ਫਾਜ਼ਿਲਕਾ, 15 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) -ਸਥਾਨਕ ਸੰਜੈ ਗਾਂਧੀ ਮੈਮੋਰੀਅਲ ਪਾਰਕ ਵਿਚ ਗ੍ਰੈਜੂਏਟਸ ਵੈਲਫੇਅਰ ਐਸੋਸੀਏਸ਼ਨ ਫਾਜ਼ਿਲਕਾ (ਗਵਫ਼) ਵੱਲੋਂ ਅਯੋਜਤ 11ਵੇਂ ਚਾਰ ਦਿਨਾਂ ਫਾਜ਼ਿਲਕਾ ਵਿਰਾਸਤ ਮਹੋਤਸਵ ਦੀ ਦੂਸਰੀ ਨਾਇਟ ‘ਉਡਾਨ’ ਔਰਤਾਂ ਨੂੰ ਸਮਰਪਤ ਰਹੀ।
ਇਸ ਦੌਰਾਨ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਮਨੋਰੰਜਨ ਕੀਤਾ ਅਤੇ ਫਾਜ਼ਿਲਕਾ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਸ ਦੂਸਰੀ ਨਾਇਟ ਦੇ ਪ੍ਰਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਰੂਪ ਵਿਚ ਪਹੁੰਚੇ ਡੀਜੀਪੀ ਬਿਊਰੋ ਆਫ਼ ਪੁਲਸ ਰਿਸਰਚ ਐਂਡ ਡਿਵੈਲਪਮੈਂਟ ਮੀਰਾ ਚੱਢਾ ਬੋਰਵਾਂਕਰ, ਡਿਪਟੀ ਕਮਿਸ਼ਨਰ ਕਸਟਮ ਸ਼੍ਰੀ ਅਮਿ੍ਰਤਸਰ ਸਾਹਿਬ ਸਵਾਤੀ ਚੋਪੜਾ, ਫਾਜ਼ਿਲਕਾ ਦੇ ਐਸ.ਐਸ਼ਪੀ. ਡਾ. ਕੇਤਲ ਬਾਲੀਰਾਮ ਪਾਟਿਲ, ਗਵਫ਼ ਦੇ ਸਰਪ੍ਰਸਤ ਡਾ. ਭੁਪਿੰਦਰ ਸਿੰਘ, ਪਿ੍ਰੰਸੀਪਲ ਮੈਡਮ ਪ੍ਰੀਤਮ ਕੌਰ, ਗਵਫ਼ ਪ੍ਰਧਾਨ ਐਡਵੋਕੇਟ ਉਮੇਸ਼ ਕੁੱਕੜ, ਸੰਜੀਵ ਨਾਗਪਾਲ, ਡਾ. ਰਾਜਨ ਕੱਕੜ, ਉਤਮ ਕੁਮਾਰ ਨੇ ਦੀਪ ਜਾਗਕੇ ਕੀਤੀ। ਔਰਤਾਂ ਨੂੰ ਸਮਰਪਤ ਇਸ ਪ੍ਰੋਗਰਾਮ ਵਿਚ ਲੰਦਨ ਸਕੂਲ ਆਫ਼ ਇਨਾਮਿਸ ਤੋਂ ਸਿੱਖਿਅਤ, ਪ੍ਰਮੁੱਖ ਅਰਥ ਸਾਸਤਰੀ ਬੈਂਕਿੰਗ, ਬੋਰਡ ਆਫ਼ ਡਾਯਰੇਟਰ ਨੂੰ ਸਿੱਧੀ ਰਿਪੋਰਟ ਕਰਨ ਦੇ ਲਈ ਅਧਿਕਾਰਤ ਡਾਯਚ ਬੈਂਕ ਜਰਮਨੀ ਫੈਂ੍ਰਕਫਡ ਵਿਚ ਨਿਯੁਕਤ ਇਸ ਸਰਹੱਦੀ ਸ਼ਹਿਰ ਦੀ ਪੂਰਨੀਮਾ ਨਾਗਪਾਲ, ਅਤੇ ਦੇਸ਼ ਵਿਦੇਸ਼ ਦੇ ਸ਼ਹਿਰਾਂ ਦੇ ਪ੍ਰਮੁੱਖ ਵਿਅੰਜਨਾਂ ਤੇ ਸੋਧ ਕਰਕੇ ਲੇਖ ਪ੍ਰਕਾਸ਼ਤ ਕਰਨ ਵਾਲੀ ਭਾਰਤ ਦੀਆਂ 10 ਪ੍ਰਮੁੱਖ ਲੇਕਾਂ ਵਿਚ ਸ਼ਾਮਲ, ਸਕੂਲ ਟੀਫਿਨ ਅਤੇ ਇਸ ਸ਼ਹਿਰ ਦੀ ਪ੍ਰਮੁੱਖ ਮਠਿਆਈ ਤੋਸ਼ਾ ਤੇ ਲੇਖ ਮਾਮਲਾ ਸ਼ੁਰੂ ਕਰਨ ਵਾਲੀ ਅਨੁਕ੍ਰਤੀ ਝਾਂਬ ਨੂੰ ਯੂਥ ਆਈਕਾਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਨੁਕ੍ਰਤੀ ਦੀ ਗੈਰ ਹਾਜ਼ਰੀ ਵਿਚ ਉਨਾਂ ਦੇ ਮਾਤਾ ਪਿਤਾ ਸੀਮਾ ਗੋਲਡੀ ਝਾਂਬ ਵੱਲੋਂ ਸਨਮਾਨ ਹਾਸਲ ਕੀਤਾ ਗਿਆ।
