾ ਹੈ।ਰੱਬ ਅੱਗੇ ਅਰਦਾਸਾਂ ਵੀ ਕੀਤੀਆਂ ਜਾਦੀਆਂ ਹਨ, ਕਿ ਫਸਲ ਹਰ ਇਕ ਕਿਸਾਨ ਦੇ ਘਰ ਪਹੁੰਚ ਜਾਵੇ।ਇਸ ਮੌਕੇ ਵਿਦਿਆਥੀਆਂ ਵਲੋ ਗਿੱਧਾ, ਭੰਗੜਾ ਤੇ ਲੁੱਡੀ ਆਦਿ ਪੇਸ਼ ਕੀਤੇ ਗਏ।ਪੰਜਾਬੀ ਪਹਿਰਾਵੇ ਵਿਚ ਸਕੂਲ ਸਟਾਫ ਤੇ ਵਿਦਿਆਰਥੀਆਂ ਇਕ ਮਿੰਨੀ ਪੰਜਾਬ ਦੀ ਦਿਖ ਪੇਸ਼ ਕਰ ਰਹੇ ਸਨ।ਵਿਦਿਆਰਥੀਆਂ ਨੇ ਇਸ ਮੇਲੇ ਦਾ ਖੂਬ ਆਨੰਦ ਮਾਣਿਆ।ਇਸ ਮੌਕੇ ਸਕੂਲ ਸਟਾਫ ਤੋ ਇਲਾਵਾ ਬੱਚਿਆਂ ਤੇ ਮਾਤਾ ਪਿਤਾ ਤੇ ਸਕੂਲ ਮੈਨੇਜਮੈਟ ਕਮੇਟੀ ਦੇ ਅਹੁਦੇਦਾਰਾਂ ਨੇ ਵੀ ਭਰਵੀ ਸਿਰਕਤ ਕੀਤੀ।ਇਸ ਮੌਕੇ ਗਿੱਧੇ, ਭੰਗੜੇ ਤੇ ਪੰਜਾਬੀ ਪਹਿਰਾਵੇ `ਚ ਸੱਜੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਵੀ ਦਿੱਤੇ ਗਏ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply