ਮੰਡੀ ਦੇ ਗੇਟ ਦੇ ਸਾਹਮਣੇ ਵਿਚ ਕੀਤਾ ਰੋਸ ਪ੍ਰਦਰਸ਼ਨ
ਫਾਜ਼ਿਲਕਾ, 15 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਅਨਾਜ਼ ਮੰਡੀ ਵਿਚ ਕਣਕ ਦੀ ਲਿਫਟਿੰਗ ਨੂੰ ਲੈਕੇ ਬੀਤੇ 4 ਦਿਨਾਂ ਤੋਂ ਚੱਲ ਰਿਹਾ ਝਗੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ।
ਅੱਜ ਵੀ ਟਰੱਕ ਅਪ੍ਰੇਟਰਾਂ ਨੇ ਅਨਾਜ਼ ਮੰਡੀ ਵਿੱਚੋਂ ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਲਿਫਟਿੰਗ ਦੇ ਵਿਰੋਧ ਵਿਚ ਅਨਾਜ਼ ਮੰਡੀ ਦੇ ਗੇਟ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਟਰੱਕ ਅਪ੍ਰੇਟਰ ਯੁਨੀਅਨ ਪ੍ਰਧਾਨ ਦਵਿੰਦਰ ਸਚਦੇਵਾ ਦੀ ਅਗਵਾਈ ਵਿਚ ਇੱਕਠੇ ਹੋਏ ਅਤੇ ਰੋਸ ਪ੍ਰਗਟ ਕੀਤਾ।ਟਰੱਕ ਅਪ੍ਰੇਟਰਾਂ ਦਾ ਕਹਿਣਾ ਹੈ ਕਿ ਬਾਹਰ ਤੋਂ ਵੀਕਲ ਮੰਗਵਾਕੇ ਲਿਫਟਿੰਗ ਕਰਵਾਉਣ ਦੀ ਥਾਂ ਤੇ ਸਥਾਨਕ ਟਰੱਕਾਂ ਨਾਲ ਕਣਕ ਦੀ ਲਿਫਟਿੰਗ ਕਰਵਾਈ ਜਾਵੇ।
ਵਰਣਨਯੋਗ ਹੈ ਕਿ ਕਣਕ ਦੀ ਪੈਦਾਵਾਰ ਇਸ ਸਮੇਂ ਪੂਰੇ ਜ਼ੋਰਾਂ ਤੇ ਹੈ ਅਤੇ ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿਚ ਕਣਕ ਦੇ ਢੇਰ ਲੱਗ ਰਹੇ ਹਨ। ਟਰੱਕ ਅਪ੍ਰੇਟਰਾਂ ਦਾ ਕਹਿਣਾ ਸੀ ਕਿ ਪਿਛਲੀ ਯੂਨੀਅਨ ਦੇ ਸਮੇਂ ਦੇ ਉਨਾਂ ਨੇ ਲੱਖਾਂ ਰੁਪਏ ਦਾ ਬਕਾਇਆ ਲੈਣਾ ਹੈ ਅਤੇ ਯੂਨੀਅਨ ਦੇ ਆਗੂ ਦੁਬਾਰਾ ਠੇਕਾ ਲੈਕੇ ਉਨਾਂ ਦੇ ਕੰਮ ਨੂੰ ਨੁਕਸਾਨ ਪਹੁੰਚਾ ਰਹੇ ਹਨ।ਉਨਾਂ ਮੰਗ ਕੀਤੀ ਕਿ ਲਿਫਟਿੰਗ ਦਾ ਕੰਮ ਉਨਾਂ ਤੋਂ ਕਰਵਾਇਆ ਜਾਵੇ। ਕੁੱਝ ਟਰੱਕ ਅਪ੍ਰੇਟਰ ਅਤੇ ਯੁਨੀਅਨ ਦੇ ਮੋਜੂਦਾ ਪ੍ਰਧਾਨ ਦਵਿੰਦਰ ਸਚਦੇਵਾ ਨੇ ਪ੍ਰਸ਼ਾਸ਼ਨ ਤੋ ਮੰਗ ਕੀਤੀ ਕਿ ਪਿਛਲੇ ਟਰੱਕ ਯੁਨੀਅਨ ਪ੍ਰਧਾਨ ਪੰਮਾ ਵੈਰੜ ਨੇ ਜਿਲਾ ਪ੍ਰਸ਼ਾਸ਼ਨ ਦੇ ਸੱਬ ਤੋ ਵੱਡੇ ਅਧਿਕਾਰੀ ਡਿਪਟੀ ਕਮਿਸ਼ਨਰ ਦੇ ਜਾਲੀ ਹਸਤਾਖ਼ਰ ਕਰਕੇ ਜਾਲਸਾਜੀ ਕੀਤੀ ਸੀ ਜਿਸਦੇ ਸੰਬੰਧ ਵਿੱਚ ਖੁਦ ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਵੱਲੋ ਪੁਲਸ ਨੂੰ ਮਾਮਲਾ ਦਰਜ਼ ਕਰਵਾਇਆ ਗਿਆ ਸੀ ਅਤੇ ਇਸ ਸੰਬੰਧ ਵਿੱਚ ਮਾਨਯੋਗ ਅਦਾਲਤ ਵੱਲੋ ਪੰਮਾ ਵੈਰੜ ਦੇ ਖਿਲਾਫ਼ ਗਿ੍ਰਫ਼ਤਾਰੀ ਦੇ ਹੁਕਮ ਵੀ ਜਾਰੀ ਕੀਤੇ ਸਨ ਪਰ ਰਾਜਨੀਤਿਕ ਸ਼ਹਿ ਕਾਰਨ ਉਸਨੂੰ ਅਜੇ ਤੱਕ ਗਿ੍ਰਫ਼ਤਾਰ ਨਹੀ ਕੀਤਾ ਜਾ ਰਿਹਾ। ਦਵਿੰਦਰ ਸਚਦੇਵਾ ਨੇ ਕਿਹਾ ਕਿ ਅਨਾਜ ਮੰਡੀ ਦੇ ਮਸਲੇ ਪਿਛੇ ਵੀ ਪੰਮਾ ਵੈਰਡ ਦਾ ਹੀ ਹੱਥ ਹੈ ਅਤੇ ਉਹਨਾਂ ਛੇਤੀ ਤੋ ਛੇਤੀ ਪੰਮਾ ਵੈਰਡ ਨੂੰ ਗਿ੍ਰਫ਼ਤਾਰ ਕਰਣ ਦੀ ਮੰਗ ਕੀਤੀ ।
Check Also
ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …
Punjab Post Daily Online Newspaper & Print Media