ਇਸ ਸਮੇ ਮੀਰਾ ਚੱਢਾ ਬੋਰਵਾਂਕਰ ਨੂੰ ਫਾਜ਼ਿਲਕਾ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਗਮ ਦਾ ਸੰਚਾਲਨ ਰੋਸ਼ਨ ਵਮਾ ਵੱਲੋਂ ਕੀਤਾ ਗਿਆ।ਜਦਕਿ ਮੰਚ ਸੰਚਾਲਨ ਨੀਤਿਨ ਸੇਤੀਆ, ਚੰਦਨ ਕਾਮਰਾ ਅਤੇ ਪੰਕਜ ਧਮੀਜਾ ਨੇ ਕੀਤਾ।ਗਵਫ਼ਦ ਦੇ ਸਕੱਤਰ ਨਵਦੀਪ ਅਸੀਜਾ ਨੇ ਸਾਰਿਆਂ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਵੱਖ ਵੱਖ ਸਕੂਲਾਂ ਦੀਆਂ ਛੋਟੀਆਂ ਛੋਟੀਆਂ ਬੱਚੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਨਾਂ ਵਿਚ ਸ਼ੈਮਫਰਡ ਲਿਟਿਲ ਸਟਾਰ, ਕੋਟਲਿਆ ਸਕੂਲ, ਡੀਪੀਐਸ.ਕਿਡਸ ਕੇਅਰ, ਰਾਗਨੀ ਅਤੇ ਜੀਨੂ ਪੀਹੂ ਵੱਲੋਂ ਕੀਤੀ ਗਈ ਕੋਰਿਓਗ੍ਰਾਫ਼ੀ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਪਿੰਡ ਦੋਨਾ ਨਾਨਕਾ ਸਕੂਲ ਦੇ ਬੱਚਿਆਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ। ਸਰਹੱਦੀ ਪਿੰਡ ਚੱਕ ਖੀਵਾ ਦੀ ਖੀਵਾ ਸਿਸਟਰਜ 13 ਵਰਿਆਂ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਪੂਜਾ ਅਤੇ 8ਵਰਿਆਂ ਦੀ 6ਵੀਂ ਜਮਾਤ ਦੀ ਵਿਦਿਆਰਥਣ ਵੀਰਪਾਲ ਵੱਲੋਂ ਸੁਰੀਲੀ ਅਵਾਜ਼ ਵਿਚ ਪੇਸ਼ ਪ੍ਰੋਗਰਾਮ ਖਿੱਚ ਦਾ ਕੇੀਦਰ ਰਹੀ। ਪ੍ਰੋਗਰਾਮ ਦੀ ਸ਼ੁਰੂਆਤ ਫਾਜ਼ਿਲਕਾ ਰਤਨ ਅਵਾਰਡ ਨਾਲ ਸਨਮਾਨਿਤ ਮਾਸਟਰ ਕ੍ਰਿਸ਼ਨ ਸ਼ਾਂਤ ਵੰਲੋਂ ਰਾਗ ਕਲਿਆਣ ਸਿਤਾਰ ਵਾਦਨ ਕਰਕੇ ਕੀਤਾ ਗਿਆ। ਪ੍ਰਮੁੱਖ ਸੰਗੀਤਕਾਰ ਮਨਜਿੰਦਰ ਤਨੇਜਾ ਦੇ ਸੰਗੀਤ ਦੇ ਸੁਰਾਂ ਨੇ ਹਾਜ਼ਰੀਨ ਦੇ ਦਿਲ ਨੂੰ ਛੁਹਿਆ ਅਤੇ ਪ੍ਰਸਿੱਧ ਗਾਇਕ ਹੈਪੀ ਡਿਲਾਇਟ ਨੇ ਖੂਬ ਵਾਹਵਾਹੀ ਲੁਟੀ। ਇਲਾਕੇ ਦੇ ਉਭਰਦੇ ਗਾਇਕਾਂ ਨੇ ਗੀਤ ਪੇਸ਼ ਕੀਤੇ।
ਇਸ ਮੌਕੇ ਐਸੋਸੀਏਸ਼ਨ ਦੇ ਪੀਆਰਓ ਲਛਮਣ ਦੋਸਤ, ਹਰਮੀਤ ਸਿੰਘ ਜੱਸਲ, ਸ਼ਿਵਮ ਮਦਾਨ, ਰਾਜੀਵ ਦਾਵੜਾ, ਰਾਜੀਪ ਚੋਪੜਾ, ਜੱਸੀ ਚਾਵਲਾ, ਸ਼ਿਵਾਂਸ ਕਾਮਰਾ, ਭਾਰਤ ਕਟਾਰੀਆ, ਅਮਿਤ ਸਚਦੇਵਾ, ਅੰਕੁਸ਼ ਗਰੋਵਰ, ਮਨੋਜ਼ ਨਾਰੰਗ, ਅਮਰੀਕ ਸਿੰਘ ਅਤੇ ਹੋਰ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media