ਫਾਜ਼ਿਲਕਾ, 15 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਭਾਰਤ ਰਤਨ ਡਾ: ਭੀਮ ਰਾਓ ਅੰਬੇਦਕਰ ਦੀ 126ਵੇਂ ਜਨਮ ਦਿਵਸ ਨੂੰ ਸਮਰਪਿਤ ਮੌਕੇ ਤੇ ਭਾਰਤ ਸਰਕਾਰ ਨੀਤੀ ਆਯੋਗ ਦੁਆਰਾ ਡਿਜੀਧਨ ਯੋਜਨਾ ਦੇ ਮੱਦੇਨਜ਼ਰ ਜ਼ਿਲਾ ਪੱਧਰੀ ਨਗਦੀ ਰਹਿਤ ਲੈਣ ਦੇਣ ਪ੍ਰਤੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ।
ਜ਼ਿਲਾ ਪ੍ਰਬੰਧਕੀ ਕੰਪਲੈਕਸ, ਫਾਜ਼ਿਲਕਾ ਤੋਂ ਇਲਾਵਾ ਜ਼ਿਲੇ ਦੇ ਸੇਵਾ ਕੇਂਦਰਾਂ ਤੇ ਵੀ ਡਿਜੀਟਲ ਪੇਮੈਂਟ ਬਾਰੇ ਜਾਗਰੂਕਤਾ ਸਮਾਗਮ ਆਯੋਜਿਤ ਕੀਤੇ ਗਏ। ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੈਸ਼ਨਲ ਬੈਂਕ ਦੇ ਐਲ.ਡੀ.ਐਮ. ਪਰਮਜੀਤ ਕੌਚਰ ਦੀ ਅਗਵਾਈ ਹੇਠ ਸਟਾਲਾਂ ਲਗਾ ਕੇ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਗਦੀ ਰਹਿਤ ਲੈਣ ਦੇਣ ਨੂੰ ਆਪਣੇ ਰੋਜਮਰਾਂ ਦੇ ਕਾਰ ਵਿਹਾਰ ਦਾ ਹਿੱਸਾ ਬਣਾਉਣ। ਉਨਾਂ ਕਿਹਾ ਕਿ ਡਿਜੀਟਲ ਪੇਮੈਂਟ ਬਹੁਤ ਆਸਾਨ ਤਰੀਕਾ ਹੈ ਅਤੇ ਇਸ ਨਾਲ ਅਸੀਂ ਸਾਰੇ ਆਪਣੇ ਮੁਲਕ ਦੀ ਤਰੱਕੀ ਦਾ ਹਿੱਸਾ ਬਣ ਸਕਦੇ ਹਾਂ। ਉਨਾਂ ਨੇ ਜ਼ਿਲੇ ਦੇ ਬਾਕੀ ਬੈਂਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਾਰੇ ਬੈਂਕ ਖਾਤਿਆਂ ਨੂੰ ਅਧਾਰ ਨਾਲ ਲਿੰਕ ਕਰਨ ਦੇ ਪ੍ਰੋਜੈਕਟ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਤਾਂ ਜੋ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਸਿੱਧੇ ਤੌਰ ਤੇ ਉਨਾਂ ਦੇ ਬੈਂਕ ਖਾਤਿਆਂ ਵਿਚ ਮਿਲ ਸਕੇ। ਜ਼ਿਲਾ ਐਲ.ਡੀ.ਐਮ ਪਰਮਜੀਤ ਕੌਚਰ ਨੇ ਦੱਸਿਆ ਕਿ ਜ਼ਿਲੇ ਦੀਆਂ ਬੈਂਕਾਂ ਵੱਲੋਂ ਅਧਾਰ ਕਾਰਡ ਨੰਬਰ ਨੂੰ ਬੈਂਕ ਖਾਤਿਆਂ ਨਾਲ ਜੋੜਿਆ ਜਾ ਰਿਹਾ ਹੈ ਜਦ ਕਿ ਲੋਕਾਂ ਨੂੰ ਨਗਦੀ ਰਹਿਤ ਲੈਣ ਦੇਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਬੈਂਕ ਅਧਿਕਾਰੀਆਂ ਨੇ ਭੀਮ ਐਪ, ਯੂ.ਐਸ.ਐਸ.ਡੀ. ਐਪ ਬਾਰੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਮੋਬਾਇਲ ਐਪ ਰਾਹੀਂ ਬਹੁਤ ਅਸਾਨੀ ਨਾਲ ਨਗਦੀ ਰਹਿਤ ਲੈਣ ਦੇਣ ਸੁਰੱਖਿਅਤ ਤਰੀਕੇ ਨਾਲ ਕੀਤਾ ਜਾ ਸਕਦਾ ਹੈ।
Check Also
ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …
Punjab Post Daily Online Newspaper & Print Media